ਜੇਬ ਅਤੇ ਪਰਸ ''ਚ ਰੱਖਿਆ ਇਹ ਸਾਮਾਨ, ਬਣਾਈ ਰੱਖਦਾ ਹੈ ਨੋਟਾਂ ਦੀ ਬਹਾਰ
1/16/2018 1:55:02 PM
ਨਵੀਂ ਦਿੱਲੀ— ਅਮੀਰ ਬਣਨ ਦੀ ਇੱਛਾ ਲਗਭਗ ਹਰ ਕਿਸੇ ਦੇ ਮਨ 'ਚ ਹੁੰਦੀ ਹੈ ਸੰਸਾਰ ਦੇ ਸੁੱਖ ਅਤੇ ਵੈਭਵ ਪਾਉਣ ਲਈ ਉਹ ਜੀਅ ਤੋੜ ਕੋਸ਼ਿਸ਼ ਵੀ ਕਰਦਾ ਹੈ ਪਰ ਹਰ ਕਿਸੇ ਦੀ ਮਿਹਨਤ ਰੰਗ ਨਹੀਂ ਲਿਆ ਪਾਉਂਦੀ। ਅਜਿਹਾ ਨਹੀਂ ਹੈ ਕਿ ਤੁਹਾਡੇ ਮਿਹਨਤ 'ਚ ਕੋਈ ਕਮੀ ਆ ਰਹੀ ਹੈ ਸਗੋਂ ਧਨ ਨੂੰ ਗਲਤ ਤਰੀਕਿਆਂ ਨਾਲ ਰੱਖਣ ਨਾਲ ਵੀ ਅਜਿਹਾ ਹੋ ਸਕਦਾ ਹੈ। ਜੋਤਿਸ਼ੀ ਦੀ ਸ਼ਾਖਾ ਸਮੁੰਦਰ ਸ਼ਾਸਤਰ ਦੇ ਮੁਤਾਬਕ ਧਨ ਦੀ ਦੇਵੀ ਲਕਸ਼ਮੀ ਦਾ ਪ੍ਰਿਅ ਸਾਮਾਨ ਹੈ ਇਸ ਨੂੰ ਜੇ ਤੁਸੀਂ ਆਪਣੀ ਜੇਬ ਜਾਂ ਪਰਸ 'ਚ ਰੱਖੋਗੇ ਤਾਂ ਨੋਟਾਂ ਦੀ ਬਹਾਰ ਬਣੀ ਰਹੇਗੀ। ਧਨ ਨੂੰ ਪ੍ਰਾਪਤ ਕਰਨ ਲਈ ਜ਼ਰੂਰਤ ਹੈ ਮਾਂ ਲਕਸ਼ਮੀ ਨੂੰ ਖੁਸ਼ ਕਰਨ ਦੀ।
— ਸ਼੍ਰੀ ਯੰਤਰ ਅਜਿਹਾ ਮਾਧਿਅਮ ਹੈ ਜਿਸ ਨਾਲ ਮਨੁੱਖ ਦੇ ਜੀਵਨ ਦੀ ਸਾਰੀ ਨਕਾਰਾਤਮਕਤਾ ਸਮਾਪਤ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਸਾਰੀਆਂ ਇੱਛਾਵਾਂ ਪੂਰਣ ਕਰਨ ਦੀ ਸ਼ਕਤੀ ਮਿਲਦੀ ਹੈ। ਸ਼੍ਰੀ ਦਾ ਅਰਥ ਹੈ ਧਨ ਅਤੇ ਯੰਤਰ ਦਾ ਅਰਥ ਹੈ ਸਾਧਨ ਅਰਥਾਤ ਧਨ ਪ੍ਰਾਪਤ ਕਰਨ ਦਾ ਸਾਧਨ ਹੈ ਸ਼੍ਰੀ ਯੰਤਰ। ਸ਼੍ਰੀ ਯੰਤਰ ਊਰਜਾ ਦੇ ਕੰਡਕਟਰ ਦੇ ਰੂਪ 'ਚ ਕੰਮ ਕਰਦਾ ਹੈ। ਇਸ ਨੂੰ ਸ਼ੁੱਭ ਮਹੂਰਤ 'ਚ ਸਾਫ ਪਾਣੀ ਨਾਲ ਧੋ ਕੇ ਪੰਚਾਮ੍ਰਿਤ ਅਤੇ ਗੰਗਾਜਲ ਨਾਲ ਸਨਾਨ ਕਰਵਾ ਕੇ ਪੀਲੇ ਕੱਪੜੇ 'ਚ ਬੰਨ ਕੇ ਆਪਣੀ ਜੇਬ 'ਚ ਰੱਖੋ।
— ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਮਾਤਾ ਲਕਸ਼ਮੀ ਦਾ ਅਜਿਹਾ ਸਵਰੂਪ ਜੇਬ ਜਾਂ ਪਰਸ 'ਚ ਰੱਖੋ ਜਿਸ 'ਚ ਉਹ ਸ਼੍ਰੀ ਹਰੀ ਵਿਸ਼ਣੂ ਦੇ ਚਰਣ ਦਬਾ ਰਹੀ ਹੋਵੇ। ਸ਼੍ਰੀ ਹਰੀ ਵਿਸ਼ਣੂ ਅਤੇ ਦੇਵੀ ਲਕਸ਼ਮੀ ਗਰੁੜ 'ਤੇ ਸਵਾਰ ਹੋਵੇ। ਅਜਿਹੇ ਸਵਰੂਪ ਨੂੰ ਰੱਖਣ ਨਾਲ ਕਦੇ ਵੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਲਕਸ਼ਮੀ ਜੀ ਦੇ ਅੱਠ ਸਵਰੂਪ ਹਨ ਉਨ੍ਹਾਂ ਦੇ ਕਿਸੇ ਵੀ ਸਵਰੂਪ ਨੂੰ ਥਾਂ ਦੇ ਸਕਦੇ ਹੋ।
— ਸਾਬੁਤ ਚੌਲਾਂ ਦੇ ਕੁਝ ਦਾਣਿਆਂ ਨੂੰ ਜੇਬ ਜਾਂ ਪਰਸ 'ਚ ਰੱਖਣ ਨਾਲ ਫਿਜ਼ੂਲਖਰਚੀ ਰੁੱਕ ਜਾਂਦੀ ਹੈ।
— ਫਿਜ਼ੂਲਖਰਚੀ ਰੋਕਣ ਦਾ ਇਕ ਹੋਰ ਤਰੀਕਾ ਹੈ ਜੇਬ ਜਾਂ ਪਰਸ 'ਚ ਛੋਟਾ ਜਿਹਾ ਆਈਨ ਰੱਖਣਾ। ਇਸ ਨਾਲ ਕਾਰੋਬਾਰ ਅਤੇ ਨੌਕਰੀ 'ਚ ਵੀ ਉਨੱਤੀ ਹੁੰਦੀ ਹੈ।