ਗਰੀਬੀ ਤੋਂ ਦੂਰ ਰਹਿਣ ਲਈ, ਘਰ ਵਿਚ ਭੁੱਲ ਕੇ ਵੀ ਨਾ ਕਰੋ ਇਹ ਕੰਮ

10/23/2017 3:21:35 PM

ਨਵੀਂ ਦਿੱਲੀ— ਭਾਰਤੀ ਵਾਸਤੂ ਸ਼ਾਸਤਰ ਮੁਤਾਬਕ ਘਰ ਨੂੰ ਸਜਾਉਣ-ਸੰਵਾਰਨ ਨਾਲ ਖੁਸ਼ਹਾਲੀ ਅਤੇ ਮਾਂ ਲਕਸ਼ਮੀ ਦਾ ਵਾਸ ਹਮੇਸ਼ਾ ਬਣਿਆ ਰਹਿੰਦਾ ਹੈ। ਸਮੇਂ-ਸਮੇਂ 'ਤੇ ਜੇ ਕੁਝ ਉਪਾਅ ਕਰ ਲਏ ਜਾਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਕਈ ਵਾਰ ਘਰ ਦੀਆਂ ਛੋਟੀਆਂ-ਮੋਟੀਆਂ ਗੱਲਾਂ ਜੋ ਆਮ ਲੱਗਦੀਆਂ ਹਨ ਸਫਲਤਾ ਵਿਚ ਰੁੱਕਾਵਟ ਬਣ ਜਾਂਦੀਆਂ ਹੈ। ਕੁਝ ਗੱਲਾਂ ਦਾ ਧਿਆਨ ਰੱਖਣ ਨਾਲ ਕੰਮਾਂ ਵਿਚ ਸਫਲਤਾ ਦੇ ਨਾਲ-ਨਾਲ ਧਨ-ਲਾਭ ਵੀ ਹੁੰਦਾ ਹੈ। ਜੇ ਕਿਸੇ ਵੱਲੋ ਸੱਖਤ ਮਿਹਨਤ ਕਰਨ ਦੇ ਬਾਅਦ ਵੀ ਕਾਰਜਾਂ ਵਿਚ ਰੁਕਾਵਟ ਆ ਰਹੀ ਹੈ ਅਤੇ ਸਫਲਤਾ ਨਹੀਂ ਮਿਲ ਰਹੀ ਤਾਂ ਇਸ ਦਾ ਕਾਰਨ ਪਰਿਵਾਰਕ ਮੈਬਰਾਂ ਵੱਲੋਂ ਜਾਣੇ-ਅਣਜਾਣੇ ਵਿਚ ਕੀਤੀਆਂ ਕੁਝ ਗਲਤੀਆਂ ਵੀ ਹੋ ਸਕਦੀਆਂ ਹਨ। 
ਗਰੀਬੀ ਦੂਰ ਕਰਨੀ ਚਾਹੁੰਦੇ ਹੋ ਤਾਂ ਘਰ ਵਿਚ ਨਾ ਕਰੋ ਇਹ ਕੰਮ
- ਵਾਸਤੂ ਮੁਤਾਬਕ ਝਾੜੂ ਅਤੇ ਡਸਟਬਿਨ ਨੂੰ ਖੁੱਲ੍ਹੇ ਵਿਚ ਨਹੀਂ ਰੱਖਣਾ ਚਾਹੀਦਾ। ਇਹ ਸਾਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦੇ ਹਨ। ਇਸ ਗਲਤੀ ਨਾਲ ਸਫਲਤਾ ਦੇ ਰਸਤੇ ਵਿਚ ਰੁਕਾਵਟ ਪੈਦਾ ਹੁੰਦੀ ਹੈ। 
- ਖੁੱਲੀ ਅਲਮਾਰੀ ਵਿਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ, ਜਿਸ ਕਾਰਨ ਵਿਅਕਤੀ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕੋਈ ਕੰਮ ਨਾ ਹੋਣ 'ਤੇ ਘਰ ਦੀ ਕੋਈ ਵੀ ਅਲਮਾਰੀ ਖੁੱਲ੍ਹੀ ਨਹੀਂ ਛੱਡਣੀ ਚਾਹੀਦੀ। 
- ਭੁੱਲ ਕੇ ਵੀ ਕਮਰੇ ਵਿਚ ਬੈੱਡ ਦੇ ਸਾਹਮਣੇ ਸ਼ੀਸ਼ਾ ਨਾ ਰੱਖੋ। ਅਜਿਹਾ ਹੋਣ 'ਤੇ ਪਤੀ-ਪਤਨੀ ਵਿਚ ਮਨਮੁਟਾਅ ਪੈਦਾ ਹੁੰਦੇ ਹਨ। ਇੰਨਾਂ ਹੀ ਨਹੀਂ ਇਸ ਨਾਲ ਘਰ ਦੀ ਆਰਥਿਕ ਸਥਿਤੀ 'ਤੇ ਵੀ ਪ੍ਰਭਾਵ ਪੈਂਦਾ ਹੈ। 
- ਕਮਰੇ ਵਿਚ ਕਦੇ ਵੀ ਬੀਮ ਦੇ ਹੇਠਾਂ ਬੈੱਡ ਨਾ ਰੱਖੋ। ਇਸ ਨਾਲ ਵਿਅਕਤੀ ਥੱਕਿਆ-ਥੱਕਿਆ ਅਤੇ ਤਣਾਅ ਨਾਲ ਘਿਰਿਆ ਰਹਿੰਦਾ ਹੈ। ਇਸ ਨਾਲ ਹੀ ਵਿਅਕਤੀ ਦੇ ਕੰਮਾਂ ਵਿਚ ਮੁਸ਼ਕਲਾਂ ਆਉਂਦੀਆਂ ਹਨ ਅਤੇ ਉਸ ਨੂੰ ਕਈ ਪ੍ਰੇਸ਼ਾਨੀਆਂ ਝੱਲਨੀਆਂ ਪੈਂਦੀਆਂ ਹਨ। 
- ਘਰ ਵਿਚ ਬਾਥਰੂਮ ਨੂੰ ਖੁੱਲ੍ਹਾ ਨਹੀਂ ਰੱਖਣਾ ਚਾਹੀਦਾ। ਅਲਮਾਰੀ ਦੀ ਤਰ੍ਹਾਂ ਖੁੱਲ੍ਹਾ ਬਾਥਰੂਮ ਵੀ ਨਕਾਰਾਤਮਕ ਊਰਜਾ ਲਿਆਉਂਦਾ ਹੈ। ਵਰਤੋ ਨਾ ਹੋਣ 'ਤੇ ਬਾਥਰੂਮ ਦਾ ਦਰਵਾਜ਼ਾ ਬੰਦ ਰੱਖੋ। ਬਾਥਰੂਮ ਨੂੰ ਹਮੇਸ਼ਾ ਸਾਫ-ਸੁਥਰਾ ਰੱਖਣਾ ਚਾਹੀਦਾ ਹੈ। 
- ਤਿਜੌਰੀ ਨੂੰ ਕਦੇ ਵੀ ਖਾਲੀ ਨਹੀਂ ਰੱਖਣਾ ਚਾਹੀਦਾ। ਅਜਿਹਾ ਹੋਣ 'ਤੇ ਬਦਕਿਸਮਤੀ ਵਿਚ ਵਾਧਾ ਹੁੰਦਾ ਹੈ ਅਤੇ ਧਨ ਦੀ ਕਮੀ ਆਉਂਦੀ ਹੈ। ਤਿਜੌਰੀ ਵਿਚ ਚਾਂਦੀ ਦਾ ਸਿੱਕਾ ਰੱਖਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।