ਸਾਨੂੰ ਚੰਗੇ ਵਿਚਾਰਾਂ ਨਾਲ ਜ਼ਰੂਰ ਜੁੜਨਾ ਚਾਹੀਦੈ

Wednesday, May 17, 2017 10:13 AM
ਸਾਨੂੰ ਚੰਗੇ ਵਿਚਾਰਾਂ ਨਾਲ ਜ਼ਰੂਰ ਜੁੜਨਾ ਚਾਹੀਦੈ
ਵਿਚਾਰਾਂ ਦੇ ਮਹੱਤਵ ਤੋਂ ਸਾਰੇ ਵਿਵੇਕਸ਼ੀਲ ਲੋਕ ਭਲੀ-ਭਾਂਤ ਜਾਣੂ ਹੁੰਦੇ ਹਨ ਪਰ ਕੀ ਚੰਗੇ ਅਤੇ ਉੱਚੇ ਵਿਚਾਰਾਂ ਦਾ ਮਹੱਤਵ ਸੁੰਦਰ ਸ਼ਬਦਾਂ ਤਕ ਸਿਮਟ ਜਾਣਾ ਚਾਹੀਦਾ ਹੈ? ਇਸ ਧਰਤੀ ''ਤੇ ਅਨੇਕ ਵਿਚਾਰਕ-ਚਿੰਤਕ ਹੋਏ ਹਨ, ਜਿਨ੍ਹਾਂ ਨੇ ਸਮੇਂ-ਸਮੇਂ ''ਤੇ ਮਨੁੱਖੀ ਜੀਵਨ ਨੂੰ ਉਪਰ ਚੁੱਕਣ ਲਈ ਕਈ ਕਲਿਆਣਕਾਰੀ ਵਿਚਾਰ ਪ੍ਰਗਟ ਕੀਤੇ।
ਅੱਜ ਦੁਨੀਆ ਦੇ ਇਨਸਾਨਾਂ ਨੂੰ ਕਿਸੇ ਨਵੇਂ ਮਨੁੱਖੀ, ਅਧਿਆਤਮਕ ਅਤੇ ਪ੍ਰਗਤੀਸ਼ੀਲ ਵਿਚਾਰ ਦੀ ਓਨੀ ਜ਼ਰੂਰਤ ਨਹੀਂ ਹੈ, ਜਿੰਨੀ ਇਤਿਹਾਸਕ ਵਿਚਾਰਕਾਂ ਦੇ ਵਿਚਾਰਾਂ ਨੂੰ ਜੀਵਨ-ਵਿਵਹਾਰ ''ਚ ਢਾਲਣ ਦੀ ਹੈ। ਤਿਆਗ-ਤਪ ਦਾ ਜੀਵਨ ਗੁਜ਼ਾਰਦੇ ਹੋਏ ਜਿਹੋ ਜਿਹੀ ਵਿਚਾਰਾਂ ਦੀ ਲੜੀ ਪਹਿਲਾਂ ਦੇ ਮਹਾਤਮਾਵਾਂ ਨੇ ਪੇਸ਼ ਕੀਤੀ, ਉਸ ਦੀ ਬਰਾਬਰੀ ਅੱਜ ਦਾ ਕੋਈ ਵੀ ਵਿਚਾਰਕ ਨਹੀਂ ਕਰ ਸਕਦਾ। ਮਨੁੱਖੀ ਜਗਤ ਸਾਹਮਣੇ ਅੱਜ ਇਹ ਚੁਣੌਤੀ ਹੈ ਕਿ ਉਹ ਅਜਿਹੀ ਵਿਚਾਰ ਲੜੀ ਨੂੰ ਆਪਣੇ ਵਿਵਹਾਰਿਕ, ਕੰਮਕਾਰ ਵਾਲੇ ਜੀਵਨ ਨੂੰ ਸੰਵਾਰਨ ''ਚ ਕਿਵੇਂ ਲਾਏ। ਮਹਾਨ ਵਿਚਾਰ ਜੇ ਆਮ ਵਿਅਕਤੀਆਂ ਦੇ ਜੀਵਨ ''ਚ ਸਥਾਈ ਰੂਪ ਨਾਲ ਆਉਣੇ ਸ਼ੁਰੂ ਹੋਣ ਤਾਂ ਜੀਵਨ ਜੈਵਿਕ ਗੁਣਵੱਤਾ ''ਚ ਇਕ ਨਵੀਂ ਸੰਵੇਦਨਾ ਫੈਲਾਉਣ ਲੱਗਦਾ ਹੈ।
ਅੱਜ ਜ਼ਿਆਦਾਤਰ ਚਿੰਤਕ, ਸਾਧੂ-ਸੰਤ, ਮਹਾਤਮਾ ਅਤੇ ਗੁਣੀ-ਗਿਆਨੀ ਆਪਣੇ ਵਿਚਾਰਾਂ ਨਾਲ ਤਾਂ ਲੋਕਾਂ ਨੂੰ ਮੁਗਧ ਕਰਦੇ ਹਨ ਪਰ ਲੋਕ ਅਜਿਹੇ ਵਿਚਾਰਕਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਥਾਈ ਰੂਪ ਨਾਲ ਆਪਣੇ ਜੀਵਨ ''ਚ ਉਤਾਰ ਨਹੀਂ ਪਾਉਂਦੇ। ਇਹ ਇਕ ਸਿੱਧ ਗੱਲ ਹੈ ਕਿ ਜੋ ਗੱਲਾਂ ਆਮ ਲੋਕ ਮਹਾਨ ਵਿਅਕਤੀਆਂ ਤੋਂ ਸਿੱਖਦੇ ਹਨ, ਉਨ੍ਹਾਂ ਨੂੰ ਉਹ ਖੁਦ ਵੀ ਕਦੇ ਨਾ ਕਦੇ ਜ਼ਰੂਰ ਮਹਿਸੂਸ ਕਰਦੇ ਹਨ। ਉਹ ਜੋ ਮਹਿਸੂਸ ਕਰਦੇ ਹਨ, ਉਹ ਸਿਰਫ ਵਿਚਾਰਾਂ ਦਾ ਆਕਰਸ਼ਣ ਹੁੰਦਾ ਹੈ। ਵਿਚਾਰ ਉਨ੍ਹਾਂ ਦੇ ਜੀਵਨ ਨੂੰ ਚਮਤਕਾਰੀ ਤਰੀਕੇ ਨਾਲ ਕਿਵੇਂ ਬਦਲਣ, ਇਸ ਪ੍ਰਯੋਗ ''ਚ ਉਹ ਰੁਚੀ ਨਹੀਂ ਲੈਂਦੇ।
ਇਸ ਤਰ੍ਹਾਂ ਜ਼ਿਆਦਾਤਰ ਲੋਕ ਉਪਯੋਗੀ ਵਿਚਾਰਾਂ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ, ਸਾਨੂੰ ਚੰਗੇ ਵਿਚਾਰਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਬੁਰੇ ਵਿਚਾਰਾਂ ਦੇ ਆਉਂਦਿਆਂ ਹੀ ਵਿਅਕਤੀ ਦੇ ਦਿਲ ਵਿਚ ਇਕ ਡਰ ਵੀ ਆਉਂਦਾ ਹੈ ਕਿ ਉਹ ਗਲਤ ਸੋਚ ਰਿਹਾ ਹੈ, ਜੇ ਉਹ ਆਪਣੇ ਡਰ ''ਤੇ ਸਥਿਰ ਹੋ ਕੇ ਬੁਰੇ ਵਿਚਾਰਾਂ ਨੂੰ ਤਿਆਗ ਦੇਵੇ ਤੇ ਚੰਗੇ ਵਿਚਾਰਾਂ ਵੱਲ ਮੁੜ ਜਾਵੇ ਤਾਂ ਜੀਵਨ ''ਚ ਇਕ ਨਵੀਂ ਖੁਸ਼ੀ ਦੀ ਕਿਰਨ ਚਮਕਣ ਲੱਗੇਗੀ।