ਕੀ ਹੁੰਦੀ ਹੈ ਗਿਆਨ ਦੀ ਕੀਮਤ

2/23/2017 12:56:42 PM

ਗੱਲ ਉਸ ਵੇਲੇ ਦੀ ਹੈ ਜਦੋਂ ਅਕਬਰ ਭਾਰਤ ਦਾ ਸਮਰਾਟ ਸੀ। ਉਸ ਦੀ ਸਭਾ ਵਿਚ ਇਕ ਦਾਰਸ਼ਨਿਕ ਸਨ, ਜਿਨ੍ਹਾਂ ਦਾ ਨਾਂ ਅਬੂ ਅਲੀ ਸੀ, ਜਿਨ੍ਹਾਂ ਨੂੰ ਲੋਭ-ਲਾਲਚ ਸਾਰੀ ਉਮਰ ਛੂਹ ਵੀ ਨਹੀਂ ਸਕਿਆ।
ਇਕ ਵਾਰ ਸਹਾਰਾ ਰੇਗਿਸਤਾਨ ਦਾ ਇਕ ਅਮੀਰ ਉਨ੍ਹਾਂ ਕੋਲ ਆਇਆ ਅਤੇ ਬੋਲਿਆ, ''''ਮੈਂ ਤੁਹਾਡੇ ਚਰਨਾਂ ਵਿਚ ਬੈਠ ਕੇ ਅਧਿਐਨ ਕਰਨਾ ਚਾਹੁੰਦਾ ਹਾਂ।''''
ਅਬੂ ਬੋਲੇ, ''''ਮੈਂ ਤੈਨੂੰ ਪੜ੍ਹਾਉਣ ਲਈ ਤਿਆਰ ਹਾਂ ਪਰ 100 ਅਸ਼ਰਫੀਆਂ ਹਰ ਮਹੀਨੇ ਲਵਾਂਗਾ।''''
ਅਮੀਰ ਵਿਅਕਤੀ ਉਨ੍ਹਾਂ ਨੂੰ ਤਿਆਗ ਤੇ ਤਪ ਦੀ ਮੂਰਤੀ ਸਮਝਦਾ ਸੀ ਪਰ ਅਸ਼ਰਫੀਆਂ ਮੰਗਣ ''ਤੇ ਉਸ ਨੂੰ ਚੰਗਾ ਨਹੀਂ ਲੱਗਾ ਪਰ ਉਸ ਨੇ ਅਸ਼ਰਫੀਆਂ ਦੇਣ ਦੀ ਗੱਲ ਮੰਨ ਲਈ।
ਉਹ ਗਿਆਨ ਪ੍ਰਾਪਤ ਕਰਨ ਲੱਗਾ। ਜਦੋਂ ਸਿੱਖਿਆ ਪੂਰੀ ਹੋ ਗਈ ਤਾਂ ਉਸ ਨੇ ਘਰ ਜਾਣ ਦੀ ਇਜਾਜ਼ਤ ਮੰਗੀ। ਇਸ ''ਤੇ ਅੱਬੂ ਅਲੀ ਨੇ ਅਲਮਾਰੀ ''ਚੋਂ 100 ਅਸ਼ਰਫੀਆਂ ਕੱਢੀਆਂ ਅਤੇ ਉਸ ਨੂੰ ਵਾਪਸ ਕਰ ਦਿੱਤੀਆਂ। ਅਮੀਰ ਹੈਰਾਨ ਰਹਿ ਗਿਆ।
ਉਹ ਬੋਲਿਆ, ''''ਜਦੋਂ ਤੁਸੀਂ ਮਿਹਨਤਾਨਾ ਹੀ ਨਹੀਂ ਲੈਣਾ ਸੀ ਤਾਂ ਇਹ ਸ਼ਰਤ ਕਿਉਂ ਰੱਖੀ ਸੀ ਕਿ 100 ਅਸ਼ਰਫੀਆਂ ਮੈਂ ਤੁਹਾਨੂੰ ਹਰ ਮਹੀਨੇ ਦੇਵਾਂ?''''
ਅਬੂ ਅਲੀ ਬੋਲੇ, ''''ਮੈਂ ਇਹ ਪਰਖਣਾ ਚਾਹੁੰਦਾ ਸੀ ਕਿ ਤੂੰ ਗਿਆਨ ਦੀ ਕੀਮਤ ਦੇਣ ਦੀ ਇੱਛਾ ਰੱਖਦਾ ਏਂ ਜਾਂ ਨਹੀਂ। ਜਿਹੜਾ ਕੀਮਤ ਨਹੀਂ ਦੇ ਸਕਦਾ, ਉਸ ਨੂੰ ਕਿਸੇ ਤੋਂ ਕੁਝ ਵੀ ਹਾਸਿਲ ਕਰਨ ਦਾ ਹੱਕ ਨਹੀਂ।''''
ਅਮੀਰ ਵਿਅਕਤੀ ਅਬੂ ਦੀ ਇਸ ਗੱਲ ਤੋਂ ਬੇਹੱਦ ਪ੍ਰਭਾਵਿਤ ਹੋਇਆ।