ਤੂੰ ਕੌਣ ਏਂ?

4/30/2016 3:20:41 PM

ਯੂਨਾਨ ਦਾ ਸਭ ਤੋਂ ਅਮੀਰ ਆਦਮੀ ਇਕ ਵਾਰ ਆਪਣੇ ਸਮੇਂ ਦੇ ਸਭ ਤੋਂ ਵੱਡੇ ਵਿਦਵਾਨ ਸੁਕਰਾਤ ਨੂੰ ਮਿਲਣ ਗਿਆ। ਉਸ ਦੇ ਪਹੁੰਚਣ ''ਤੇ ਸੁਕਰਾਤ ਨੇ ਜਦੋਂ ਉਸ ਵੱਲ ਧਿਆਨ ਹੀ ਨਾ ਦਿੱਤਾ ਤਾਂ ਉਹ ਬੋਲਿਆ,''''ਕੀ ਤੁਹਾਨੂੰ ਪਤਾ ਹੈ ਕਿ ਮੈਂ ਕੌਣ ਹਾਂ?''''
ਸੁਕਰਾਤ ਬੋਲਿਆ,''''ਜ਼ਰਾ ਇਥੇ ਬੈਠ, ਆ ਸਮਝਣ ਦੀ ਕੋਸ਼ਿਸ਼ ਕਰੀਏ ਕਿ ਤੂੰ ਕੌਣ ਏਂ?''''
ਸੁਕਰਾਤ ਨੇ ਦੁਨੀਆ ਦਾ ਨਕਸ਼ਾ ਉਸ ਦੇ ਸਾਹਮਣੇ ਰੱਖਿਆ ਅਤੇ ਉਸ ਅਮੀਰ ਵਿਅਕਤੀ ਨੂੰ ਕਿਹਾ,''''ਦੱਸ ਤਾਂ ਜ਼ਰਾ ਇਸ ਵਿਚ ਯੂਨਾਨ ਕਿਥੇ ਹੈ?''''
ਉਹ ਬੋਲਿਆ,''''ਦੁਨੀਆ ਦੇ ਨਕਸ਼ੇ ''ਚ ਯੂਨਾਨ ਤਾਂ ਸਿਰਫ ਇਕ ਬਿੰਦੂ ਹੈ।''''
ਉਸ ਨੇ ਯੂਨਾਨ ''ਤੇ ਉਂਗਲ ਰੱਖੀ ਅਤੇ ਕਿਹਾ,''''ਇਹ ਹੈ ਯੂਨਾਨ।''''
ਫਿਰ ਸੁਕਰਾਤ ਨੇ ਪੁੱਛਿਆ,''''ਯੂਨਾਨ ਵਿਚ ਤੇਰਾ ਮਹੱਲ ਕਿਥੇ ਹੈ?''''
ਉਥੇ ਤਾਂ ਬਿੰਦੂ ਹੀ ਸੀ, ਉਹ ਉਸ ਵਿਚ ਮਹੱਲ ਕਿਥੋਂ ਦੱਸੇ? ਫਿਰ ਸੁਕਰਾਤ ਨੇ ਕਿਹਾ,''''ਚੰਗਾ ਦੱਸ ਕਿ ਉਸ ਮਹੱਲ ਵਿਚ ਤੂੰ ਕਿਥੇ ਏਂ?''''
ਇਹ ਨਕਸ਼ਾ ਤਾਂ ਧਰਤੀ ਦਾ ਹੈ। ਧਰਤੀ ਬੇਅੰਤ ਹੈ, ਸੂਰਜ ਬੇਅੰਤ ਹੈ। ਕਹਿੰਦੇ ਹਨ ਜਦੋਂ ਉਹ ਜਾਣ ਲੱਗਾ ਤਾਂ ਸੁਕਰਾਤ ਨੇ ਉਹ ਨਕਸ਼ਾ ਇਹ ਕਹਿ ਕੇ ਉਸ ਨੂੰ ਭੇਟ ਕਰ ਦਿੱਤਾ ਕਿ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖੀਂ ਅਤੇ ਜਦੋਂ ਵੀ ਹੰਕਾਰ ਤੈਨੂੰ ਜਕੜੇ, ਇਹ ਨਕਸ਼ਾ ਖੋਲ੍ਹ ਕੇ ਦੇਖ ਲਵੀਂ ਕਿ ਕਿਥੇ ਹੈ ਯੂਨਾਨ? ਕਿਥੇ ਹੈ ਮੇਰਾ ਮਹੱਲ ਅਤੇ ਫਿਰ ਮੈਂ ਕੌਣ ਹਾਂ? ਬਸ ਆਪਣੇ-ਆਪ ਨੂੰ ਪੁੱਛ ਲਵੀਂ।''''
ਅਮੀਰ ਵਿਅਕਤੀ ਸਿਰ ਝੁਕਾ ਕੇ ਖੜ੍ਹਾ ਹੋ ਗਿਆ ਤਾਂ ਸੁਕਰਾਤ ਬੋਲਿਆ,''''ਹੁਣ ਤੂੰ ਸਮਝ ਗਿਆ ਹੋਵੇਂਗਾ ਕਿ ਅਸਲ ਵਿਚ ਅਸੀਂ ਕੁਝ ਨਹੀਂ ਪਰ ਕੁਝ ਹੋਣ ਦੀ ਆਕੜ ਨੇ ਸਾਨੂੰ ਫੜਿਆ ਹੋਇਆ ਹੈ। ਇਹੀ ਸਾਡਾ ਦੁੱਖ ਹੈ, ਇਹੀ ਸਾਡਾ ਨਰਕ ਹੈ। ਜਿਸ ਦਿਨ ਅਸੀਂ ਜਾਗਾਂਗੇ, ਚਾਰੇ ਪਾਸੇ ਦੇਖਾਂਗੇ ਤਾਂ ਕਹਾਂਗੇ ਕਿ ਇਸ ਵਿਸ਼ਾਲ ਬ੍ਰਹਿਮੰਡ ਵਿਚ ਅਸੀਂ ਕੁਝ ਵੀ ਨਹੀਂ, ਤਾਂ ਹੀ ਸਾਨੂੰ ਪ੍ਰਮਾਤਮਾ ਦੀ ਵਿਸ਼ਾਲਤਾ ਦਾ ਅਸਲ ਅਹਿਸਾਸ ਹੋਵੇਗਾ, ਤਾਂ ਹੀ ਸਾਡੇ ਮਨ ਵਿਚ ਉਸ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਹੋਵੇਗੀ, ਨਹੀਂ ਤਾਂ ਹੰਕਾਰ ਸਾਨੂੰ ਜ਼ਿੰਦਗੀ ਵਿਚ ਇਸੇ ਤਰ੍ਹਾਂ ਭਟਕਾਉਂਦਾ ਰਹੇਗਾ। ਇਸ ਲਈ ਜਾਗੋ ਅਤੇ ਆਪਣਾ ਜੀਵਨ ਸਫਲ ਕਰੋ।''''
ਉਸ ਅਮੀਰ ਵਿਅਕਤੀ ਨੇ ਉਸ ਦਿਨ ਤੋਂ ਘੁਮੰਡ ਕਰਨਾ ਛੱਡ ਦਿੱਤਾ।