ਭਗਵਦ ਗੀਤਾ

9/4/2017 6:03:38 AM

युञ्जन्नेवं सदात्मानं योगी नियतमानस:।
शान्ति निर्वाणपरमां मत्संस्थामधिगच्छति ॥१५॥

ਯੁੰਜ੍ਰਨ ਏਵਮ੍ਰ ਸਦਾਤ੍ਰਮਾਨਮ੍ਰ ਯੋਗੀ ਨਿਯਤ ਮਾਨਸਹ੍ਰ।
ਸ਼ਾਂਤਿਮ੍ਰ ਨਿਰ੍ਰਵਾਣ ਪਰਮਾਮ੍ਰ ਮਤ੍ਰ ਸੰਸਥਾਮ ਅਧਿਗਚ੍ਰਛਤਿ£15£

ਯੁੰਜਨ੍ਰ- ਅਭਿਆਸ ਕਰਦੇ ਹਨ; ਏਵਮ੍ਰ- ਇੰਝ; ਸਦਾ- ਲਗਾਤਾਰ; ਆਤ੍ਰਮਾਨਮ੍ਰ- ਸਰੀਰ, ਮਨ ਅਤੇ ਆਤਮਾ; ਯੋਗੀ- ਯੋਗ ਦੀ ਸਾਧਨਾ ਕਰਨ ਵਾਲਾ; ਨਿਯਤ- ਮਾਨਸਹ੍ਰ- ਸੰਜਮਿਤ ਮਨ ਵਾਲਾ; ਸ਼ਾਂਤਿਮ੍ਰ- ਸ਼ਾਂਤੀ ਨੂੰ; ਨਿਰ੍ਰਵਾਣ-ਪਰਮਾਮ੍ਰ- ਭੌਤਿਕ ਹੋਂਦ ਦਾ ਅੰਤ; ਮਤ੍ਰਸੰਸਥਾਮ੍ਰ- ਚਿਨਮਯ ਆਕਾਸ਼ (ਭਗਵਾਨ ਦਾ ਧਾਮ) ਨੂੰ; ਅਧਿਗਚ੍ਰਛਤਿ- ਹਾਸਲ ਕਰਦਾ ਹੈ।
ਅਨੁਵਾਦ : ਇੰਝ ਸਰੀਰ ਮਨ ਅਤੇ ਕਰਮਾਂ ਵਿਚ ਲਗਾਤਾਰ ਸੰਜਮ ਦਾ ਅਭਿਆਸ ਕਰਦੇ ਹੋਏ ਸੰਜਮਿਤ ਮਨ ਵਾਲੇ ਯੋਗੀ ਨੂੰ ਇਸ ਭੌਤਿਕ ਹੋਂਦ ਦੀ ਸਮਾਪਤੀ ਮਗਰੋਂ ਭਗਵਾਨ ਦੇ ਧਾਮ (ਕ੍ਰਿਸ਼ਨ ਦੇ ਧਾਮ ਦੀ) ਦੀ ਪ੍ਰਾਪਤੀ ਹੁੰਦੀ ਹੈ।
ਭਾਵ : ਹੁਣ ਯੋਗ ਅਭਿਆਸ ਦੇ ਉਚੇਰੇ ਮੰਤਵ ਦਾ ਸਪੱਸ਼ਟੀਕਰਨ ਕੀਤਾ ਜਾ ਰਿਹਾ ਹੈ। ਯੋਗ ਅਭਿਆਸ ਕਿਸੇ ਭੌਤਿਕ ਸੁਵਿਧਾ ਦੀ ਪ੍ਰਾਪਤੀ ਲਈ ਨਹੀਂ ਕੀਤਾ ਜਾਂਦਾ, ਇਸ ਦਾ ਮੰਤਵ ਤਾਂ ਭੌਤਿਕ ਸੰਸਾਰ ਤੋਂ ਵਿਰਕਤੀ (ਛੁਟਕਾਰਾ) ਹਾਸਲ ਕਰਨਾ ਹੈ। ਜਿਹੜਾ ਇਸ ਤੋਂ ਸਰੀਰ ਦੀ ਨਿਰੋਗਤਾ ਚਾਹੁੰਦਾ ਹੈ ਜਾਂ ਭੌਤਿਕ ਸਿੱਧੀ ਹਾਸਲ ਕਰਨ ਦਾ ਚਾਹਵਾਨ ਹੁੰਦਾ ਹੈ, ਭਗਵਤ ਗੀਤਾ ਮੁਤਾਬਿਕ ਉਹ ਯੋਗੀ ਨਹੀਂ ਹੈ। ਨਾ ਹੀ ਭੌਤਿਕ ਵਿਰਕਤੀ ਦਾ ਮਤਲਬ ਖਲਾਅ ਵਿਚ ਪ੍ਰਵੇਸ਼ ਹੈ, ਕਿਉਂਕਿ ਇਹ ਨਿਰੋਲ ਕਲਪਨਾ ਹੈ। ਭਗਵਾਨ ਦੀ ਸ੍ਰਿਸ਼ਟੀ ਵਿਚ ਕਿਧਰੇ ਵੀ ਖਲਾਅ ਨਹੀਂ ਹੈ। ਸਗੋਂ ਇਸ ਦੇ ਉਲਟ ਭੌਤਿਕ ਨਿਰਮੋਹ ਨਾਲ ਮਨੁੱਖ ਭਗਵਾਨ ਦੇ ਧਾਮ ਵਿਚ ਪ੍ਰਵੇਸ਼ ਕਰਦਾ ਹੈ। ਭਗਵਤ ਗੀਤਾ ਵਿਚ ਭਗਵਾਨ ਦੇ ਧਾਮ ਦਾ ਵੀ ਸਪੱਸ਼ਟੀਕਰਨ ਕੀਤਾ ਗਿਆ ਹੈ। ਇਹ ਉਹ ਥਾਂ ਹੈ, ਜਿਥੇ ਨਾ ਸੂਰਜ ਦੀ ਲੋੜ ਹੈ, ਨਾ ਚੰਨ ਜਾਂ ਬਿਜਲੀ ਦੀ। ਭਗਵਾਨ ਦੇ ਧਾਮ (ਬੈਕੁੰਠ) ਦੇ ਸਾਰੇ ਲੋਕ ਉਸੇ ਤਰ੍ਹਾਂ ਨਾਲ ਆਪੇ ਪ੍ਰਕਾਸ਼ਿਤ ਹਨ, ਜਿਸ ਤਰ੍ਹਾਂ ਸੂਰਜ ਨਾਲ ਇਹ ਭੌਤਿਕ ਆਕਾਸ਼। ਉਂਝ ਤਾਂ ਭਗਵਾਨ ਦਾ ਰਾਜ ਹਰ ਪਾਸੇ ਹੈ ਪਰ ਅਧਿਆਤਮਕ ਆਕਾਸ਼ ਅਤੇ ਉਸ ਦੇ ਜਗਤਾਂ ਨੂੰ ਹੀ ਪਰਮਧਾਮ ਕਿਹਾ ਜਾਂਦਾ ਹੈ।