ਕੁਦਰਤ ਦਾ ਕਰਿਸ਼ਮਾ, ਇੱਕ ਹੀ ਰਾਤ ''ਚ ਬਣੇ ਹਨ ਭਾਰਤ ਦੇ ਇਹ ਪ੍ਰਸਿੱਧ ਮੰਦਰ (ਤਸਵੀਰਾਂ)

2/8/2016 4:00:25 PM

ਭਾਰਤ ਦੇ ਕਈ ਪ੍ਰਸਿੱਧ ਮੰਦਰ ਅਜਿਹੇ ਹਨ, ਜਿਨ੍ਹਾਂ ਦੇ ਨਿਰਮਾਣ ਦੇ ਇਤਿਹਾਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅਸਲ ''ਚ ਇਹ ਮੰਦਰ ਸਿਰਫ਼ ਇਕ ਰਾਤ ''ਚ ਬਣ ਕੇ ਤਿਆਰ ਹੋਏ ਸਨ। ਪਰ ਇਨ੍ਹਾਂ ਮੰਦਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਅਜਿਹਾ ਹੋ ਸਕਦਾ ਹੈ, ਕਿਉਂਕਿ ਇਹ ਮੰਦਰ ਇੰਨੇ ਵੱਡੇ ਅਤੇ ਵਿਸ਼ਾਲ ਹਨ ਕਿ ਜੇਕਰ ਅਜਿਹੇ ਮੰਦਰ ਬਣਾਉਣੇ ਸ਼ੁਰੂ ਕਰੀਏ ਤਾਂ ਸਾਲਾਂ ਦੇ ਸਾਲ ਲੱਗ ਜਾਣ। ਪਰ ਕਥਾਵਾਂ ਅਤੇ ਮਾਨਤਾਵਾਂ ਤਾਂ ਇਹੀ ਕਹਿੰਦੀਆਂ ਹਨ ਕਿ ਇੱਕ ਚਮਤਕਾਰ ਦੇ ਵਾਂਗ ਹੀ ਇਹ ਮੰਦਰ ਇੱਕ ਰਾਤ ''ਚ ਬਣ ਕੇ ਤਿਆਰ ਹੋ ਗਏ। ਆਓ ਜਾਣੀਏ ਇਨ੍ਹਾਂ ਮੰਦਰਾਂ ਬਾਰੇ:
* ਵ੍ਰਿੰਦਾਵਨ ''ਚ ਗੋਵਿੰਦ ਦੇਵ ਜੀ ਦਾ ਮੰਦਰ ਇੱਕ ਰਾਤ ''ਚ ਹੀ ਬਣ ਕੇ ਤਿਆਰ ਹੋਇਆ ਸੀ। ਮਾਨਤਾ ਹੈ ਕਿ ਦੈਵੀ ਸ਼ਕਤੀਆਂ ਜਦੋਂ ਰਾਤ ਨੂੰ ਇਸ ਮੰਦਰ ਦਾ ਨਿਰਮਾਣ ਕਰ ਰਹੀਆਂ ਸਨ ਤਾਂ ਕਿਸੇ ਨੇ ਸਵੇਰ ਹੋਣ ਤੋਂ ਪਹਿਲਾਂ ਹੀ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸਦੀ ਆਵਾਜ਼ ਸੁਣ ਕੇ ਇਸ ਮੰਦਰ ਦਾ ਨਿਰਮਾਣ ਕਰਨ ਵਾਲੇ ਕੰਮ ਪੂਰਾ ਕੀਤੇ ਬਿਨਾਂ ਹੀ ਚਲੇ ਗਏ। ਤਾਂ ਹੀ ਇਹ ਮੰਦਰ ਅਧੂਰਾ ਜਿਹਾ ਲੱਗਦਾ ਹੈ।
* ਝਾਰਖੰਡ ''ਚ ਦੇਵਘਰ ਦੇ ਜੋ ਮੰਦਰ ਹਨ, ਉਨ੍ਹਾਂ ਦਾ ਨਿਰਮਾਣ ਦੇਵ ਸ਼ਿਲਪੀ ਵਿਸ਼ਵਕਰਮਾ ਇੱਕ ਰਾਤ ''ਚ ਕੀਤਾ ਸੀ। ਬੈਜਨਾਥ ਅਤੇ ਵਿਸ਼ਣੂੰ ਜੀ ਦੇ ਮੰਦਰ ਤਾਂ ਬਹੁਤ ਵੱਡੇ ਹਨ ਪਰ ਦੇਵੀ ਪਾਰਵਤੀ ਦਾ ਮੰਦਰ ਉਨ੍ਹਾਂ ਦੋਹਾਂ ਮੰਦਰਾਂ ਤੋਂ ਛੋਟਾ ਹੈ। ਇਸ ਦੇ ਪਿੱਛੇ ਵੀ ਕਥਾ ਹੈ ਕਿ ਜਦੋਂ ਦੇਵੀ ਪਾਰਵਤੀ ਦੇ ਮੰਦਰ ਦੇ ਨਿਰਮਾਣ ਕਾਰਜ ਪੂਰਾ ਹੋ ਰਿਹਾ ਸੀ ਤਾਂ ਸਵੇਰ ਹੋ ਗਈ, ਜਿਸ ਕਰਕੇ ਇਹ ਮੰਦਰ ਅਧੂਰਾ ਰਹਿ ਗਿਆ। ਦੇਵਘਰ ਦੇ ਮੰਦਰ ਦੀ ਇੱਕ ਅਨੌਖੀ ਗੱਲ ਇਹ ਹੈ ਕਿ ਇਸ ''ਚ ਪ੍ਰਵੇਸ਼ ਦਾ ਸਿਰਫ਼ ਇੱਕ ਹੀ ਦਰਵਾਜ਼ਾ ਹੈ। ਇੰਜੀਨੀਅਰਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ ਇਸ ਮੰਦਰ ਦਾ ਦੂਜਾ ਦਰਵਾਜ਼ਾ ਨਹੀਂ ਬਣਾ ਸਕੇ।
* ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲਾ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ''ਤੇ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ, ਜਿਸ ਦਾ ਨਾਮ ਹੈ ਕਕਨਮਠ। ਕੱਛਵਾਹਾ ਵੰਸ਼ ਦੇ ਰਾਜਾ ਕੀਰਤੀ ਸਿੰਘ ਦੇ ਸਾਸ਼ਨ ਕਾਲ ''ਚ ਬਣੇ ਇਸ ਮੰਦਰ ਨੂੰ ਲੈ ਕੇ ਇਹ ਕਥਾ ਪ੍ਰਚਲਿੱਤ ਹੈ ਕਿ ਇਹ ਮੰਦਰ ਵੀ ਇੱਕ ਰਾਤ ''ਚ ਹੀ ਬਣਿਆ ਹੈ, ਜਿਸ ਦਾ ਨਿਰਮਾਣ ਭੂਤਨਾਥ ਦੇ ਗਣਾਂ ਭਾਵ ਭੂਤਾਂ ਨੇ ਕੀਤਾ ਹੈ। ਇਸ ਮੰਦਰ ''ਚ ਇੱਕ ਕਮਾਲ ਦੀ ਗੱਲ ਹੈ ਕਿ ਇਸ ਮੰਦਰ ਦੇ ਨਿਰਮਾਣ ''ਚ ਕਿਸੇ ਵੀ ਗਾੜ੍ਹੀ ਚੀਜ਼ ਜਾਂ ਚੂਨੇ ਦੀ ਵਰਤੋਂ ਨਹੀਂ ਕੀਤੀ ਗਈ। ਪੱਥਰਾਂ ''ਤੇ ਪੱਥਰ ਇਸ ਤਰ੍ਹਾਂ ਰੱਖੇ ਗਏ ਹਨ ਕਿ ਉਨ੍ਹਾਂ ਵਿਚਕਾਰ ਸੰਤੁਲਨ ਬਣਿਆ ਹੋਇਆ ਹੈ ਅਤੇ ਅੱਜ ਤੱਕ ਕੋਈ ਵੀ ਕੁਦਰਤੀ ਆਫ਼ਤ ਇਨ੍ਹਾਂ ਨੂੰ ਹਿਲਾ ਨਹੀਂ ਸਕੀ।
* ਉਤਰਾਖੰਡ ਦੇ ਪਿਸ਼ੌਰਗੜ੍ਹ ''ਚ ਹਥਿਆ ਦੇਵਾਲ ਨਾਮਕ ਮੰਦਰ ਭਗਵਾਨ ਸ਼ਿਵ ਜੀ ਦਾ ਸ਼੍ਰਾਪਿਤ ਮੰਦਰ ਹੈ। ਕਹਿੰਦੇ ਹਨ ਕਿ ਇਸ ਮੰਦਰ ਦਾ ਨਿਰਮਾਣ ਇੱਕ ਹੱਥ ਵਾਲੇ ਸ਼ਿਲਪਕਾਰ ਨੇ ਇੱਕ ਹੀ ਰਾਤ ''ਚ ਕੀਤਾ ਸੀ। ਇਸਦੇ ਪਿੱਛੇ ਵੀ ਬਹੁਤ ਸਾਰੀਆਂ ਕਥਾਵਾਂ ਪ੍ਰਚਲਿੱਤ ਹਨ। ਇਸ ਮੰਦਰ ''ਚ ਸ਼ਿਵਲਿੰਗ ਦਾ ਅਰਘਾ ਦੱਖਣੀ ਦਿਸ਼ਾ ''ਚ ਹੈ। ਇਸ ਲਈ ਇਸ ਸੰਬੰਧੀ ਮਾਨਤਾ ਹੈ ਕਿ ਇੱਥੇ ਪੂਜਾ ਕਰਨੀ ਨਾਸ਼ਕਾਰੀ ਹੁੰਦੀ ਹੈ।