ਬੀਮਾਰੀਆਂ ਅਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਇਸ ਦਿਸ਼ਾ ਵੱਲ ਮੂੰਹ ਕਰਕੇ ਬਣਾਓ ਭੋਜਨ

11/12/2017 12:39:04 PM

ਤੁਸੀਂ ਕਿਹੜੀ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਬਣਾਉਂਦੇ ਹੋ ਅਤੇ ਕਿਹੜੀ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਖਾਂਦੇ ਹੋ ਇਸ 'ਤੇ ਕਈ ਗੱਲਾਂ ਨਿਰਭਰ ਕਰਦੀਆਂ ਹਨ ਕਿਉਂਕਿ ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਸਭ ਤੋਂ ਮਹੱਤਵਪੂਰਨ ਰਸੋਈ ਮੰਨੀ ਜਾਂਦੀ ਹੈ। ਘਰ 'ਚ ਕਈ ਬੀਮਾਰੀਆਂ ਅਤੇ ਪ੍ਰੇਸ਼ਾਨੀਆਂ ਦਾ ਕਾਰਨ ਰਸੋਈ ਨਾਲ ਜੁੜੇ ਵਾਸਤੂਦੋਸ਼ ਹੋ ਸਕਦੇ ਹਨ। ਵਾਸਤੂ ਦੇ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਪਰਿਵਾਰ ਵਾਲਿਆਂ ਨੂੰ ਕਈ ਪ੍ਰੇਸ਼ਾਨੀਆਂ ਅਤੇ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
- ਦੱਖਣ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਪਕਾਉਣ ਨਾਲ ਘਰ ਦੀਆਂ ਔਰਤਾਂ ਨੂੰ ਕਈ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
- ਦੱਖਣੀ-ਪੱਛਮੀ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਪਕਾਇਆ ਜਾਵੇ ਤਾਂ ਘਰ 'ਚ ਹਰ ਵੇਲੇ ਕਲੇਸ਼ ਰਹਿੰਦਾ ਹੈ ਅਤੇ ਹਰ ਦਿਨ ਲੜ੍ਹਾਈ ਦਾ ਮਾਹੌਲ ਬਣਿਆ ਰਹਿੰਦਾ ਹੈ।
- ਪੱਛਣ ਦਿਸ਼ਾ ਵੱਲ ਮੂੰਹ ਕਰ ਕੇ ਭੋਜਨ ਬਣਾਉਣ ਨਾਲ ਘਰ ਦੇ ਲੋਕਾਂ ਨੂੰ ਚਮੜੀ ਅਤੇ ਹੱਡੀਆਂ ਸੰਬੰਧੀ ਰੋਗ ਪੈਦਾ ਹੋਣ ਦਾ ਡਰ ਰਹਿੰਦਾ ਹੈ।
- ਉੱਤਰ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਬਣਾਉਣ ਨਾਲ ਧਨ ਦੀ ਹਾਨੀ ਹੋਣ ਦਾ ਖਤਰਾ ਵਧਣ ਲੱਗਦਾ ਹੈ।
- ਘਰ 'ਚ ਸੁਖ-ਸ਼ਾਂਤੀ ਬਣਾ ਕੇ ਰੱਖਣ ਲਈ ਅਤੇ ਰੋਗਾਂ ਤੋਂ ਬਚਣ ਲਈ ਪੂਰਵ ਦਿਸ਼ਾ ਵੱਲ ਮੂੰਹ ਕਰਕੇ ਹੀ ਭੋਜਨ ਬਣਾਉਣਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ।
- ਰਸੋਈ ਘਰ 'ਚ ਕਿਸੇ ਵੀ ਦਿਸ਼ਾ 'ਚ ਹੋਵੇ ਪਰ ਭੋਜਨ ਬਣਾਉਣ ਵਾਲੇ ਦਾ ਮੂੰਹ ਪੂਰਵ ਦਿਸ਼ਾ ਵੱਲ ਹੀ ਹੋਣਾ ਚਾਹੀਦਾ ਹੈ।
- ਰਸੋਈ 'ਚ ਖਿੜਕੀ ਜੇਕਰ ਪੂਰਵ ਦਿਸ਼ਾ ਵੱਲ ਹੋਵੇ ਤਾਂ ਵਾਸਤੂ ਦੀ ਨਜ਼ਰ 'ਚ ਇਹ ਬਹੁਤ ਚੰਗਾ ਮੰਨਿਆ ਜਾਂਦਾ ਹੈ।
- ਰੋਜ਼ ਘਰ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਦੇ ਭੋਜਨ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਗਾਂ ਨੂੰ ਭੋਜਨ ਦਾ ਥੋੜ੍ਹਾ ਜਿਹਾ ਹਿੱਸਾ ਖਿਲਾਓ ਤਾਂ ਸਾਰੇ ਕੰਮਾਂ 'ਚ ਸਫ਼ਲਤਾ ਮਿਲਦੀ ਹੈ।
- ਵਾਸਤੂ ਅਨੁਸਾਰ ਰਸੋਈ ਦੇ ਠੀਕ ਸਾਹਮਣੇ ਬਾਥਰੂਮ ਹੋਣਾ ਗਲਤ ਮੰਨਿਆ ਜਾਂਦਾ ਹੈ।
- ਬਿਨ੍ਹਾਂ ਇਸ਼ਨਾਨ ਕੀਤੇ ਭੋਜਨ ਨਾ ਹੀ ਬਣਾਉਣਾ ਚਾਹੀਦਾ ਹੈ ਅਤੇ ਨਾ ਹੀ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਨਾ ਕਰਨ ਨਾਲ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।