ਚਾਣੱਕਯ ਮੁਤਾਬਕ ਅਜਿਹੇ ਵਿਅਕਤੀਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ

2/7/2016 4:16:06 PM

ਚਾਣੱਕਯ ਮੁਤਾਬਕ ਮਾੜੇ ਵਿਅਕਤੀ ਵੱਲੋਂ ਮੋਹ ਦਿਖਾਉਣ ਦੇ ਬਾਵਜੂਦ ਵੀ ਉਸ ਨੂੰ ਆਪਣੀ ਸੰਗਤ ''ਚ ਨਹੀਂ ਰੱਖਣਾ ਚਾਹੀਦਾ। ਰਾਜਾ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਨੂੰ ਕੰਮਕਾਜ ਦੀ ਵਿਵਸਥਾ ਤੋਂ ਦੂਰ ਰੱਖੇ। ਭਾਵੇਂ ਕਿ ਉਹ ਉਸ ਨੂੰ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ।
ਇਸ ਲਈ ਸਾਨੂੰ ਕਦੇ ਵੀ ਮਾੜੇ ਵਿਅਕਤੀ ਦੀ ਸੰਗਤ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਅਜਿਹਾ ਵਿਅਕਤੀ ਚਾਹੇ ਕਿੰਨਾ ਵੀ ਮੋਹ ਦਿਖਾ ਲਵੇ, ਕਦੇ ਵੀ ਤੁਹਾਡਾ ਭਲਾ ਨਹੀਂ ਸੋਚ ਸਕਦਾ। ਨਾ ਹੀ ਅਜਿਹਾ ਵਿਅਕਤੀ ਤੁਹਾਨੂੰ ਸਹੀ ਰਸਤੇ ''ਤੇ ਚੱਲਣ ''ਚ ਤੁਹਾਡੀ ਮਦਦ ਕਰੇਗਾ। ਸੋ ਜਿੰਨਾ ਵੀ ਹੋ ਸਕੇ ਅਜਿਹੇ ਵਿਅਕਤੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਅਤੇ ਚੰਗੇ ਵਿਅਕਤੀਆਂ ਦੀ ਸੰਗਤ ਕਰਨੀ ਚਾਹੀਦੀ ਹੈ।