ਵਿਆਖਿਆ ਸ੍ਰੀ ਜਪੁ ਜੀ ਸਾਹਿਬ

7/3/2017 7:06:39 AM

ਸਰਮ ਖੰਡ : ਇਸ ਖੰਡ ਵਿਚ ਪੁਰਸ਼ਾਰਥ ਜਾਂ ਉੱਦਮ ਪੂਰਾ ਪ੍ਰਚੰਡ ਹੈ ਭਾਵੇਂ ਇਸ ਦੀ ਸੂਖਮਤਾ ਤਾਂ ਧਰਮ ਖੰਡ ਤੋਂ ਹੀ ਹੋ ਜਾਂਦੀ ਹੈ। ਧਰਮ ਖੰਡ ਵਿਚ ਵੀ ਸਾਧਨ ਬੜੀ ਸੂਝ-ਬੂਝ ਤੇ ਜ਼ੋਰ-ਸ਼ੋਰ ਨਾਲ ਆਪਣੇ ਕੰਮ ਕਰਦੈ, ਸਾਧਨਾਵਾਂ ਜਪ ਤਪ ਕਰਦੈ ਪਰ ਕਿਤੇ ਨਾ ਕਿਤੇ ਕੋਈ ਕਮੀ ਰਹਿ ਹੀ ਜਾਂਦੀ ਐ।
ਸ਼ੁਰੂ ਵਿਚ ਤਾਂ ਇਹ ਪੁਰਖਾਰਥ ਅਧੂਰੇ ਜਿਹੇ ਹੀ ਹਨ ਪਰ ਇਨ੍ਹਾਂ ਵਿਚ ਜਦ ਗਿਆਨ ਸ਼ਕਤੀ ਪ੍ਰਚੰਡ ਹੋ ਜਾਂਦੀ ਐ ਅਰਥਾਤ ਕੁੰਡਲਿਨੀ ਸ਼ਕਤੀ ਦਾ ਜਾਗਰਣ ਹੋ ਜਾਂਦੈ ਤਾਂ ਜ਼ਰੂਰ ਹੀ ਗੱਲ ਬਣਦੀ ਐ। ਉਸਦੀ ਸਾਧਨਾ ਵਿਚ ਅਤੁੱਲ ਵੇਗ ਪੈਦਾ ਹੋ ਜਾਂਦੈ ਪਰ ਸਰਮ ਖੰਡ ਵਿਚ ਹੀ ਪੂਰਾ ਪ੍ਰਚੰਡ ਪੁਰਖਾਰਥ ਸਿੱਧ ਹੁੰਦੈ।
ਪੁਰਖਾਰਥ ਦੀ ਕਮੀ ਦਾ ਕੀ ਕਾਰਨ ਹੈ ਅਤੇ ਪੁਰਖਾਰਥ ਪ੍ਰਚੰਡ ਕਿਵੇਂ ਹੁੰਦੈ? ਇਹ ਜਾਨਣ ਨਾਲ ਸ਼ਾਇਦ ਸਰਮ ਖੰਡ ਦੀ ਸਾਧਨਾ ਸਮਝਣ ਵਿਚ ਕੁਝ ਮਦਦ ਮਿਲ ਸਕੇ, ਇਸ ਲਈ ਇਹ ਵਿਚਾਰ ਕਰਦੇ ਹਾਂ।  ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਇਕ ਜੀਅ ਪ੍ਰਮਾਤਮਾ ਦਾ ਹੀ ਅੰਸ਼ ਹੈ। ਉਸ ਵਿਚ ਪ੍ਰਮਾਤਮਾ ਦੀ ਹੀ ਸ਼ਕਤੀ ਪ੍ਰਵਾਹਿਤ ਹੋ ਰਹੀ ਹੈ, ਫਿਰ ਵੀ ਪੁਰਖਾਰਥ ਕਰਨ ਵਿਚ ਸਰਮ (Ÿਥਗ) ਕਰਨ ਵਿਚ ਪੂਰਾ ਜ਼ੋਰ ਤੇ ਸੂਝ-ਬੂਝ ਕਿਉਂ ਨਹੀਂ?
(1) ਕਿਉਂਕਿ ਪ੍ਰਮਾਤਮਾ ਅਤੇ ਉਸ ਵਿਚ ਇਕ ਵੱਡਾ ਅਗਿਆਨ ਦਾ ਪਰਦਾ ਪਿਆ ਹੋਇਐ; ਇਸ ਕਾਰਨ ਉਹ ਭਾਵੇਂ ਪ੍ਰਮਾਤਮਾ ਨਾਲ ਜੁੜਿਆ ਹੋਇਐ ਪਰ ਨ੍ਹੇਰੇ ਵਿਚ ਹੀ। ਅਰਥਾਤ ਪ੍ਰਮਾਤਮਾ ਵੱਲ ਉਸਦੀ ਪਿੱਠ ਹੈ।
ਹੱਦ ਦਰਜੇ ਦੀ ਨੱਠ-ਭੱਜ ਵੀ ਕਰਦੈ ਪਰ ਦੌੜ ਝੂਠੇ ਪਦਾਰਥਾਂ ਵੱਲ ਹੋਣ ਕਰਕੇ, ਖਾਲੀ ਹੱਥ ਹੀ ਸੰਸਾਰ ਨੂੰ ਛੱਡ ਕੇ ਉਸ ਨੂੰ ਜਾਣਾ ਪੈਂਦੈ, ਹੋ ਸਕਦੈ ਲੋਭ ਮੋਹ ਵਿਕਾਰ ਆਪਣੇ ਨਾਲ ਲੈ ਜਾਵੇ। ਹੋ ਸਕਦੈ ਧਰਤੀ 'ਤੇ ਉਸਦੇ ਨਾਮ ਦੀ ਜੈ ਜੈਕਾਰ ਕਰਨ ਵਾਲੇ ਵੀ ਹੱਡੀ ਮਾਸ ਦੇ ਸਰੀਰਾਂ ਦੇ ਕੈਦੀ ਹੀ ਹੋਣਗੇ। ਧਨ ਮਾਨ ਤੋਂ ਉੱਪਰ ਉੱਠੇ ਸਤਿ ਪਦਾਰਥ ਦੇ ਖੋਜੀ, ਸ਼ਾਇਦ ਨਹੀਂ।
ਸੱਚੀ ਕਿਰਤ, ਸੱਚੀ ਕਮਾਈ ਤਾਂ ਉਹ ਹੀ ਹੈ ਜਿਹੜੀ ਪਰਮ ਪਦ ਤੱਕ ਦੀ ਯਾਤਰਾ ਦਾ ਤੋਹਫਾ ਹੋਵੇ, ਭਾਵੇਂ ਦੁਨੀਆ ਦੀਆਂ ਨਜ਼ਰਾਂ ਵਿਚ ਉਸਦੀ ਕੋਈ ਜਾਣ-ਪਛਾਣ ਨਾ ਵੀ ਹੋਵੇ। ਇਸ ਕਮਾਈ ਵਾਸਤੇ ਕੀਤਾ ਜਾਣ ਵਾਲਾ ਸਰਮ (ਪੁਰਖਾਰਥ) ਹੀ ਸੱਚਾ ਸਰਮ ਹੈ, ਉੱਦਮ ਹੈ। ਇਸ ਨੂੰ ਕਰਨ ਦੀ ਸ਼ਕਤੀ ਉਦੋਂ ਹੀ ਪੈਦਾ ਹੁੰਦੀ ਐ-
(1) ਜਦ ਇਕ ਸਿੱਖ ਦਾ ਮੂੰਹ ਵੀ ਪ੍ਰਮਾਤਮਾ ਵੱਲ ਹੋ ਜਾਵੇ-ਵਿਸ਼ਿਆਂ ਤੇ ਧਨ ਮਾਨ ਤੋਂ ਉਪਰਾਮ ਹੋ ਕੇ। ਇਹ ਸਥਿਤੀ ਧਰਮ ਖੰਡ ਵਿਚ ਬਣਦੀ ਹੈ।