ਇਹ ਚਾਰ ਆਦਤਾਂ ਬਣ ਸਕਦੀਆਂ ਹਨ ਤੁਹਾਡੀ ਬਰਬਾਦੀ ਦਾ ਕਾਰਨ

2/10/2016 1:01:53 PM

ਚੰਗਾ ਜੀਵਨ ਜੀਉਣ ਲਈ ਜ਼ਰੂਰੀ ਹੈ ਕਿ ਅਸੀਂ ਚੰਗੀਆਂ ਆਦਤਾਂ ਅਪਣਾਈਏ। ਇਹ ਆਦਤਾਂ ਸਾਡੇ ਜੀਵਨ ਨੂੰ ਸੰਵਾਰ ਸਕਦੀਆਂ ਹਨ ਅਤੇ ਸਾਡੀ ਜੀਵਨ ਨੂੰ ਸੁਖੀ ਬਣਾ ਸਕਦੀਆਂ ਹਨ। ਪਰ ਇਸ ਦੇ ਨਾਲ ਹੀ ਜੇਕਰ ਕੁਝ ਬੁਰੀਆਂ ਆਦਤਾਂ ਦੇ ਅਸੀਂ ਆਦੀ ਬਣ ਜਾਈਏ ਤਾਂ ਇਹ ਆਦਤਾਂ ਸਾਡੀ ਬਰਬਾਦੀ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਚਾਹੁੰਦੇ ਜੀਵਨ ''ਚ ਤਰੱਕੀ ਅਤੇ ਖ਼ਸ਼ਹਾਲੀ ਤਾਂ ਹਮੇਸ਼ਾ ਇਨ੍ਹਾਂ ਆਦਤਾਂ ਤੋਂ ਦੂਰੀ ਬਣਾ ਕੇ ਰੱਖੋ:
1 ਖ਼ੁਦ ਦੀ ਤਾਰੀਫ ਨਾ ਕਰੋ: ਕਈ ਲੋਕਾਂ ਨੂੰ ਆਪਣੇ-ਆਪ ਦੀ ਤਾਰੀਫ਼ ਕਰਨ ਦੀ ਆਦਤ ਹੁੰਦੀ ਹੈ। ਇਹ ਆਦਤ ਮਨੁੱਖ ਨੂੰ ਹੰਕਾਰੀ ਅਤੇ ਮਤਲਬੀ ਬਣਾ ਦਿੰਦੀ ਹੈ। ਅਜਿਹੇ ਲੋਕ ਹਮੇਸ਼ਾ ਖ਼ੁਦ ਨੂੰ ਦੂਸਰਿਆਂ ਤੋਂ ਉੱਪਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਹ ਆਦਤ ਕਿਸੇ ਦੇ ਜੀਵਨ ਨੂੰ ਬਰਬਾਦ ਕਰ ਸਕਦੀ ਹੈ। ਇਸ ਲਈ ਇਸ ਤੋਂ ਦੂਰ ਰਹਿਣ ''ਚ ਹੀ ਭਲਾਈ ਹੈ।
2 ਦੂਜਿਆਂ ਨੂੰ ਨਾ ਨਿੰਦੋ: ਕਿਸੇ ਦੀ ਨਿੰਦਾ ਜਾਂ ਅਪਮਾਨ ਕਰਨਾ, ਇਨ੍ਹਾਂ ਦੋਹਾਂ ਕੰਮਾਂ ਨੂੰ ਸ਼ਾਸਤਰਾਂ ''ਚ ਬਹੁਤ ਹੀ ਬੁਰਾ ਮੰਨਿਆ ਗਿਆ ਹੈ। ਅਸੀਂ ਅਕਸਰ ਆਪਣੇ ਅੰਦਰਲੇ ਔਗੁਣਾਂ ਨੂੰ ਨਹੀਂ ਦੇਖਦੇ ਅਤੇ ਦੂਜਿਆਂ ਦੇ ਔਗੁਣ ਸਾਨੂੰ ਬਹੁਤ ਛੇਤੀ ਹੀ ਨਜ਼ਰ ਆ ਜਾਂਦੇ ਹਨ। ਅਸੀਂ ਉਨ੍ਹਾਂ ਦਾ ਵਿਸਲੇਸ਼ਣ ਵੀ ਸ਼ੁਰੂ ਕਰ ਦਿੰਦੇ ਹਾਂ। ਇਹ ਵੀ ਸਭ ਤੋਂ ਵੱਡੀ ਬੁਰਾਈ ਹੈ। ਇਸ ਲਈ ਜ਼ਿੰਦਗੀ ''ਚ ਸੁਖੀ ਅਤੇ ਖ਼ੁਸ਼ਹਾਲ ਰਹਿਣ ਲਈ ਇਨ੍ਹਾਂ ਦੋਹਾਂ ਬੁਰਾਈਆਂ ਤੋਂ ਜਿੰਨਾ ਹੋ ਸਕੇ ਦੂਰ ਚਾਹੀਦਾ ਹੈ।
3 ਪ੍ਰਮਾਤਮਾ ਦੀ ਨਿੰਦਾ ਨਾ ਕਰੋ: ਕਈ ਲੋਕਾਂ ਅਜਿਹੇ ਵੀ ਹੁੰਦੇ ਹਨ, ਜੋ ਪ੍ਰਮਾਤਮਾ ਅਤੇ ਧਰਮ ''ਚ ਆਸਥਾ ਨਹੀਂ ਰੱਖਦੇ। ਇਨ੍ਹਾਂ ਲੋਕਾਂ ਨੂੰ ਧਰਮ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ। ਅਜਿਹੇ ਲੋਕ ਅਕਸਰ ਹੀ ਧਰਮ ਅਤੇ ਪ੍ਰਮਾਤਮਾ ਦੀ ਨਿੰਦਿਆ ਕਰਦੇ ਹਨ। ਅਜਿਹੇ ਲੋਕਾਂ ਨੂੰ ਜੀਵਨ ''ਚ ਕਦੇ ਵੀ ਤਰੱਕੀ ਅਤੇ ਸਫ਼ਲਤਾ ਨਹੀਂ ਮਿਲ ਸਕਦੀ।
4 ਵੇਦਾਂ ਦਾ ਅਪਮਾਨ ਨਾ ਕਰੋ: ਵੇਦਾਂ-ਪੁਰਾਣਾਂ ਨੂੰ ਹਿੰਦੂ ਧਰਮ ''ਚ ਪੂਜਨੀਕ ਮੰਨਿਆ ਜਾਂਦਾ ਹੈ। ਵਰਤਮਾਨ ਸਮੇਂ ''ਚ ਲੋਕਾਂ ਦੇ ਦਰਮਿਆਨ ਇਸਦਾ ਮਹੱਤਵ ਅਤੇ ਸਨਮਾਨ ਖ਼ਤਮ ਹੋਣ ਲੱਗਿਆ ਹੈ। ਕਈ ਲੋਕ ਵੇਦਾਂ ਦਾ ਅਪਮਾਨ ਕਰਨ ਤੋਂ ਵੀ ਨਹੀਂ ਕਤਰਾਉਂਦੇ। ਇਹ ਆਦਤ ਕਿਸੇ ਵੀ ਮਨੁੱਖ ਦੇ ਲਈ ਉਸਦੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਹਮੇਸ਼ਾ ਧਿਆਨ ਰੱਖੋ ਅਤੇ ਭੁੱਲ ਕੇ ਵੇਦਾਂ ਅਤੇ ਪੁਰਾਣਾਂ ਦਾ ਅਪਮਾਨ ਨਾ ਕਰੋ।