ਸਫਲਤਾ ਦਾ ਸੂਤਰਧਾਰ ਹੈ ਪੁਰਸ਼ਾਰਥ

8/17/2016 9:42:51 AM

ਪੂਰੀ ਦੁਨੀਆ ''ਚ ਉਥਲ-ਪੁਥਲ ਦੇ ਦੌਰ ''ਚ ਅਕਸਰ ਲੋਕ ਟੀਚੇ ਨੂੰ ਪਾਉਣ ਦੀ ਆਸ ਛੱਡ ਦਿੰਦੇ ਹਨ। ਉਨ੍ਹਾਂ ਦਾ ਸਾਰਾ ਧਿਆਨ ਬਸ ਆਪਣੇ ਅਸਤਿਤਵ ਨੂੰ ਬਚਾ ਕੇ ਰੱਖਣ ਵਿਚ ਲੱਗ ਜਾਂਦਾ ਹੈ। ਟੀਚੇ ਦਾ ਹੋਣਾ ਜੀਵਨ ਨੂੰ ਸਪੱਸ਼ਟਤਾ ਦਿੰਦਾ ਹੈ। ਚੰਗੀ ਖਬਰ ਇਹ ਹੈ ਕਿ ਤੁਸੀਂ ਬਣੇ-ਬਣਾਏ ਸੁਰੱਖਿਅਤ ਰਸਤਿਆਂ ''ਤੇ ਇਕ ਰਸਤਾ ਚੁਣਦੇ ਹੋ ਤੇ ਉਸ ''ਤੇ ਵੀ ਸੋਚਣਾ ਆਸਾਨ ਹੋ ਜਾਂਦਾ ਹੈ, ਜੋ ਤੁਹਾਨੂੰ ਮੁਸ਼ਕਿਲ ਲੱਗਦਾ ਸੀ। ਮਨੁੱਖ ਨੂੰ ਕਿਸਮਤ ਦੇ ਭਰੋਸੇ ਨਾ ਰਹਿ ਕੇ ਪੁਰਸ਼ਾਰਥ ਕਰਦੇ ਰਹਿਣਾ ਚਾਹੀਦਾ ਹੈ।
ਪੁਰਸ਼ਾਰਥ ਕਦੀ ਵਿਅਰਥ ਨਹੀਂ ਜਾਂਦਾ, ਬਲਕਿ ਸਫਲਤਾ ਦਾ ਸੂਤਰਧਾਰ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਆਪਣੇ ਸੁਪਨਿਆਂ ਬਾਰੇ ਸੋਚੋ ਅਤੇ ਉਨ੍ਹਾਂ ਨੂੰ ਪੂਰੇ ਕਰਨ ਲਈ ਤਿਆਰ ਰਹੋ। ਹਾਲਾਂਕਿ ਸੰਘਰਸ਼ ਅਤੇ ਵਿਸ਼ਵਾਸ ਤੋਂ ਤੁਹਾਨੂੰ ਨਵੀਂ ਤਾਕਤ ਤੇ ਵਿਸ਼ਵਾਸ ਅਤੇ ਨਵੀਂ ਊਰਜਾ ਮਿਲਦੀ ਹੈ। ਕਹਿੰਦੇ ਹਨ ਕਿ ਇਕ ਵਾਰ ਇੰਦਰ ਕਿਸੇ ਕਾਰਨ ਧਰਤੀ ਵਾਸੀਆਂ ਤੋਂ ਨਾਰਾਜ਼ ਹੋ ਗਿਆ ਅਤੇ ਉਨ੍ਹਾਂ ਕਿਹਾ ਕਿ 12 ਸਾਲ ਤਕ ਬਰਸਾਤ ਨਹੀਂ ਹੋਵੇਗੀ।
ਕਿਸੇ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਸੱਚਮੁੱਚ 12 ਸਾਲਾਂ ਤਕ ਬਰਸਾਤ ਨਹੀਂ ਹੋਵੇਗੀ। ਇੰਦਰ ਨੇ ਕਿਹਾ, ''''ਹਾਂ, ਜੇ ਕਿਤੇ ਸ਼ਿਵਜੀ ਡਮਰੂ ਵਜਾ ਦੇਣ ਤਾਂ ਬਰਸਾਤ ਹੋ ਸਕਦੀ ਹੈ।'''' ਇਸੇ ਦੌਰਾਨ ਇੰਦਰ ਨੇ ਜਾ ਕੇ ਸ਼ਿਵਜੀ ਨੂੰ ਬੇਨਤੀ ਕੀਤੀ ਕਿ ਤੁਸੀਂ 12 ਸਾਲ ਤਕ ਡਮਰੂ ਨਾ ਵਜਾਇਓ। ਸ਼ਿਵਜੀ ਨੇ ਡਮਰੂ ਵਜਾਉਣਾ ਬੰਦ ਕਰ ਦਿੱਤਾ। 3 ਸਾਲ ਬੀਤ ਗਏ। ਇਕ ਬੂੰਦ ਪਾਣੀ ਨਹੀਂ ਡਿਗਿਆ। ਸਾਰੇ ਪਾਸੇ ਹਾਹਾਕਾਰ ਮਚ ਗਈ।
ਇਕ ਦਿਨ ਸ਼ਿਵ-ਪਾਰਵਤੀ ਕਿਤੇ ਜਾ ਰਹੇ ਸਨ। ਉਨ੍ਹਾਂ ਦੇਖਿਆ ਕਿ ਇਕ ਕਿਸਾਨ ਹਲ ਤੇ ਬਲਦ ਨਾਲ ਖੇਤ ਜੋਤ ਰਿਹਾ ਹੈ। ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਦੋਵੇਂ ਕਿਸਾਨ ਕੋਲ ਗਏ ਤੇ ਕਹਿਣ ਲੱਗੇ, ''''ਕਿਉਂ ਭਰਾ, ਜੇ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ 9 ਸਾਲਾਂ ਤਕ ਬਰਸਾਤ ਨਹੀਂ ਹੋਵੇਗੀ ਤਾਂ ਤੁਸੀਂ ਖੇਤ ਕਿਉਂ ਜੋਤ ਰਹੇ ਹੋ?'''' ਕਿਸਾਨ ਨੇ ਕਿਹਾ, ''''ਬਰਸਾਤ ਹੋਣੀ ਜਾਂ ਨਾ ਹੋਣੀ ਮੇਰੇ ਹੱਥ ਵਿਚ ਨਹੀਂ ਹੈ ਪਰ ਜੇਕਰ ਮੈਂ ਇਹ ਹਲ ਚਲਾਉਣਾ ਛੱਡ ਦਿੱਤਾ ਤਾਂ 12 ਸਾਲ ਤੱਕ ਨਾ ਮੈਨੂੰ ਅਤੇ ਨਾ ਹੀ ਮੇਰੇ ਬਲਦਾਂ ਨੂੰ ਹਲ ਚਲਾਉਣ ਦਾ ਅਭਿਆਸ ਰਹੇਗਾ। ਹਲ ਚਲਾਉਣ ਦਾ ਅਭਿਆਸ ਬਣਿਆ ਰਹੇ, ਇਸ ਲਈ ਹਲ ਚਲਾ ਰਿਹਾ ਹਾਂ।
ਕਿਸਾਨ ਦੀ ਗੱਲ ਸੁਣ ਕੇ ਪਾਰਵਤੀ ਨੇ ਸ਼ਿਵਜੀ ਨੂੰ ਕਿਹਾ, ''''ਸਵਾਮੀ, ਤਿੰਨ ਸਾਲ ਹੋ ਗਏ ਤੁਸੀਂ ਵੀ ਡਮਰੂ ਨਹੀਂ ਵਜਾਇਆ। ਹਾਲੇ 9 ਸਾਲ ਹੋਰ ਨਹੀਂ ਵਜਾਉਣਾ ਹੈ। ਕਿਤੇ ਤੁਸੀਂ ਵੀ ਡਮਰੂ ਵਜਾਉਣਾ ਨਾ ਭੁੱਲ ਜਾਇਓ।'''' ਸ਼ਿਵਜੀ ਨੇ ਸੋਚਿਆ ਕਿ ਗੱਲ ਤਾਂ ਸਹੀ ਹੈ ਡਮਰੂ ਵਜਾ ਕੇ ਦੇਖ ਲੈਣਾ ਚਾਹੀਦਾ ਹੈ। ਉਹ ਡਮਰੂ ਵਜਾ ਕੇ ਦੇਖਣ ਲੱਗੇ। ਉਨ੍ਹਾਂ ਦਾ ਡਮਰੂ ਵੱਜਦਿਆਂ ਹੀ ਬਰਸਾਤ ਹੋਣ ਲੱਗ ਪਈ।