ਸਵਾਮੀ ਵਿਵੇਕਾਨੰਦ ਨੇ ਪੁੱਛੇ ਸਨ ਰਾਮਕ੍ਰਿਸ਼ਨ ਪਰਮਹੰਸ ਤੋਂ ਇਹ ਸਵਾਲ

8/20/2016 10:10:23 AM

ਰਾਮਕ੍ਰਿਸ਼ਨ ਪਰਮਹੰਸ ਅਨੋਖੇ ਸੰਤ ਸਨ। ਉਨ੍ਹਾਂ ਨੂੰ ਸੰਤ ਕਹਿਣਾ ਗਲਤ ਹੈ ਕਿਉਂਕਿ ਉਹ ਪਰਮਹੰਸ ਸਨ। ਹਿੰਦੂ ਧਰਮ ''ਚ ਪਰਮਹੰਸ ਦੀ ਉਪਾਧੀ ਉਸ ਨੂੰ ਦਿੱਤੀ ਜਾਂਦੀ ਹੈ, ਜੋ ਸਮਾਧੀ ਦੀ ਅੰਤਿਮ ਅਵਸਥਾ ''ਚ ਹੁੰਦਾ ਹੈ। ਰਾਮਕ੍ਰਿਸ਼ਨ ਪਰਮਹੰਸ ਨੇ ਦੁਨੀਆ ਦੇ ਸਾਰੇ ਧਰਮਾਂ ਦੀ ਸਾਧਨਾ ਕਰ ਕੇ ਉਸ ਪਰਮ ਤੱਤ ਨੂੰ ਮਹਿਸੂਸ ਕੀਤਾ ਸੀ। ਉਨ੍ਹਾਂ ''ਚ ਕਈ ਤਰ੍ਹਾਂ ਦੀਆਂ ਸਿੱਧੀਆਂ ਸਨ ਪਰ ਉਹ ਸਿੱਧੀਆਂ ਤੋਂ ਪਾਰ ਚਲੇ ਗਏ ਸਨ।
ਉਨ੍ਹਾਂ ਵਿਵੇਕਾਨੰਦ ਨੂੰ ਆਪਣਾ ਸ਼ਿਸ਼ ਬਣਾਇਆ, ਜੋ ਬੁੱਧੀ ਤੇ ਦਲੀਲਾਂ ''ਚ ਜਿਊਣ ਵਾਲਾ ਬੱਚਾ ਸੀ। ਇਥੇ ਰਾਮਕ੍ਰਿਸ਼ਨ ਪਰਮਹੰਸ ਤੇ ਸਵਾਮੀ ਵਿਵੇਕਾਨੰਦ ਦਰਮਿਆਨ ਹੋਈ ਅਨੋਖੀ ਗੱਲਬਾਤ ਦੇ ਕੁਝ ਅੰਸ਼ ਦਿੱਤੇ ਗਏ ਹਨ :
ਸਵਾਮੀ ਵਿਵੇਕਾਨੰਦ : ਮੇਰੇ ਕੋਲੋਂ ਸਮਾਂ ਨਹੀਂ ਨਿਕਲਦਾ। ਜ਼ਿੰਦਗੀ ਭੱਜ-ਦੌੜ ਨਾਲ ਭਰਪੂਰ ਹੋ ਗਈ ਹੈ।
ਰਾਮਕ੍ਰਿਸ਼ਨ ਪਰਮਹੰਸ : ਕਈ ਤਰ੍ਹਾਂ ਦੇ ਕੰਮ ਤੈਨੂੰ ਘੇਰੀ ਰੱਖਦੇ ਹਨ ਪਰ ਸਿਰਜਣਾਤਮਕਤਾ ਆਜ਼ਾਦ ਕਰਦੀ ਹੈ।
ਸਵਾਮੀ ਵਿਵੇਕਾਨੰਦ : ਅੱਜ ਦੀ ਜ਼ਿੰਦਗੀ ਇੰਨੀ ਗੁੰਝਲਦਾਰ ਕਿਉਂ ਹੋ ਗਈ ਹੈ?
ਰਾਮਕ੍ਰਿਸ਼ਨ ਪਰਮਹੰਸ : ਜ਼ਿੰਦਗੀ ਦਾ ਵਿਸ਼ਲੇਸ਼ਣ ਕਰਨਾ ਬੰਦ ਕਰ ਦੇ। ਇਹ ਇਸ ਨੂੰ ਗੁੰਝਲਦਾਰ ਬਣਾ ਦਿੰਦਾ ਹੈ, ਜ਼ਿੰਦਗੀ ਨੂੰ ਸਿਰਫ ਜੀਅ।
ਸਵਾਮੀ ਵਿਵੇਕਾਨੰਦ : ਫਿਰ ਅਸੀਂ ਹਮੇਸ਼ਾ ਦੁਖੀ ਕਿਉਂ ਰਹਿੰਦੇ ਹਾਂ?
ਰਾਮਕ੍ਰਿਸ਼ਨ ਪਰਮਹੰਸ : ਪ੍ਰੇਸ਼ਾਨ ਹੋਣਾ ਤੇਰੀ ਆਦਤ ਬਣ ਗਈ ਹੈ, ਇਸੇ ਕਾਰਨ ਤੂੰ ਖੁਸ਼ ਨਹੀਂ ਰਹਿੰਦਾ।
ਸਵਾਮੀ ਵਿਵੇਕਾਨੰਦ : ਚੰਗੇ ਲੋਕਾਂ ਨੂੰ ਹਮੇਸ਼ਾ ਦੁੱਖ ਕਿਉਂ ਸਹਿਣੇ ਪੈਂਦੇ ਹਨ?''''
ਰਾਮਕ੍ਰਿਸ਼ਨ ਪਰਮਹੰਸ : ਹੀਰਾ ਰਗੜੇ ਜਾਣ ''ਤੇ ਹੀ ਚਮਕਦਾ ਹੈ। ਸੋਨੇ ਨੂੰ ਸ਼ੁੱਧ ਹੋਣ ਲਈ ਅੱਗ ''ਚ ਤਪਣਾ ਪੈਂਦਾ ਹੈ। ਚੰਗੇ ਲੋਕਾਂ ਨੂੰ ਦੁੱਖ ਨਹੀਂ ਮਿਲਦਾ, ਸਗੋਂ ਉਨ੍ਹਾਂ ਨੂੰ ਪ੍ਰੀਖਿਆਵਾਂ ''ਚੋਂ ਲੰਘਣਾ ਪੈਂਦਾ ਹੈ। ਇਸ ਤਜਰਬੇ ਨਾਲ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣਦੀ ਹੈ, ਬੇਕਾਰ ਨਹੀਂ ਜਾਂਦੀ।
ਸਵਾਮੀ ਵਿਵੇਕਾਨੰਦ : ਤੁਹਾਡਾ ਮਤਲਬ ਹੈ ਕਿ ਅਜਿਹਾ ਤਜਰਬਾ ਉਪਯੋਗੀ ਹੁੰਦਾ ਹੈ?
ਰਾਮਕ੍ਰਿਸ਼ਨ ਪਰਮਹੰਸ : ਹਾਂ, ਹਰ ਲਿਹਾਜ਼ ਨਾਲ ਤਜਰਬਾ ਇਕ ਸਖਤ ਅਧਿਆਪਕ ਵਾਂਗ ਹੈ। ਪਹਿਲਾਂ ਉਹ ਪ੍ਰੀਖਿਆ ਲੈਂਦਾ ਹੈ, ਫਿਰ ਸਿਖਾਉਂਦਾ ਹੈ।
ਸਵਾਮੀ ਵਿਵੇਕਾਨੰਦ : ਸਮੱਸਿਆਵਾਂ ਨਾਲ ਘਿਰੇ ਰਹਿਣ ਕਾਰਨ ਅਸੀਂ ਜਾਣ ਨਹੀਂ ਸਕਦੇ ਕਿ ਕਿੱਧਰ ਜਾਣਾ ਹੈ।
ਰਾਮਕ੍ਰਿਸ਼ਨ ਪਰਮਹੰਸ : ਜੇ ਤੂੰ ਬਾਹਰ ਝਾਕੇਂਗਾ ਤਾਂ ਜਾਣ ਨਹੀਂ ਸਕੇਂਗਾ ਕਿ ਕਿੱਥੇ ਜਾ ਰਿਹਾ ਏਂ। ਆਪਣੇ ਅੰਦਰ ਝਾਕ। ਅੱਖਾਂ ਨਜ਼ਰ ਦਿੰਦੀਆਂ ਹਨ, ਦਿਲ ਰਸਤਾ ਦਿਖਾਉਂਦਾ ਹੈ।
ਸਵਾਮੀ ਵਿਵੇਕਾਨੰਦ : ਕੀ ਅਸਫਲਤਾ ਸਹੀ ਰਸਤੇ ''ਤੇ ਚੱਲਣ ਨਾਲੋਂ ਜ਼ਿਆਦਾ ਤਕਲੀਫਦੇਹ ਹੈ?
ਰਾਮਕ੍ਰਿਸ਼ਨ ਪਰਮਹੰਸ : ਸਫਲਤਾ ਉਹ ਪੈਮਾਨਾ ਹੈ, ਜੋ ਦੂਜੇ ਲੋਕ ਤੈਅ ਕਰਦੇ ਹਨ, ਸੰਤੁਸ਼ਟੀ ਦਾ ਪੈਮਾਨਾ ਤੂੰ ਖੁਦ ਤੈਅ ਕਰਦਾ ਏਂ।