ਇਸ ਹਫਤੇ ਇਨ੍ਹਾਂ ਰਾਸ਼ੀਆਂ ਦਾ ਸਿਤਾਰਾ ਧਨ-ਲਾਭ ਲਈ ਹੋਵੇਗਾ ਚੰਗਾ

1/14/2018 4:30:30 PM

ਜਲੰਧਰ1. ਮੇਖ— ਰਾਹੂ-ਕੇਤੂ ਦੀ ਕਮਜ਼ੋਰ ਸਥਿਤੀ ਕਰਕੇ ਕਿਸੇ ਵੀ ਸਰਕਾਰੀ ਕੰਮ ਨੂੰ ਹਲਕੇ ਤੌਰ 'ਤੇ ਨਹੀਂ ਲੈਣਾ ਚਾਹੀਦਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ, ਕਾਰੋਬਾਰੀ ਦਸ਼ਾ ਕੰਫਰਟੇਬਲ ਰਹੇਗੀ, 14 ਜਨਵਰੀ ਦੁਪਹਿਰ ਤਕ ਪੇਟ 'ਚ ਗੜਬੜੀ ਪਰ 14 ਦੁਪਹਿਰ ਤੋਂ 16 ਤਕ ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਜੀਅ ਲੱਗੇਗਾ, ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, 17 ਤੋਂ 19 ਦੁਪਹਿਰ ਤਕ ਜ਼ੋਰ ਲਗਾਉਣ 'ਤੇ ਸਰਕਾਰੀ ਕੰਮਾਂ 'ਚ ਆਪ ਦੀ ਪੈਠ ਵਧੇਗੀ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਧਨ ਲਾਭ ਵਾਲਾ ਸਿਤਾਰਾ ਚੰਗਾ, ਕਾਰੋਬਾਰੀ ਟੂਰਿੰਗ ਲਾਭਕਾਰੀ।
2. ਬ੍ਰਿਖ— ਸਿਤਾਰਾ ਸਿਹਤ ਲਈ ਕਮਜ਼ੋਰ ਪਰ ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ, ਘਰੇਲੂ ਮੋਰਚੇ 'ਤੇ ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸੁਚੇਤ ਰਹਿਣਗੇ, 14 ਜਨਵਰੀ ਦੁਪਹਿਰ ਤਕ ਮਨ ਅਸ਼ਾਂਤ-ਪ੍ਰੇਸ਼ਾਨ, ਡਿਸਟਰਬ ਜਿਹਾ ਰਹੇਗਾ, ਫਿਰ 14 ਦੁਪਹਿਰ ਤੋਂ 16 ਤਕ ਸਿਹਤ ਦਾ ਧਿਆਨ ਰੱਖੋ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਓ ਰੱਖੋ ਪਰ 17 ਤੋਂ 19 ਦੁਪਹਿਰ ਤਕ ਜਨਰਲ ਹਾਲਾਤ ਸੁਧਰਨਗੇ, ਮਨੋਬਲ-ਦਬਦਬਾ ਬਣਿਆ ਰਹੇਗਾ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਅਫ਼ਸਰਾਂ ਦੇ ਨਰਮ ਰੁਖ਼ ਕਰਕੇ ਕਿਸੇ ਸਰਕਾਰੀ ਕੰਮ 'ਚੋਂ ਪੇਚੀਦਗੀ ਹਟਣ ਦੇ ਚਾਂਸ।
3. ਮਿਥੁਨ— ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਵਿਰੋਧੀ ਅਕਸਰ ਕਮਜ਼ੋਰ ਅਤੇ ਤੇਜਹੀਣ ਰਹਿਣਗੇ ਪਰ ਸਿਹਤ ਦੇ ਵਿਗੜਨ ਅਤੇ ਪੈਰ ਫਿਸਲਣ ਦਾ ਡਰ ਰਹੇਗਾ, ਅਹਿਤਿਆਤ ਰੱਖੋ, 14 ਜਨਵਰੀ ਦੁਪਹਿਰ ਤਕ ਟੈਨਸ਼ਨ, ਪ੍ਰੇਸ਼ਾਨੀ ਅਤੇ ਮਨ 'ਚ ਉਦਾਸੀ ਰਹਿ ਸਕਦੀ ਹੈ, ਫਿਰ 14 ਦੁਪਹਿਰ ਤੋਂ 16 ਤਕ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ, 17 ਤੋਂ 19 ਦੁਪਹਿਰ ਤਕ ਸਿਹਤ ਦੀ ਸੰਭਾਲ ਰੱਖੋ, ਧਿਆਨ ਰੱਖੋ ਕਿ ਕਿਧਰੇ ਸੱਟ ਨਾ ਲੱਗ ਜਾਵੇ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਉਦੇਸ਼-ਮਨੋਰਥ ਹੱਲ ਹੋਣਗੇ।
4. ਕਰਕ— ਸਿਤਾਰਾ ਵਿਰੋਧੀਆਂ ਨੂੰ ਉਭਾਰਨ ਅਤੇ ਸਿਹਤ ਨੂੰ ਅਪਸੈੱਟ ਰੱਖਣ ਵਾਲਾ ਪਰ ਕਾਰੋਬਾਰੀ ਮੋਰਚੇ 'ਤੇ ਸਥਿਤੀ ਤਸੱਲੀਬਖਸ਼ ਰਹੇਗੀ, 14 ਜਨਵਰੀ ਦੁਪਹਿਰ ਤਕ ਮਨ ਟੈਂਸ, ਡਾਵਾਂਡੋਲ ਅਤੇ ਉਚਾਟ ਜਿਹਾ ਰਹੇਗਾ, ਫਿਰ 14 ਦੁਪਹਿਰ ਤੋਂ 16 ਤਕ ਵਿਰੋਧੀਆਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ ਪਰ 17 ਤੋਂ 19 ਦੁਪਹਿਰ ਤਕ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਸਿਹਤ ਦੀ ਸੰਭਾਲ ਰੱਖੋ, ਖਾਣਾ-ਪੀਣਾ ਵੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।
5. ਸਿੰਘ— ਸੰਤਾਨ ਸੁਪੋਰਟਿਵ ਅਤੇ ਸਹਿਯੋਗੀ ਰੁਖ਼ ਰੱਖੇਗੀ, ਕੰਮਕਾਜੀ ਦਸ਼ਾ ਠੀਕ-ਠਾਕ ਪਰ ਸ਼ਤਰੂਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ, 14 ਜਨਵਰੀ ਦੁਪਹਿਰ ਤਕ ਭੱਜ-ਦੌੜ ਦੀ ਸਹੀ ਰਿਟਰਨ ਨਹੀਂ ਮਿਲੇਗੀ, ਫਿਰ 14 ਦੁਪਹਿਰ ਤੋਂ 16 ਤਕ ਸੰਤਾਨ ਦੇ ਪਾਜ਼ੇਟਿਵ ਰੁਖ਼ ਕਰਕੇ ਕੋਈ ਮੁਸ਼ਕਿਲ ਕਮਜ਼ੋਰ ਪਵੇਗੀ, ਸ਼ੁੱਭ ਕੰਮਾਂ 'ਚ ਧਿਆਨ, 17 ਤੋਂ 19 ਦੁਪਹਿਰ ਤਕ ਵਿਰੋਧੀਆਂ ਤੋਂ ਫਾਸਲਾ ਰੱਖੋ ਕਿਉਂਕਿ ਉਹ ਆਪ ਦੀ ਲੱਤ ਖਿੱਚਦੇ ਰਹਿਣਗੇ ਪਰ 19 ਦੁਪਹਿਰ ਤੋਂ 20 ਜਨਵਰੀ ਤਕ ਵਪਾਰਕ ਅਤੇ ਕੰਮਕਾਜੀ ਦਸ਼ਾ ਬਿਹਤਰ, ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।
6. ਕੰਨਿਆ— ਕੋਰਟ-ਕਚਹਿਰੀ 'ਚ ਜਾਣ 'ਤੇ ਕਦਮ ਬੜ੍ਹਤ ਵੱਲ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸ਼ਤਰੂਆਂ ਦੀ ਸਰਗਰਮੀ 'ਤੇ ਨਜ਼ਰ ਰੱਖਣੀ ਠੀਕ ਰਹੇਗੀ, ਸ਼ਨੀ ਦੇ ਢਈਏ ਕਰਕੇ ਆਪ ਦਾ ਕਦਮ ਪਿੱਛੇ ਖਿੱਚਦਾ ਰਹਿ ਸਕਦਾ ਹੈ, ਅਹਿਤਿਆਤ ਰੱਖੋ, 14 ਜਨਵਰੀ ਦੁਪਹਿਰ ਤਕ ਘਟੀਆ ਲੋਕਾਂ ਨਾਲ ਨੇੜਤਾ ਨਹੀਂ ਰੱਖਣੀ ਚਾਹੀਦੀ, 14 ਦੁਪਹਿਰ ਤੋਂ 16 ਤਕ ਜ਼ਮੀਨੀ ਅਤੇ ਅਦਾਲਤੀ ਕੰਮ ਹੱਥ 'ਚ ਲੈਣ 'ਤੇ ਸਫਲਤਾ ਮਿਲੇਗੀ, 17 ਤੋਂ 19 ਦੁਪਹਿਰ ਤਕ ਯਤਨ ਕਰਨ 'ਤੇ ਕੋਈ ਸਕੀਮ ਸਿਰੇ ਚੜ੍ਹ ਸਕਦੀ ਹੈ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਸ਼ਤਰੂ ਨੁਕਸਾਨ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ।
7. ਤੁਲਾ— ਮਿੱਤਰਾਂ, ਸੱਜਣ-ਸਾਥੀਆਂ ਨਾਲ ਮੇਲ-ਜੋਲ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸਫਲਤਾ ਸਾਥ ਦੇਵੇਗੀ, ਸੋਚ-ਵਿਚਾਰ 'ਚ ਗੰਭੀਰਤਾ ਅਤੇ ਸਾਤਵਿਕਤਾ ਰਹੇਗੀ, 14 ਜਨਵਰੀ ਦੁਪਹਿਰ ਤਕ ਅਰਥ ਤੰਗੀ ਰਹਿ ਸਕਦੀ ਹੈ, ਮਨੀ ਫਲੋਅ 'ਤੇ ਨਜ਼ਰ ਰੱਖੋ ਪਰ 14 ਦੁਪਹਿਰ ਤੋਂ 16 ਤਕ ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ, ਮਾਣ-ਯਸ਼ ਦੀ ਪ੍ਰਾਪਤੀ, 17 ਤੋਂ 19 ਦੁਪਹਿਰ ਤਕ ਜ਼ਮੀਨੀ ਕੰਮਾਂ ਲਈ ਆਪ ਦੀ ਭੱਜ-ਦੌੜ ਦੀ ਸਹੀ ਰਿਟਰਨ ਮਿਲੇਗੀ, ਫਿਰ 19 ਦੁਪਹਿਰ ਤੋਂ 20 ਜਨਵਰੀ ਤਕ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।
8. ਬ੍ਰਿਸ਼ਚਕ— ਸਿਤਾਰਾ ਧਨ ਲਾਭ, ਸਫਲਤਾ, ਇੱਜ਼ਤ-ਮਾਣ ਲਈ ਚੰਗਾ ਪਰ ਘਟੀਆ ਸਾਥੀਆਂ ਤੋਂ ਫ਼ਾਸਲਾ ਰੱਖੋ, ਸੁਭਾਅ 'ਚ ਗੁੱਸੇ ਦਾ ਅਸਰ ਰਹੇਗਾ, 14 ਜਨਵਰੀ ਦੁਪਹਿਰ ਤਕ ਮਨ 'ਤੇ ਗਲਤ ਸੋਚ ਪ੍ਰਭਾਵੀ ਰਹਿ ਸਕਦੀ ਹੈ, ਫਿਰ 14 ਬਾਅਦ ਦੁਪਹਿਰ ਤੋਂ 16 ਤਕ ਵਪਾਰ-ਕਾਰੋਬਾਰ 'ਚ ਲਾਭ, ਕਾਰੋਬਾਰੀ ਸਫ਼ਰ ਵੀ ਲਾਭਕਾਰੀ, 17 ਤੋਂ 19 ਦੁਪਹਿਰ ਤਕ ਉਤਸ਼ਾਹ, ਹਿੰਮਤ ਅਤੇ ਸੰਘਰਸ਼ ਸ਼ਕਤੀ ਬਣੀ ਰਹਿ ਸਕਦੀ ਹੈ, ਵਿਰੋਧੀ ਨਿਸਤੇਜ ਰਹਿਣਗੇ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਜਾਇਦਾਦੀ ਕੰਮਾਂ 'ਚ ਸਫਲਤਾ ਮਿਲੇਗੀ।
9. ਧਨ— ਸੈਰ-ਸਪਾਟਾ, ਅਧਿਆਪਨ, ਕੰਸਲਟੈਂਸੀ, ਮੈਡੀਸਨ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ, ਸਾੜ੍ਹਸਤੀ ਵੀ ਕਿਸੇ ਨਾ ਕਿਸੇ ਪੇਚੀਦਗੀ ਨੂੰ ਜਗਾਈ ਰੱਖ ਸਕਦੀ ਹੈ, ਅਹਿਤਿਆਤ ਰੱਖੋ, 14 ਜਨਵਰੀ ਦੁਪਹਿਰ ਤਕ ਸਮਾਂ ਹਾਨੀ-ਪ੍ਰੇਸ਼ਾਨੀ-ਟੈਨਸ਼ਨ ਵਾਲਾ ਪਰ 14 ਬਾਅਦ ਦੁਪਹਿਰ ਤੋਂ 16 ਤਕ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, 17 ਤੋਂ 19 ਦੁਪਹਿਰ ਤਕ ਸਮਾਂ ਧਨ ਲਾਭ ਵਾਲਾ, ਯਤਨ ਕਰਨ 'ਤੇ ਕੋਈ ਕੰਮਕਾਜੀ ਬਾਧਾ-ਮੁਸ਼ਕਿਲ ਹਟੇਗੀ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਕੰਮਕਾਜੀ ਭੱਜ-ਦੌੜ ਚੰਗੀ ਰਿਟਰਨ ਦੇਵੇਗੀ।
10. ਮਕਰ— ਸਿਤਾਰਾ ਉਲਝਣਾਂ-ਝਮੇਲਿਆਂ ਨੂੰ ਉਭਾਰਨ ਵਾਲਾ ਪਰ ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡਵੇਅਰ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, 14 ਜਨਵਰੀ ਦੁਪਹਿਰ ਤਕ ਸਮਾਂ ਬਿਹਤਰ ਹਾਲਾਤ ਰੱਖੇਗਾ, 14 ਦੁਪਹਿਰ ਤੋਂ 16 ਤਕ ਸਮਾਂ ਉਲਝਣਾਂ-ਖਰਚਿਆਂ-ਮੁਸ਼ਕਿਲਾਂ, ਟੈਨਸ਼ਨ-ਪ੍ਰੇਸ਼ਾਨੀ ਵਾਲਾ ਪਰ 17 ਤੋਂ 19 ਦੁਪਹਿਰ ਤਕ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫਿਰ 19 ਦੁਪਹਿਰ ਤੋਂ 20 ਜਨਵਰੀ ਤਕ ਸਮਾਂ ਆਮਦਨ ਵਾਲਾ, ਅਰਥ ਦਸ਼ਾ ਚੰਗੀ ਰਹੇਗੀ।
11. ਕੁੰਭ— ਸਿਤਾਰਾ ਧਨ ਲਾਭ ਵਾਲਾ, ਕੰਮਕਾਜੀ ਤੌਰ 'ਤੇ ਸਮਾਂ ਬਿਹਤਰ ਪਰ ਕਿਸੇ ਨਾ ਕਿਸੇ ਪੰਗੇ ਨਾਲ ਵਾਸਤਾ ਰਹਿ ਸਕਦਾ ਹੈ, 14 ਜਨਵਰੀ ਦੁਪਹਿਰ ਤਕ ਸਰਕਾਰੀ ਕੰਮਾਂ ਲਈ ਸਮਾਂ ਕਮਜ਼ੋਰ ਪਰ 14 ਦੁਪਹਿਰ ਤੋਂ 16 ਤਕ ਸਮਾਂ ਆਮਦਨ ਵਾਲਾ, ਕੰਮਕਾਜੀ ਕੰਮਾਂ 'ਚ ਕਦਮ ਬੜ੍ਹਤ ਵੱਲ, 17 ਤੋਂ 19 ਦੁਪਹਿਰ ਤਕ ਖਰਚ ਜਾਇਜ਼ ਅਤੇ ਫਜ਼ੂਲ ਦੋਨੋਂ ਤਰ੍ਹਾਂ ਦੇ ਰਹਿਣਗੇ, ਧਨ-ਹਾਨੀ ਅਤੇ ਕਿਸੇ  ਉਲਝਣ-ਸਮੱਸਿਆ ਦੇ ਜਾਗਣ ਦਾ ਡਰ ਰਹੇਗਾ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਅਰਥ ਦਸ਼ਾ ਤਸੱਲੀਬਖਸ਼, ਯਤਨਾਂ 'ਚ ਸਫਲਤਾ ਮਿਲੇਗੀ।
12. ਮੀਨ— ਰਾਜਕੀ ਕੰਮਾਂ 'ਚ ਸਫਲਤਾ, ਵੱਡੇ ਲੋਕ ਮਿਹਰਬਾਨ ਰਹਿਣਗੇ, ਆਮਦਨ ਦਾ ਸਿਲਸਿਲਾ ਠੀਕ ਰਹੇਗਾ, ਹਰ ਮੋਰਚੇ 'ਤੇ ਸੁਚੇਤ ਰਹਿਣਾ ਚਾਹੀਦਾ ਹੈ, 14 ਜਨਵਰੀ ਦੁਪਹਿਰ ਤਕ ਮਨ ਗਲਤ ਸੋਚ ਦੇ ਪ੍ਰਭਾਵ 'ਚ ਰਹੇਗਾ, ਫਿਰ 14 ਬਾਅਦ ਦੁਪਹਿਰ ਤੋਂ 16 ਤਕ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਵਿਜੇ, ਅਫ਼ਸਰ ਕੰਸੀਡ੍ਰੇਟ ਰਹਿਣਗੇ, 17 ਤੋਂ 19 ਦੁਪਹਿਰ ਤਕ ਵਪਾਰ-ਕਾਰੋਬਾਰ 'ਚ ਲਾਭ, ਯਤਨ ਕਰਨ 'ਤੇ ਕੋਈ ਕੰਮਕਾਜੀ ਸਮੱਸਿਆ ਹਟੇਗੀ, 19 ਬਾਅਦ ਦੁਪਹਿਰ ਤੋਂ 20 ਜਨਵਰੀ ਤਕ ਸਮਾਂ ਨੁਕਸਾਨ ਵਾਲਾ, ਬਿਗਾਨੇ ਝਮੇਲਿਆਂ, ਜ਼ਿੰਮੇਵਾਰੀਆਂ 'ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ।