...ਤਾਂ ਨਵਾਂਪਣ ਕੀ ਰਹਿ ਜਾਵੇਗਾ ਜ਼ਿੰਦਗੀ ''ਚ

2/20/2017 9:29:07 AM

ਜਲੰਧਰ— ਜ਼ਿੰਦਗੀ ਦੀ ਸ਼ੁਰੂਆਤ ਬੇਯਕੀਨੀ ਨਾਲ ਹੀ ਹੁੰਦੀ ਹੈ। ਅਸੀਂ ਕਦੇ ਵੀ ਕੁਝ ਯਕੀਨੀ ਤੌਰ ''ਤੇ ਨਹੀਂ ਕਹਿ ਸਕਦੇ ਕਿ ਸਾਡੇ ਨਾਲ ਕਿਹੜੀ ਘਟਨਾ ਵਾਪਰ ਸਕਦੀ ਹੈ। ਅਸਲ ਵਿਚ ਜਿਊਣ ਦਾ ਇਹੋ ਮਜ਼ਾ ਹੈ, ਨਹੀਂ ਤਾਂ ਨਵਾਂਪਣ ਕੀ ਰਹਿ ਜਾਵੇਗਾ ਜ਼ਿੰਦਗੀ ਵਿਚ।
ਇਹੋ ਕਾਰਨ ਹੈ ਕਿ ਜਦੋਂ ਵੀ ਅਸੀਂ ਮੁਸ਼ਕਲ ਵਿਚ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਹੁਣ ਤਾਂ ਸ਼ਾਇਦ ਕੁਝ ਵੀ ਨਹੀਂ ਬਦਲੇਗਾ। ਜ਼ਿੰਦਗੀ ਵਿਚ ਉਲਝਣਾਂ ਅਤੇ ਸਮੱਸਿਆਵਾਂ ਦੀ ਥਾਂ ਅਸੀਂ ਆਪਣੀ ਸੋਚ ਵਿਚ ਜ਼ਿਆਦਾ ਉਲਝਣਾਂ ਪੈਦਾ ਕਰ ਲੈਂਦੇ ਹਾਂ, ਜਦਕਿ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਫਿਰ ਵੀ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ ਪਰ ਅਸੀਂ ਆਪਣੇ ਦਿਮਾਗ ਵਿਚ ਜੋ ਧਾਰਨਾਵਾਂ ਬਣਾਉਂਦੇ ਹਾਂ, ਉਨ੍ਹਾਂ ਦੀ ਨਾਂਹ-ਪੱਖੀ ਊਰਜਾ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹ ਵੀ ਬਹੁਤ ਬੁਰੇ ਪੱਧਰ ''ਤੇ।
ਓਸ਼ੋ ਨੇ ਇਕ ਬਹੁਤ ਚੰਗੀ ਗੱਲ ਕਹੀ ਹੈ। ਉਹ ਕਹਿੰਦੇ ਹਨ—''''ਕੁਦਰਤ ਰੁਕਾਵਟ ਨਹੀਂ ਹੈ। ਇਹ ਤਾਂ ਇਕ ਸੰਗੀਤ ਹੈ, ਇਕ ਹਾਰਮਨੀ, ਜੋ ਲਗਾਤਾਰ ਚੱਲਦੇ ਰਹਿਣ ਦੀ ਪ੍ਰਤੀਕ ਹੈ, ਜਦਕਿ ਮੁਸ਼ਕਲਾਂ ਕਈ ਵਾਰ ਸਿਰਫ ਇਸ ਲਈ ਆਉਂਦੀਆਂ ਹਨ ਕਿ ਉਹ ਸਾਡੇ ਅੰਦਰ ਅਲੋਪ ਹੋਈ ਸਾਡੀ ਕਾਬਲੀਅਤ ਨੂੰ ਜਗਾ ਸਕਣ, ਇਕ ਨਵੀਂ ਦਿਸ਼ਾ ਦੇ ਸਕਣ।''''
ਇਸੇ ਤਰ੍ਹਾਂ ਜ਼ਿੰਦਗੀ ਮੁਸ਼ਕਲ ਅਤੇ ਖੁਸ਼ੀਆਂ ਨਾਲ ਭਰਿਆ ਇਕ ਤਾਲਮੇਲ ਭਰਿਆ ਪਲੇਟਫਾਰਮ ਹੈ, ਜਿਸ ਨੂੰ ਤੁਸੀਂ ਇਸ ਦੀ ਪੂਰਨਤਾ ਵਿਚ ਬੜੇ ਵਧੀਆ ਢੰਗ ਨਾਲ ਜਿਊਣਾ ਹੁੰਦਾ ਹੈ। ਇਹੋ ਜ਼ਿੰਦਗੀ ਦੀ ਪਰਿਭਾਸ਼ਾ ਹੈ। ਸੋਚੋ ਜੇ ਮੁਸ਼ਕਲਾਂ ਹੀ ਨਾ ਹੁੰਦੀਆਂ ਤਾਂ ਨਵਾਂਪਣ ਕੀ ਰਹਿੰਦਾ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੌਰ ਵਿਚੋਂ ਲੰਘੋ, ਜਿਸ ਵਿਚ ਤੁਹਾਨੂੰ ਲੱਗੇ ਕਿ ਅਜਿਹਾ ਕੀ ਹੈ ਮੇਰੇ ਵਿਚ, ਜੋ ਮੈਂ ਆਪਣੇ ਲਈ ਵਧੀਆ ਢੰਗ ਨਾਲ ਕਰ ਸਕਦਾ ਹਾਂ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਸਫਲਤਾ ਦੇ ਉਸ ਮੁਕਾਮ ਤੋਂ ਤੁਸੀਂ ਕਦੇ ਦੂਰ ਨਹੀਂ ਸੀ। ਬਸ ਇਕ ਦਿਸ਼ਾ ਤੁਹਾਨੂੰ ਚਾਹੀਦੀ ਸੀ, ਜੋ ਨਿਰਾਸ਼ਾ ਭਰੀ ਜ਼ਿੰਦਗੀ ''ਚੋਂ ਵਾਪਸ ਮੁੜਨ ਦਾ ਤੁਹਾਡੇ ਲਈ ਸਭ ਤੋਂ ਨੇੜਲਾ ਦਰਵਾਜ਼ਾ ਸੀ।