ਧਰਤੀ ਦੀ ਸੰਭਾਲ ਸਭ ਤੋਂ ਵੱਡੀ ਜ਼ਿੰਮੇਵਾਰੀ

Thursday, May 18, 2017 10:03 AM
ਧਰਤੀ ਦੀ ਸੰਭਾਲ ਸਭ ਤੋਂ ਵੱਡੀ ਜ਼ਿੰਮੇਵਾਰੀ
ਸੱਭਿਅਤਾ ਦੇ ਸ਼ੁਰੂਆਤੀ ਦੌਰ ਵਿਚ ਮਨੁੱਖ ਪੂਰੀ ਤਰ੍ਹਾਂ ਧਰਤੀ ਨਾਲ ਜੁੜਿਆ ਸੀ। ਤੁਰਦੇ-ਫਿਰਦੇ, ਬੈਠਦੇ, ਖਾਂਦੇ, ਸੌਂਦੇ ਉਹ ਲਗਾਤਾਰ ਧਰਤੀ ਦੀ ਗੋਦ ਵਿਚ ਰਹਿੰਦਾ ਸੀ। ਸਮੁੱਚੇ ਜੀਵਾਂ ਤੇ ਵਨਸਪਤੀਆਂ ਨੂੰ ਉਸੇ ਤੋਂ ਖੁਰਾਕ ਮਿਲਦੀ। ਇਸ ਲਈ ਧਰਤੀ ਨੂੰ ਮਾਂ ਦੀ ਥਾਂ ਦਿੱਤੀ ਗਈ। ਇਸੇ ਵਿਚ ਇਕ ਦਿਨ ਸਰੀਰ ਅਲੋਪ ਹੋ ਜਾਂਦਾ ਹੈ, ਇਸ ਲਈ ਸੰਤਾਂ ਨੇ ਸਰੀਰ ਨੂੰ ਮਿੱਟੀ ਦਾ ਨਾਂ ਦਿੱਤਾ ਹੈ। ਇਸੇ ਕਾਰਨ ਮਾਂ ਸਮਾਨ ਧਰਤੀ ਦੀ ਅਰਾਧਨਾ ਸਾਰੇ ਭਾਈਚਾਰਿਆਂ ਵਿਚ ਹੁੰਦੀ ਰਹੀ।
ਜਿਵੇਂ ਮਾਂ ਬੱਚਿਆਂ ਦੀ ਭੁੱਲ-ਚੁੱਕ ਨੂੰ ਬੇਧਿਆਨ ਕਰ ਕੇ ਉਨ੍ਹਾਂ ਦੇ ਕਸੂਰ ਆਪਣੇ ''ਤੇ ਲੈ ਲੈਂਦੀ ਹੈ, ਉਸੇ ਤਰ੍ਹਾਂ ਧਰਤੀ ਬਿਜਲੀ ਦੇ ਜਾਂ ਹੋਰ ਝਟਕੇ ਆਪਣੇ ਅੰਦਰ ਸਮਾ ਲੈਂਦੀ ਹੈ ਅਤੇ ਉਸ ''ਤੇ ਸੁੱਟੇ ਗਏ ਸਾਰੇ ਕਚਰੇ ਦੇ ਜ਼ਹਿਰੀਲੇਪਣ ਨੂੰ ਖਤਮ ਕਰ ਕੇ ਸੰਵਾਰ ਦਿੰਦੀ ਹੈ।
ਨਿੱਜੀ ਹਿੱਤਾਂ ਕਾਰਨ ਧਰਤੀ ਦਾ ਲਗਾਤਾਰ ਇਸਤੇਮਾਲ, ਇਸ ਤੋਂ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈਣ ਦੀ ਕੋਸ਼ਿਸ਼ ਅਤੇ ਇਸ ਦੀ ਹਿਫਾਜ਼ਤ ਦੇ ਸਵਾਲ ਨੂੰ ਬੇਧਿਆਨ ਕਰਨ ਦਾ ਸਿਲਸਿਲਾ ਲੰਮੇ ਸਮੇਂ ਤਕ ਚੱਲਣ ਵਾਲਾ ਨਹੀਂ। ਧਰਤੀ ਦੀ ਵਿਵਸਥਾ ਨਾਲ ਬੇਲੋੜਾ ਖਿਲਵਾੜ ਸਾਡਾ ਜੀਵਨ ਮੁਸ਼ਕਿਲ ਕਰ ਦੇਵੇਗਾ। ਜੋ ਅਸੀਂ ਸਿੱਧੇ ਤੌਰ ''ਤੇ ਨਹੀਂ ਸਮਝਣਾ ਚਾਹੁੰਦੇ, ਉਹ ਕੁਦਰਤ ਆਪਣੇ ਢੰਗ ਨਾਲ ਸਿਖਾਉਣਾ ਜਾਣਦੀ ਹੈ।
ਧਰਤੀ ਦੀ ਬੇਧਿਆਨੀ ਦਾ ਹੋਰ ਕਾਰਨ ਮਨੁੱਖ ਦੀ ਸੀਮਤ ਜਾਣਕਾਰੀ ਹੈ। ਅਲਬਰਟ ਆਈਨਸਟਾਈਨ, ਥਾਮਸ ਐਡੀਸਨ, ਆਈਜਕ ਨਿਊਟਨ, ਬੈਂਜਾਮਿਨ ਫ੍ਰੈਂਕਲਿਨ, ਗ੍ਰਾਹਮ ਬੈੱਲ ਆਦਿ ਵਰਗੇ ਚੋਟੀ ਦੇ ਵਿਗਿਆਨੀ ਕੁਦਰਤ ਦੇ ਵੱਡਮੁੱਲੇ ਸਰੂਪ ਸਾਹਮਣੇ ਨਤਮਸਤਕ ਰਹਿ ਕੇ ਵਿਗਿਆਨਕ ਕੋਸ਼ਿਸ਼ਾਂ ਅਤੇ ਮਨੁੱਖ ਦੇ ਹੰਕਾਰ ਦੇ ਘਿਨੌਣੇਪਣ ਦਾ ਵਰਣਨ ਕਰਦੇ ਰਹੇ। ਵਿਕਟਰ ਸ਼ਾਬਰਗਰ ਨੇ ਕਿਹਾ, ''''ਧਰਤੀ ਮਾਤਾ ਪਛਾਣ ਹੈ, ਜਿਸ ਦੀ ਜਗ੍ਹਾ ਵਿਗਿਆਨ ਕਦੇ ਨਹੀਂ ਲੈ ਸਕੇਗਾ।''''
ਐਡੀਸਨ ਦੀ ਰਾਏ ''ਚ, ''''ਜਦੋਂ ਤਕ ਘਾਹ ਦਾ ਇਕ ਤੀਲਾ ਲੈਬ ਵਿਚ ਈਜਾਦ ਨਹੀਂ ਕਰ ਲਿਆ ਜਾਂਦਾ, ਉਸ ਵੇਲੇ ਤਕ ਕੁਦਰਤ ਕਥਿਤ ਵਿਗਿਆਨਕ ਗਿਆਨ ਦਾ ਮਜ਼ਾਕ ਉਡਾਉਂਦੀ ਰਹੇਗੀ।''''
ਧਰਤੀ ਪੁੱਤਰ ਹੋਣ ਦੇ ਨਾਤੇ ਇਸ ਨਾਲੋਂ ਸਾਡਾ ਰਿਸ਼ਤਾ ਟੁੱਟ ਨਹੀਂ ਸਕਦਾ, ਕਹਿਣ ਨੂੰ ਅਸੀਂ ਕੁਝ ਵੀ ਕਹਿੰਦੇ ਰਹੀਏ। ਕਪੁੱਤਰ ਵਾਂਗ ਆਪਣੀਆਂ ਹਰਕਤਾਂ ਨਾਲ ਅਸੀਂ ਧਰਤੀ ਨੂੰ ਨੁਕਸਾਨ ਪਹੁੰਚਾਉਂਦੇ ਰਹਾਂਗੇ ਤਾਂ ਮੁਸੀਬਤਾਂ ਆਉਣਗੀਆਂ, ਅੰਦਰੂਨੀ ਤਾਲਮੇਲ ਨੂੰ ਡਾਵਾਂਡੋਲ ਕਰਾਂਗੇ ਜੋ ਰਵਾਇਤੀ ਤਣਾਅ, ਕਲੇਸ਼ ਆਦਿ ਦੇ ਰੂਪ ਵਿਚ ਸਾਹਮਣੇ ਆਉਂਦਾ ਰਹੇਗਾ।