ਵਿਆਖਿਆ ਸ੍ਰੀ ਜਪੁ ਜੀ ਸਾਹਿਬ

5/2/2016 7:25:46 AM

ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਪ੍ਰਮੇਸ਼ਵਰ ਤੇ ਉਸਦੀ ਸ਼ਕਤੀ ਬ੍ਰਹਮ ਤੇ ਆਦਿ ਸ਼ਬਦ ਜਾਂ ਅਕਾਲ ਪੁਰਖ ਤੇ ''ਓ ਸਤਿਨਾਮ'' ਇਹ ਦੋ ਤੱਤ ਨਹੀਂ ਹਨ, ਸਗੋਂ ਬਿਲਕੁਲ ਇਕ ਹੀ ਹਨ। ਦੂਜੀ ਖਾਸ ਗੱਲ ਇਹ ਹੈ ਕਿ ਜੀਅ ਵੀ ਪ੍ਰਮੇਸ਼ਵਰ ਦਾ ਹੀ ਅੰਸ਼ ਹੈ ਤੇ ਉਸਦੀ ਸ਼ਕਤੀ ਪ੍ਰਮੇਸ਼ਵਰੀ ਸ਼ਕਤੀ ਸ਼ਿਵਾ ਤੋਂ ਵੱਖ ਨਹੀਂ ਪਰ ਫਰਕ ਇਹ ਪੈ ਗਿਆ ਕਿ ''ਜੀਅ'' ਆਪਣੇ ਮੂਲ ਸਰੂਪ ਪ੍ਰਮੇਸ਼ਵਰ ਨੂੰ ਭੁੱਲਿਆ ਹੋਇਆ ਹੈ ਤੇ ਉਸਦੀ ਸ਼ਕਤੀ ''ਜੀਅ'' ਦੇ ''ਚ ਆਮ ਤੌਰ ''ਤੇ ਸੁੱਤੀ ਹੋਈ ਜਾਂ ਥੋੜ੍ਹਾ ਬਹੁਤ ਵਿਕਸਿਤ ਹੋ ਰਹੇ ਬੀਜ ਦੇ ਰੂਪ ''ਚ ਹੈ। ਗੁਰਮੁਖ ਜੀਅ ਦੇ ''ਚ ਜਾਗ੍ਰਿਤ ਹੋ ਰਹੀ ਇਸ ਸ਼ਕਤੀ ਦਾ ਨਾਂ ਹੀ ''ਜੋਰੁ'' ਹੈ। ਜਿਸ ਜੀਵ ''ਚ ਇਹ ਸ਼ਕਤੀ ਪੂਰੀ ਜਾਗ੍ਰਿਤ ਨਹੀਂ ਹੈ, ਉਸ ਦੀਆਂ ਸਾਰੀਆਂ ਗੱਲਾਂ ਅਧੂਰੀਆਂ ਰਹਿੰਦੀਆਂ ਹਨ। ਉਨ੍ਹਾਂ ਵਾਸਤੇ ਹੀ ''ਆਖਣਿ ਜੋਰੁ ਚੁਪੈ ਨਹ ਜੋਰੁ'' ਆਦਿ ਤੁਕਾਂ ਹਨ।
ਉਹ ਇਹ ''ਜੋਰੁ'' ਹੀ ਹੈ, ਜਿਸ ਨੂੰ ਅੱਜਕਲ ਕੁੰਡਲਿਨੀ ਸ਼ਕਤੀ ਦੇ ਨਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ ਅਤੇ ਜਿਸਦੇ ਬਿਨਾਂ ਸਾਰੀਆਂ ਸਾਧਨਾਵਾਂ ਅਧੂਰੀਆਂ ਰਹਿੰਦੀਆਂ ਹਨ।
ਇਸ ਪ੍ਰਸੰਗ ''ਚ ਇਕ ਪ੍ਰਸ਼ਨ ਵਿਚਾਰਨ ਯੋਗ ਹੈ ਕਿ ਜੇ ਓਹੀ ਪ੍ਰਮਾਤਮੀ ਸ਼ਕਤੀ ''ਜੀਅ'' ''ਚ ਹੈ ਤਾਂ ਉਹ ਸੁੱਤੀ ਕਿਉਂ ਪਈ ਹੈ-ਉਸਦਾ ਪੂਰਾ ''ਜ਼ੋਰ'' ਕਿਉਂ ਨਹੀਂ ਪ੍ਰਗਟ ਹੁੰਦਾ? ਜਾਂ ਪੂਰਾ ਜ਼ੋਰ ਪ੍ਰਗਟ ਕਿਵੇਂ ਹੋਵੇਗਾ।
ਇਸ ਤੋਂ ਵੀ ਪਹਿਲਾਂ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਸ਼ਕਤੀ ਤਾਕਤ ਜਾਂ ''ਜੋਰੁ'' ਹੈ ਕੀ? ਇਸ ''ਜੋਰੁ'' ਨੂੰ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਹੈ। ਹੱਥਾਂ ਨਾਲ ਫੜਿਆ ਨਹੀਂ ਜਾ ਸਕਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ ਪਰ ਇਸ ਸ਼ਕਤੀ ਦੇ ਜ਼ੋਰ ਨਾਲ ਅੱਖਾਂ ਦੇਖਦੀਆਂ ਹਨ, ਹੱਥ-ਪੈਰ ਕੰਮ ਕਰਦੇ ਹਨ, ਮਨ-ਬੁੱਧ ਚਿੰਤਨ ਕਰਦੇ ਹਨ। ਜਿਸਦੇ ਨਾਲ ਜੋ ਜਿਸ ਰਾਹੀਂ ਕੋਈ ਵੀ ਕੰਮ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਸ਼ਕਤੀ ਜਾਂ ਜ਼ੋਰ ਕਹਿੰਦੇ ਹਨ। ਸਥੂਲ ਜਾਂ ਸੂਖਮ ਤੱਤਾਂ ''ਚ ਜੋ ਕੁਝ ਵੀ ਗਤੀ, ਹਲਚਲ ਜਾਂ ਰੂਪਾਂਤਰਣ ਹੁੰਦਾ ਹੈ-ਉਹ ਸ਼ਕਤੀ ਦੀ ਵਰਤੋਂ ਜ਼ੋਰ ਨਾਲ ਹੀ ਹੁੰਦਾ ਹੈ। ਸ਼ਕਤੀ ਦੀ ਕਿਰਿਆ ਹੀ ਜ਼ੋਰ ਹੈ ਅਤੇ ਇਹ ਕਦੇ ਵੀ ਜੜ੍ਹ ਨਹੀਂ ਹੈ। ਸ਼ਕਤੀ ਜ਼ੋਰ, ਤਾਕਤ ਦੀ ਚਰਚਾ ਭੌਤਿਕ ਵਿਗਿਆਨੀ ਵੀ ਕਰਦੇ ਹਨ ਤੇ ਗੁਰੂ ਨਾਨਕ ਵਰਗੇ ਅਧਿਆਤਮਿਕ ਵਿਗਿਆਨੀ ਵੀ ਕਰਦੇ ਹਨ। ਅਸੀਂ ਵਿਚਾਰ ਕਰਾਂਗੇ ਕਿ ਇਨ੍ਹਾਂ ਦੋਵਾਂ ਚਰਚਾਵਾਂ ''ਚ ਕੀ ਕੋਈ ਸੰਬੰਧ ਬਣਦਾ ਹੈ।
ਭੌਤਿਕ ਵਿਗਿਆਨੀਆਂ ਅਨੁਸਾਰ ਪਦਾਰਥ ਤੋਂ ਸ਼ਕਤੀ ਤੇ ਸ਼ਕਤੀ ਤੋਂ ਪਦਾਰਥ ਦੀ ਉਤਪਤੀ ਹੁੰਦੀ ਹੈ। ਇਹ ਪਦਾਰਥ ਅਣੂ, ਪਰਮਾਣੂ ਆਦਿ ਹਨ ਅਤੇ ਉਨ੍ਹਾਂ ਦੇ ਜੋੜ-ਤੋੜ ਨਾਲ ਬਣੇ ਹੋਏ ਵਾਯੂ, ਅਗਨੀ, ਜਲ, ਪ੍ਰਿਥਵੀ ਆਦਿ ਪਦਾਰਥ ਹਨ। ਇਨ੍ਹਾਂ ਸਾਰਿਆਂ ''ਚ ਘੱਟ ਜਾਂ ਵੱਧ ਸ਼ਕਤੀ ਵਿਦਮਾਨ ਰਹਿੰਦੀ ਹੈ।