ਵਿਆਖਿਆ ਸ੍ਰੀ ਜਪੁ ਜੀ ਸਾਹਿਬ

12/5/2016 6:45:19 AM

ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ
ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ
ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ
ਕੇਤੇ ਇੰਦ ਚੰਦ, ਸੂਰ ਕੇਤੇ, ਕੇਤੇ ਮੰਡਲ ਦੇਸ
ਕੇਤੇ ਸਿਧ ਬੁਧ ਨਾਥ ਕੇਤੇ, ਕੇਤੇ ਦੇਵੀ ਵੇਸ
ਕੇਤੇ ਦੇਵ ਦਾਨਵ, ਮੁਨਿ ਕੇਤੇ, ਕੇਤੇ ਰਤਨ ਸਮੁੰਦ
ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ
ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ ਅੰਤੁ ਨ ਅੰਤੁ35
ਗਿਆਨ ਖੰਡ ਮਹਿ, ਗਿਆਨੁ ਪਰਚੰਡ
ਤਿਥੈ, ਨਾਦ ਬਿਨੋਦ ਕੋਡ ਅਨੰਦੁ

ਪਦਅਰਥ : ਕੇਤੇ ਪਵਣ=ਕਿਤਨੇ ਹੀ ਪ੍ਰਕਾਰ ਦੀ ਪੌਣ ਹੈ, ਪਾਣੀ ਵੈਸੰਤਰ = ਕਿਤਨੇ ਹੀ ਪ੍ਰਕਾਰ ਦੇ ਪਾਣੀ ਤੇ ਅਗਨੀਆਂ ਹਨ, ਕੇਤੇ ਕਾਨ ਮਹੇਸ= ਕਿਤਨੇ ਹੀ ਕ੍ਰਿਸ਼ਨ (ਵਿਸ਼ਨੂੰ ਦੇ ਅਵਤਾਰ) ਅਤੇ ਮਹੇਸ਼ ਹਨ, ਕੇਤੇ ਬਰਮੇ = ਕਿਤਨੇ ਹੀ ਬਰਮਾ ਹਨ, ਘਾੜਤਿ ਘੜੀਅਹਿ = ਸੰਸਾਰ ਦੀ ਉਤਪਤੀ ਕਰਨ ਵਾਲੇ ਹਨ। ਰੂਪ ਰੰਗ ਕੇ ਵੇਸ = ਅਨੇਕਾਂ ਰੂਪਾਂ ਤੇ ਰੰਗਾਂ ਵਾਲੇ ਇਹ ਸੰਸਾਰ ਹਨ। ਕੇਤੀਆ ਕਰਮ ਭੂਮੀ= ਕਿੰਨੀਆਂ ਹੀ ਕਰਮ ਕਰਨ ਦੀਆਂ ਭੂਮੀਆਂ, ਧਰਤੀਆਂ ਹਨ। ਮੇਰੇ ਕੇਤੇ = ਕਿਤਨੇ ਹੀ ਮੇਰੂ ਪਰਬਤ ਹਨ, ਕੇਤੇ ਧੂ ਉਪਦੇਸ਼ = ਕਿਤਨੇ ਹੀ ਧੂ ਭਗਤ ਤੇ ਉਨ੍ਹਾਂ ਨੂੰ ਉਪਦੇਸ਼ ਦੇਣ ਵਾਲੇ ਹਨ, ਕੇਤੇ ਇੰਦ ਚੰਦ = ਕਿਤਨੇ ਹੀ ਇੰਦਰ ਅਤੇ ਚੰਦਰਮਾ, ਸੂਰ ਕੇਤੇ = ਕਿਤਨੇ ਹੀ ਸੂਰਜ, ਕੇਤੇ ਮੰਡਲ ਦੇਸ = ਕਿਤਨੇ ਹੀ ਖੰਡ ਮੰਡਲ ਹਨ। ਕੇਤੇ ਸਿਧ ਬੁਧ ਨਾਥ ਕੇਤੇ= ਕਿਤਨੇ ਹੀ ਸਿੱਧ ਬੁੱਧ ਤੇ ਨਾਥ ਹਨ, ਕੇਤੇ ਦੇਵੀ ਵੇਸ= ਕਿੰਨੀਆਂ ਹੀ ਸੁੰਦਰ ਸਰੂਪ ਵਾਲੀਆਂ ਦੇਵੀਆਂ ਹਨ, ਕੇਤੇ ਦੇਵ ਦਾਨਵ = ਕਿੰਨੇ ਹੀ ਦੇਵਤਾ ਅਤੇ ਦਾਨਵ ਹਨ। ਮੁਨਿ ਕੇਤੇ= ਕਿਤਨੇ ਹੀ ਮੁਨੀ ਹਨ, ਕੇਤੇ ਰਤਨ ਸਮੁੰਦਰ= ਕਿਤਨੇ ਹੀ ਸਮੁੰਦਰ ਅਤੇ ਉਥੋਂ ਪ੍ਰਗਟ ਹੋ ਰਹੇ ਰਤਨ ਹਨ। (ਚਲਦਾ)