ਗਰੀਬੀ ਅਤੇ ਬਦਕਿਸਮਤੀ ਦਾ ਕਾਰਨ ਬਣਦੀਆਂ ਹਨ ਬਾਥਰੂਮ ਦੀਆਂ ਇਹ ਚੀਜ਼ਾਂ

11/9/2017 3:33:21 PM

ਘਰ ਦੇ ਕਮਰੇ, ਰਸੋਈ ਅਤੇ ਬਾਥਰੂਮ ਸਾਡੀ ਆਰਥਿਕ ਸਥਿਤੀ 'ਤੇ ਅਸਰ ਪਾਉਂਦੇ ਹਨ। ਵਾਸਤੂ-ਸ਼ਾਸਤਰ ਅਨੁਸਾਰ ਘਰ 'ਚ ਰੱਖੀ ਹਰ ਚੀਜ਼ ਦਾ ਵੱਖਰਾ-ਵੱਖਰਾ ਪ੍ਰਭਾਵ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਪ੍ਰਭਾਵਾਂ ਬਾਰੇ।
1. ਬਾਥਰੂਮ 'ਚ ਨੀਲੀ ਬਾਲਟੀ ਰੱਖਣੀ ਚਾਹੀਦੀ ਹੈ। ਇਹ ਤੁਹਾਡੇ ਘਰ 'ਚ ਗਰੀਬੀ ਨਹੀਂ ਆਉਣ ਦੇਵੇਗੀ। ਵਾਸਤੂ-ਸ਼ਾਸਤਰ ਅਨੁਸਾਰ ਜੇਕਰ ਅਸੀਂ ਆਪਣੇ ਬਾਥਰੂਮ 'ਚ ਬਾਲਟੀ ਰੱਖਦੇ ਹਾਂ ਤਾਂ ਇਹ ਸਾਡੇ ਘਰ 'ਚ ਨਕਾਰਾਤਮਕ ਊਰਜਾ ਨੂੰ ਨਹੀਂ ਆਉਣ ਦਿੰਦੀ।
2. ਜੇਕਰ ਤੁਹਾਡੇ ਘਰ 'ਚ ਨਲ 'ਚੋਂ ਪਾਣੀ ਟਪਕਦਾ ਹੈ ਤਾਂ ਅਜਿਹਾ ਵਾਸਤੂ ਦੋਸ਼ ਦੇ ਹਿਸਾਬ ਨਾਲ ਗਲਤ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੋ ਜਾਂਦਾ ਹੈ। ਇਸ ਨਾਲ ਘਰ 'ਚ ਧਨ ਆਉਣਾ ਬੰਦ ਹੋ ਜਾਂਦਾ ਹੈ ਅਤੇ ਪੈਸਿਆਂ ਦੀ ਤੰਗੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਨਲ ਦਾ ਪਾਣੀ ਕਦੀ ਵੀ ਟਪਕਣਾ ਨਹੀਂ ਚਾਹੀਦਾ।
3. ਜੇਕਰ ਤੁਹਾਡੀ ਪਾਣੀ ਦੀ ਟੈਂਕੀ 'ਚ ਗੰਦਗੀ ਰਹਿੰਦੀ ਹੈ ਤਾਂ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਹੁੰਦੀ ਹੈ। ਇਸ ਨਾਲ ਘਰ ਦੀ ਆਰਥਿਕ ਸਥਿਤੀ 'ਤੇ ਪ੍ਰਭਾਵ ਪੈਂਦਾ ਹੈ।
4. ਘਰ ਦੇ ਬਾਥਰੂਮ ਨੂੰ ਹਮੇਸ਼ਾ ਸਾਫ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਜ਼ਿੰਦਗੀ 'ਚ ਚੰਗਾ ਅਸਰ ਪੈਂਦਾ ਹੈ। ਇਨ੍ਹਾਂ ਹੀ ਨਹੀਂ ਤੁਹਾਡੇ ਬਾਥਰੂਮ 'ਚ ਨਲ ਦੇ ਪਾਣੀ ਦਾ ਵਹਾਅ ਉੱਤਰ ਦਿਸ਼ਾ 'ਚ ਹੋਣਾ ਚਾਹੀਦਾ ਹੈ। ਵਾਸਤੂ ਅਨੁਸਾਰ ਤੁਹਾਡੇ ਘਰ ਦਾ ਬਾਥਰੂਮ ਪੱਛਮ ਦਿਸ਼ਾ 'ਚ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਉੱਤਰ-ਪੱਛਮ ਦਿਸ਼ਾ 'ਚ ਹੋਣਾ ਚਾਹੀਦਾ ਹੈ।
5. ਬਾਥਰੂਮ ਦਾ ਦਰਵਾਜ਼ਾ ਕਦੀ ਵੀ ਬੈੱਡਰੂਮ ਜਾਂ ਰਸੋਈ ਵੱਲ ਨਹੀਂ ਹੋਣਾ ਚਾਹੀਦਾ ਜੇਕਰ ਅਜਿਹਾ ਹੈ ਤਾਂ ਹਮੇਸ਼ਾ ਬਾਥਰੂਮ ਦੇ ਦਰਵਾਜ਼ੇ ਨੂੰ ਬੰਦ ਰੱਖੋ। ਜੇਕਰ ਤੁਸੀਂ ਇਸ ਵਾਸਤੂ ਦੋਸ਼ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਬਾਥਰੂਮ ਦੇ ਦਰਵਾਜ਼ੇ 'ਤੇ ਕ੍ਰਿਸਟਲ ਟੰਗ ਸਕਦੇ ਹੋ।
6. ਬਾਥਰੂਮ 'ਚ ਨੀਲੇ ਰੰਗ ਦੀ ਬਾਲਟੀ ਨੂੰ ਹਮੇਸ਼ਾ ਸਾਫ ਰੱਖੋ। ਇਸ ਨਾਲ ਘਰ 'ਚ ਖੁਸ਼ਹਾਲੀ ਆਵੇਗੀ। ਜੇਕਰ ਤੁਹਾਡੇ 'ਤੇ ਕਰਜ਼ ਹੈ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਬਾਲਟੀ 'ਚ ਪਾਣੀ ਭਰ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਬਾਥਰੂਮ ਦੀ ਸਫਾਈ ਲਈ ਇਸਤੇਮਾਲ ਕਰੋ। ਧਿਆਨ ਰੱਖੋ ਕਿ ਇਸ ਪਾਣੀ ਦਾ ਇਸਤੇਮਾਲ ਨਹਾਉਣ ਲਈ ਨਾ ਕਰੋ।