ਇਸੇ ਲਈ ਕਹਿੰਦੇ ਹਨ ਮਾਂ ਹੁੰਦੀ ਹੈ ਦੁਨੀਆ ''ਚ ਮਹਾਨ

1/20/2017 3:15:05 PM

ਇਕ ਵਾਰ ਇਕ ਜਗਿਆਸੂ ਵਿਅਕਤੀ ਨੇ ਸਵਾਮੀ ਵਿਵੇਕਾਨੰਦ ਨੂੰ ਪੁੱਛਿਆ,''''ਸੰਸਾਰ ਵਿਚ ਮਾਂ ਦੀ ਮਹਾਨਤਾ ਕਿਉਂ ਗਾਈ ਜਾਂਦੀ ਹੈ?''''
ਸਵਾਮੀ ਜੀ ਨੇ ਮੁਸਕਰਾਉਂਦੇ ਹੋਏ ਕਿਹਾ,''''5 ਕਿਲੋ ਦਾ ਇਕ ਪੱਥਰ ਲੈ ਆ।''''
ਜਦੋਂ ਵਿਅਕਤੀ ਪੱਥਰ ਲੈ ਆਇਆ ਤਾਂ ਸਵਾਮੀ ਜੀ ਨੇ ਉਸ ਨੂੰ ਕਿਹਾ,''''ਇਸ ਨੂੰ ਕੱਪੜੇ ਨਾਲ ਲਪੇਟ ਕੇ ਪੇਟ ''ਤੇ ਬੰਨ੍ਹ ਲੈ ਅਤੇ 24 ਘੰਟੇ ਬਾਅਦ ਮੇਰੇ ਕੋਲ ਆਵੀਂ।''''
ਵਿਅਕਤੀ ਨੇ ਅਜਿਹਾ ਹੀ ਕੀਤਾ ਪਰ ਕੁਝ ਘੰਟਿਆਂ ਵਿਚ ਹੀ ਉਸ ਦੇ ਲਈ ਕੰਮ ਕਰਨਾ ਮੁਸ਼ਕਿਲ ਹੋ ਗਿਆ। ਉਸ ਨੂੰ ਦਿਨੇ ਹੀ ਤਾਰੇ ਨਜ਼ਰ ਆਉਣ ਲੱਗੇ। ਫਿਰ ਉਹ ਸਵਾਮੀ ਜੀ ਕੋਲ ਪਹੁੰਚਿਆ ਅਤੇ ਬੋਲਿਆ,''''ਹੁਣ ਮੈਂ ਇਸ ਨੂੰ ਨਹੀਂ ਚੁੱਕ ਸਕਦਾ, ਸਵਾਲ ਪੁੱਛਣ ਦੀ ਇੰਨੀ ਵੱਡੀ ਸਜ਼ਾ?''''
ਸਵਾਮੀ ਜੀ ਬੋਲੇ,''''ਇਸ ਪੱਥਰ ਦਾ ਬੋਝ ਤੇਰੇ ਕੋਲੋਂ ਕੁਝ ਘੰਟੇ ਵੀ ਨਹੀਂ ਸਹਿਆ ਗਿਆ ਅਤੇ ਮਾਂ ਪੂਰੇ 9 ਮਹੀਨੇ ਬੱਚੇ ਦਾ ਬੋਝ ਚੁੱਕਦੀ ਹੈ। ਇਸ ਬੋਝ ਦੇ ਨਾਲ ਹੀ ਉਹ ਸਾਰਾ ਕੰਮ ਕਰਦੀ ਹੈ। ਮਾਂ ਨਾਲੋਂ ਜ਼ਿਆਦਾ ਸਹਿਣਸ਼ੀਲ ਕੌਣ ਹੈ? ਇਸ ਲਈ ਮਾਂ ਦੀ ਮਹਿਮਾ ਸਭ ਤੋਂ ਜ਼ਿਆਦਾ ਹੈ।''''