ਵਿਆਖਿਆ ਸ੍ਰੀ ਜਪੁ ਜੀ ਸਾਹਿਬ

11/6/2017 7:31:02 AM

ਦਸਮ ਗੁਰੂ ਕਹਿੰਦੇ ਹਨ—
ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਸਿਰੁ ਆਇਆ£
ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸੁ ਕੇਸੀ ਪਕੜਿ ਗਿਰਾਇਆ£ (ਚੰਡੀ ਦੀ ਵਾਰ)

ਤਾਂ ਕੇ ਰੂਪ, ਨ ਕਥਨੇ ਜਾਹਿ£ ਨਾਓਹਿ ਮਰਹਿ ਨ “ਠਾਗੇ ਜਾਹਿ£ ਜਿਨ ਕੈ ਰਾਮ ਵਸੈ ਮਨ ਮਾਹਿ£

ਧਰਮ ਖੰਡ ਵਿਚ ਜਿਨ੍ਹਾਂ ਅਨੂਪ ਰੂਪਾਂ ਦੀ ਘਾੜਨਾ ਹੋ ਚੁੱਕੀ ਸੀ- ਕਰਮ ਖੰਡ ਵਿਚ ਪੁੱਜ ਕੇ ਉਹ ਹੋਰ ਵੀ ਵਿਸ਼ੇਸ਼ ਹੋ ਜਾਂਦੇ ਹਨ। ਇਸ ਵਿਸ਼ੇਸ਼ਤਾ ਦਾ ਕਾਰਨ ਹੈ-ਅਕਾਲ ਪੁਰਖ ਦੇ ਸਰਗਣ ਸਾਕਾਰ ਰੂਪ ਰਾਮ (ਅਤੇ ਸੀਤਾ) ਦਾ ਇਨ੍ਹਾਂ ਰੂਪਾਂ ਵਿਚ ਵਿਆਪਤ ਹੋ ਜਾਣਾ। 'ਜਿਨ ਕੈ ਰਾਮ ਵਸੈ ਮਨ ਮਾਹਿ' ਇਹ ਕਹਿ ਕੇ ਗੁਰੂ ਸਾਹਿਬ ਇਹ ਦੱਸ ਰਹੇ ਹਨ ਕਿ ਜਿਨ੍ਹਾਂ ਅਨੂਪ ਰੂਪ ਵਾਲੇ 'ਸੁਰਤਿ ਮਤਿ ਮਨਿ ਬੁਧਿ' ਵਿਚ ਰਾਮ ਦਾ ਪ੍ਰਵੇਸ਼ ਹੋ ਜਾਂਦੈ, ਉਨ੍ਹਾਂ ਤੋਂ ਰਾਮ ਵਾਂਗ ਹੀ, ਸਾਰੇ ਪਾਸੇ ਆਲੇ-ਦੁਆਲੇ-ਅਕਾਲ ਪੁਰਖੀ ਗਿਆਨ ਤੇ ਸ਼ਕਤੀ ਚੇਤਨਾ ਦਾ ਪ੍ਰਕਾਸ਼ ਫੈਲਣ ਲੱਗ ਪੈਂਦੈ। ਅਕਾਲ ਪੁਰਖੀ ਸ਼ਕਤੀ ਚੇਤਨਾ ਨੂੰ ਪ੍ਰਸਾਰਿਤ ਕਰਨ ਦੀ ਸਮਰੱਥਾ ਦੀ ਕਸਵਟੀ ਵੀ ਗੁਰੂ ਸਾਹਿਬ ਦੱਸ ਰਹੇ ਹਨ। ਇਹ ਹੈ 'ਨਾ ਓਹਿ ਮਰਹਿ ਨਾ ਠਾਗੇ ਜਾਹਿ।'' ਉਨ੍ਹਾਂ ਦੀ ਮਿਰਤੂ ਸੰਭਵ  ਨਹੀਂ। ਮਿਰਤੂ ਕਿਸੇ ਪਦਾਰਥ ਜਾਂ ਰੂਪ ਦੀ ਉਦੋਂ ਹੀ ਹੁੰਦੀ ਹੈ, ਜਦੋਂ ਉਹ ਘਟਦਾ ਵਧਦਾ ਹੋਵੇ-  ਜੇ ਉਸ ਦਾ ਰੂਪਾਂਤਰਣ ਹੁੰਦੈ ਜਾਂ ਉਹ ਖੀਣ ਹੁੰਦੈ।
ਕਰਮ ਖੰਡ ਵਿਚ ਪੁੱਜ ਕੇ ਸਥਿਤ ਹੋਏ ਮਹਾਬਲੀ ਜੋਧ ਅਜਰ ਅਮਰ ਜੋ ਜਾਂਦੇ ਹਨ-ਉਹ ਐਨੇ ਜ਼ਿਆਦਾ ਵਿਕਸਿਤ ਹੋ ਜਾਂਦੇ ਹਨ ਕਿ ਅਕਾਲ ਪੁਰਖੀ ਜੋਤਿ ਵਿਚ ਇਕਮਿਕ ਹੀ ਹੋ ਜਾਂਦੇ ਹਨ-ਅਕਾਲ ਪੁਰਖ ਨਾਲ, ਉਨ੍ਹਾਂ ਦਾ ਅਭੇਦ ਸੰਬੰਧ ਹੋ ਜਾਣ ਕਾਰਨ-ਉਹ ਨਿੱਤ ਨਵੇਂ ਤੇ ਅਮਰ ਹੁੰਦੇ ਹਨ। 'ਨਾ ਓਹਿ ਮਰਹਿ' ਇਸ ਦੇ ਨਾਲ ਹੀ 'ਨ ਠਾਗੇ ਜਾਹਿ'। ਉਨ੍ਹਾਂ ਨੂੰ ਕੋਈ ਠੱਗ ਵੀ ਨਹੀਂ ਸਕਦਾ। ਕਿਸੇ ਵੀ ਲੈਣ-ਦੇਣ ਨਾਲ ਉਨ੍ਹਾਂ ਨੂੰ ਵਸ ਵਿਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਪੂਰਨ ਤ੍ਰਿਪਤ ਹਨ-ਪੂਰਨ ਸੁਤੰਤਰ ਹਨ। ਕਿਸੇ ਵੀ ਪ੍ਰਕਾਰ ਦੀ ਕੋਈ ਭੁੱਖ ਉਨ੍ਹਾਂ ਨੂੰ ਨਹੀਂ।
ਇਹ ਵੀ ਕਹਿ ਸਕਦੇ ਹਾਂ ਕਿ ਜੇ ਮਾਤਿ ਲੋਕ ਵਿਚ ਰਹਿੰਦਿਆਂ ਮਨੁੱਖੀ ਪਿੰਡ ਵਿਚ ਹੀ ਉਨ੍ਹਾਂ ਦਾ ਵਾਸਾ ਕਰਮ ਖੰਡ ਵਿਚ ਹੋ ਗਿਆ ਤਾਂ ਉਹ ਪ੍ਰਮਾਤਮੀ ਜੋਤਿ ਵਿਚ ਇਕਮਿਕ ਹੋਏ- ਅਜਰ ਅਮਰ ਬਣ ਜਾਂਦੇ ਹਨ, ਪੂਰਨ ਤ੍ਰਿਪਤ ਤੇ ਪੂਰਨ ਸੁਤੰਤਰ ਹੋ ਜਾਂਦੇ ਹਨ। ਭੁੱਖ, ਪਿਆਸ, ਰੋਗ, ਸ਼ੋਕ, ਮੋਹ, ਜਰਾ, ਮਰਨ ਆਦਿ ਕੋਈ ਵੀ ਉਨ੍ਹਾਂ ਨੂੰ ਆਪਣੇ ਅਧੀਨ ਨਹੀਂ ਕਰ ਸਕਦਾ। ਉਨ੍ਹਾਂ ਦੇ ਵਿਅਕਤੀਤਵ ਤੋਂ ਅਕਾਲ ਪੁਰਖੀ ਗਿਆਨ ਅਤੇ ਸ਼ਕਤੀ ਦੀਆਂ ਤਰੰਗਾਂ-ਧਰਮ ਖੰਡ ਵਿਚ ਹੀ ਨਹੀਂ, ਬ੍ਰਹਿਮੰਡ ਦੇ ਸੂਖਮ ਸਤਰਾਂ ਤਕ ਵੀ ਪ੍ਰਸਾਰਿਤ ਹੋਣ ਲੱਗਦੀਆਂ ਹਨ।