ਮਨ ਸ਼ੁੱਧ ਕੀਤੇ ਬਿਨਾਂ ਉਪਦੇਸ਼ ਵਿਅਰਥ

1/18/2017 10:25:03 AM

ਇਕ ਮਹਾਤਮਾ ਕਿਸੇ ਦੇ ਘਰ ਵਿਚ ਭਿੱਖਿਆ ਮੰਗਣ ਗਏ। ਘਰ ਦੀ ਦੇਵੀ ਨੇ ਭਿੱਖਿਆ ਦਿੱਤੀ ਅਤੇ ਹੱਥ ਜੋੜ ਕੇ ਬੋਲੀ, ''''ਮਹਾਤਮਾ ਜੀ, ਕੋਈ ਉਪਦੇਸ਼ ਦਿਓ।'''' ਮਹਾਤਮਾ ਨੇ ਕਿਹਾ, ''''ਅੱਜ ਨਹੀਂ, ਕੱਲ ਉਪਦੇਸ਼ ਦੇਵਾਂਗਾ।'''' ਦੇਵੀ ਨੇ ਕਿਹਾ, ''''ਤਾਂ ਕੱਲ ਵੀ ਭਿੱਖਿਆ ਇਥੋਂ ਹੀ ਲਿਓ।''''
ਦੂਸਰੇ ਦਿਨ ਜਦੋਂ ਮਹਾਤਮਾ ਭਿੱਖਿਆ ਲੈਣ ਲਈ ਚੱਲਣ ਲੱਗੇ ਤਾਂ ਆਪਣੇ ਕਮੰਡਲ ਵਿਚ ਕੁਝ ਗੋਬਰ, ਕੁਝ ਕੂੜਾ ਅਤੇ ਕੁਝ ਕੰਕਰ ਭਰ ਲਏ। ਕਮੰਡਲ ਲੈ ਕੇ ਦੇਵੀ ਦੇ ਘਰ ਪਹੁੰਚੇ। ਦੇਵੀ ਨੇ ਉਸ ਦਿਨ ਬਹੁਤ ਚੰਗੀ ਖੀਰ ਬਣਾਈ ਸੀ। ਮਹਾਤਮਾ ਨੇ ਆਵਾਜ਼ ਦਿੱਤੀ, ''''ਓਮ ਤਤ ਸਤ।''''
ਦੇਵੀ ਖੀਰ ਦਾ ਕਟੋਰਾ ਲੈ ਕੇ ਬਾਹਰ ਆਈ। ਮਹਾਤਮਾ ਨੇ ਆਪਣਾ ਕਮੰਡਲ ਅੱਗੇ ਕਰ ਦਿੱਤਾ। ਦੇਵੀ ਉਸ ਵਿਚ ਖੀਰ ਪਾਉਣ ਲੱਗੀ ਤਾਂ ਦੇਖਿਆ ਕਿ ਉਥੇ ਗੋਬਰ ਅਤੇ ਕੂੜਾ ਭਰਿਆ ਪਿਆ ਹੈ। ਰੁਕ ਕੇ ਬੋਲੀ, ''''ਮਹਾਰਾਜ, ਇਹ ਕਮੰਡਲ ਤਾਂ ਗੰਦਾ ਹੈ।''''
ਮਹਾਤਮਾ ਨੇ ਕਿਹਾ,''''ਹਾਂ, ਗੰਦਾ ਤਾਂ ਹੈ। ਇਸ ਵਿਚ ਗੋਬਰ ਹੈ, ਕੂੜਾ ਹੈ, ਪਰ ਹੁਣ ਕਰਨਾ ਕੀ ਹੈ। ਖੀਰ ਵੀ ਇਸ ਵਿਚ ਪਾ ਦਿਓ।'''' ਦੇਵੀ ਨੇ ਕਿਹਾ, ''''ਨਹੀਂ ਮਹਾਤਮਾ ਜੀ! ਇਸ ਵਿਚ ਪਾਉਣ ਨਾਲ ਖੀਰ ਤਾਂ ਗੰਦੀ ਹੋ ਜਾਵੇਗੀ। ਮੈਨੂੰ ਦਿਓ ਇਹ ਕਮੰਡਲ, ਮੈਂ ਇਸ ਨੂੰ ਸ਼ੁੱਧ ਕਰ ਕੇ ਲਿਆਉਂਦੀ ਹਾਂ।'''' ਮਹਾਰਾਜ ਬੋਲੇ, ''''ਚੰਗਾ ਮਾਂ, ਤਦ ਪਾਏਂਗੀ ਖੀਰ ਜਦੋਂ ਕੂੜਾ-ਕੰਕਰ ਸਾਫ ਹੋ ਜਾਵੇ?'''' ਦੇਵੀ ਬੋਲੀ, ''''ਹਾਂ ਮਹਾਰਾਜ।''''
ਮਹਾਤਮਾ ਬੋਲੇ, ''''ਇਹੀ ਮੇਰਾ ਉਪਦੇਸ਼ ਹੈ। ਜਦੋਂ ਤਕ ਮਨ ਵਿਚ ਚਿੰਤਾਵਾਂ ਦਾ ਕੂੜਾ ਕਰਕਟ ਅਤੇ ਬੁਰੇ ਸੰਸਕਾਰਾਂ ਦਾ ਗੋਬਰ ਭਰਿਆ ਹੈ, ਤਦ ਤਕ ਉਪਦੇਸ਼ ਦੇ ਅੰਮ੍ਰਿਤ ਦਾ ਲਾਭ ਨਹੀਂ ਹੋਵੇਗਾ। ਉਪਦੇਸ਼ ਦਾ ਅੰਮ੍ਰਿਤ ਪ੍ਰਾਪਤ ਕਰਨਾ ਹੈ ਤਾਂ ਇਸ ਤੋਂ ਪਹਿਲਾਂ ਮਨ ਨੂੰ ਸ਼ੁੱਧ ਕਰਨਾ ਚਾਹੀਦਾ ਹੈ। ਚਿੰਤਾਵਾਂ ਨੂੰ ਦੂਰ ਕਰਨਾ ਚਾਹੀਦਾ ਹੈ। ਬੁਰੇ ਸੰਸਕਾਰਾਂ ਨੂੰ ਨਸ਼ਟ ਕਰਨਾ ਹੋਵੇਗਾ, ਤਦ ਈਸ਼ਵਰ ਦਾ ਨਾਂ ਉਥੇ ਚਮਕ ਸਕਦਾ ਹੈ ਅਤੇ ਤਦ ਸੁੱਖ ਤੇ ਆਨੰਦ ਦੀ ਜੋਤੀ ਜਗ ਸਕਦੀ ਹੈ।''''