ਭਗਵਦ ਗੀਤਾ

9/11/2017 7:38:36 AM

नात्यश्नतस्तु योगोऽस्ति न चैकान्तमनश्नत:।
न चातिस्वप्नशीलस्य जाग्रतो नैव चार्जुन॥१६॥

ਨਾਤਿ ਅਸ਼੍ਰਨਤਸ੍ਰ ਤੁ ਯੋਗੋਸ੍ਰਤਿ ਨ ਚੈਕਾਂਤਮ੍ਰ ਅਨਸ਼੍ਰਨਤਹ੍ਰ।
ਨ ਚਾਤਿ ਸ੍ਰਵਪ੍ਰਨ ਸ਼ੀਲਸ੍ਰਯ ਜਾਗ੍ਰਤੋ ਨੈਵ ਚਾਰ੍ਰਜੁਨ£16£

ਨ-ਕਦੀ ਨਹੀਂ; ਅਤਿ- ਵਧੇਰੇ; ਅਸ਼੍ਰਨਤਹ੍ਰ- ਖਾਣ ਵਾਲੇ ਦਾ; ਤੁ- ਪਰ; ਯੋਗਹ੍ਰ- ਭਗਵਾਨ ਨਾਲ ਜੁੜਨਾ; ਅਸ੍ਰਤਿ- ਹੈ; ਨ -ਨਾ ਤਾਂ; ਚ-ਵੀ; ਅਤਿ- ਬਹੁਤ ਜ਼ਿਆਦਾ; ਸ੍ਰਵਪ੍ਰਨਸ਼ੀਲਸ੍ਰਯ- ਸੌਣ ਵਾਲੇ ਦਾ; ਜਾਗ੍ਰਤਹ੍ਰ - ਜਾਂ ਪੂਰੀ ਰਾਤ ਜਾਗਦੇ ਰਹਿਣ ਵਾਲੇ ਦਾ; ਨ -ਨਹੀਂ; ਏਵ- ਹੀ; ਚ- ਅਤੇ; ਅਰ੍ਰਜੁਨ- ਹੇ ਅਰਜੁਨ।
ਅਨੁਵਾਦ : ਹੇ ਅਰਜੁਨ! ਜਿਹੜਾ ਬਹੁਤ ਖਾਂਦਾ ਹੈ ਜਾਂ ਬਹੁਤ ਘੱਟ ਖਾਂਦਾ ਹੈ, ਜਿਹੜਾ ਜ਼ਿਆਦਾ ਸੌਂਦਾ ਹੈ ਜਾਂ ਜੋ ਲੋੜ ਮੁਤਾਬਿਕ ਨਹੀਂ ਸੌਂਦਾ, ਉਸ ਦੇ ਯੋਗੀ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ।
ਭਾਵ : ਇਥੇ ਯੋਗੀਆਂ ਦੇ ਲਈ ਭੋਜਨ ਅਤੇ ਨੀਂਦ ਦੇ ਨਿਯਮ ਦੀ ਵਿਧੀ ਦੱਸੀ ਗਈ ਹੈ। ਜ਼ਿਆਦਾ ਭੋਜਨ ਦਾ ਮਤਲਬ ਹੈ ਸਰੀਰ ਅਤੇ ਆਤਮਾ ਨੂੰ ਕਿਰਿਆਸ਼ੀਲ ਰੱਖਣ ਲਈ ਜ਼ਰੂਰਤ ਤੋਂ ਜ਼ਿਆਦਾ ਭੋਜਨ ਖਾਣਾ। ਮਨੁੱਖਾਂ ਨੂੰ ਮਾਸ ਖਾਣ ਦੀ ਲੋੜ ਨਹੀਂ ਹੈ, ਕਿਉਂਕਿ ਲੋੜ ਤੋਂ ਵੱਧ ਅੰਨ, ਸਬਜ਼ੀਆਂ, ਫ਼ਲ ਅਤੇ ਦੁੱਧ ਮਿਲਦੇ ਹਨ। ਅਜਿਹੇ ਸਾਦੇ ਖਾਣ ਵਾਲੇ ਪਦਾਰਥ ਭਗਵਤ ਗੀਤਾ ਮੁਤਾਬਿਕ ਸਤੋਗੁਣੀ ਮੰਨੇ ਗਏ ਹਨ। ਮਾਸ ਦਾ ਭੋਜਨ ਤਾਂ ਤਮੋਗੁਣੀ ਕਰਦੇ ਹਨ। ਇਸ ਲਈ ਜਿਹੜੇ ਲੋਕ ਮਾਸ ਖਾਂਦੇ ਹਨ, ਸ਼ਰਾਬ ਪੀਂਦੇ ਹਨ, ਤੰਬਾਕੂ ਪੀਂਦੇ ਹਨ ਅਤੇ ਕ੍ਰਿਸ਼ਨ ਨੂੰ ਭੋਗ ਲਗਾਏ ਬਿਨਾਂ ਭੋਜਨ ਖਾਂਦੇ ਹਨ, ਉਹ ਪਾਪ ਕਰਮਾਂ ਨੂੰ ਭੁਗਤਣਗੇ ਕਿਉਂਕਿ ਉਹ ਸਿਰਫ ਦੂਸ਼ਿਤ ਚੀਜ਼ਾਂ ਖਾਂਦੇ ਹਨ। ਜਿਹੜਾ ਮਨੁੱਖ ਇੰਦਰੀਆਂ ਦੇ ਸੁਖ ਲਈ ਖਾਂਦਾ ਹੈ ਜਾਂ ਆਪਣੇ ਲਈ ਭੋਜਨ ਬਣਾਉਂਦਾ ਹੈ ਪਰ ਕ੍ਰਿਸ਼ਨ ਨੂੰ ਭੋਜਨ ਅਰਪਿਤ ਨਹੀਂ ਕਰਦਾ, ਉਹ ਸਿਰਫ ਪਾਪ ਖਾਂਦਾ ਹੈ। ਜਿਹੜਾ ਪਾਪ ਖਾਂਦਾ ਹੈ ਅਤੇ ਮਿੱਥੀ ਖੁਰਾਕ ਤੋਂ ਜ਼ਿਆਦਾ ਭੋਜਨ ਖਾਂਦਾ ਹੈ, ਉਹ ਪੂਰਨਯੋਗ ਦੀ ਪਾਲਣਾ ਨਹੀਂ ਕਰ ਸਕਦਾ। ਸਭ ਤੋਂ ਚੰਗਾ ਤਾਂ ਇਹ ਹੈ ਕਿ ਕ੍ਰਿਸ਼ਨ ਨੂੰ ਅਰਪਿਤ ਭੋਜਨ ਦਾ ਬਚਿਆ ਪ੍ਰਸ਼ਾਦ ਹੀ ਛਕਿਆ ਜਾਵੇ। ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਕਦੇ ਵੀ ਅਜਿਹਾ ਭੋਜਨ ਨਹੀਂ ਕਰਦਾ, ਜਿਹੜਾ ਉਸ ਤੋਂ ਪਹਿਲੋਂ ਕ੍ਰਿਸ਼ਨ ਨੂੰ ਅਰਪਿਤ ਨਾ ਕੀਤਾ ਗਿਆ ਹੋਵੇ।                                     (ਚਲਦਾ)