ਸ਼ਨੀ ਮੱਸਿਆ : ਅੱਜ ਕੀਤਾ ਗਿਆ ਦਾਨ-ਪੁੰਨ ਦੇਵੇਗਾ ਚਾਰ ਗੁਣਾ ਫਲ

11/18/2017 3:36:38 PM

ਸ਼ਨੀ ਦੇ ਵੱਕਰ ਕਾਲ 'ਚ ਵਿਅਕਤੀ ਨੂੰ ਸ਼ਾਂਤੀ, ਸਮਝਦਾਰੀ ਅਤੇ ਧੀਰਜ ਦਾ ਸਹਾਰਾ ਲੈਣਾ ਉਪਯੋਗੀ ਰਹਿੰਦਾ ਹੈ ਤਾਂਕਿ ਕਿਸੇ ਵੀ ਹਾਲਤ ਦਾ ਸਾਹਮਣਾ ਨਾ ਕਰਨਾ ਪਵੇ। ਜਿਨ੍ਹਾਂ ਦੀ ਕੁੰਡਲੀ 'ਚ ਸ਼ਨੀ ਅਸ਼ੁੱਭ ਹੋਵੇ। ਉਹ ਵਿਅਕਤੀ ਸ਼ਨੀ ਦੀ ਸ਼ਾਂਤੀ ਲਈ ਯੋਗ ਉਪਾਅ ਅਪਣਾਉਣ। ਸ਼ਨੀ ਕੁੰਡਲੀ 'ਚ ਤ੍ਰਿਪੋਲੀ 6, 8, 12 ਭਾਵਾਂ ਦਾ ਕਾਰਕ ਹੈ। ਬ੍ਰਿਖ, ਤੁਲਾ, ਮਕਰ ਅਤੇ ਕੁੰਭ ਲਗਨ ਵਾਲਿਆਂ ਲਈ ਸ਼ਨੀ ਸ਼ੁੱਭ ਹੁੰਦਾ ਹੈ। ਕਿਸੇ ਵੀ ਬੰਦੇ ਦੀ ਕੁੰਡਲੀ 'ਚ ਸ਼ਨੀ ਦੀ ਸਥਿਤੀ ਉਸ ਦੇ ਪਿੱਛਲੇ ਜਨਮਾਂ ਦੇ ਕਰਮਾਂ ਅਨੁਸਾਰ ਹੀ ਹੁੰਦੀ ਹੈ। ਜੋਤਿਸ਼ ਵਿੱਦਿਆ ਅਨੁਸਾਰ ਰੋਜ਼ ਸ਼ਰਧਾ-ਭਾਵ ਨਾਲ ਕੀਤਾ ਦਾਨ-ਪੁੰਨ ਚਾਰ ਗੁਣਾ ਫਲ ਦਿੰਦਾ ਹੈ।
ਬੇਸਹਾਰਾ ਲੋਕਾਂ ਦੀ ਸੇਵਾ ਕਰਨ ਨਾਲ ਅਤੇ ਭੈਰਵ ਦੀ ਪੂਜਾ ਕਰਨ ਨਾਲ ਸ਼ਨੀ ਦੀ ਕ੍ਰਿਪਾ ਪ੍ਰਾਪਤ ਹੁੰਦੀ ਹੈ।
ਪਿੱਪਲ ਦੀ ਜੜ੍ਹ 'ਚ ਜਲ ਚੜ੍ਹਾਓ ਅਤੇ ਸ਼ਾਮ ਦੇ ਸਮੇਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।
ਹਨੂਮਾਨ ਜੀ ਦਾ ਹਰ ਮੰਗਲਵਾਰ ਵਰਤ ਰੱਖੋ। ਹਨੂਮਾਨ ਚਾਲੀਸਾ ਪੜ੍ਹੋ ਅਤੇ ਸ਼ਨੀ ਦੀਆਂ ਵਸਤੂਆਂ ਦਾ ਪਾਠ ਕਰੋ।
ਕਾਲੇ ਘੋੜੇ ਦੀ ਨਾਲ ਘਰ ਜਾਂ ਦੁਕਾਨ 'ਚ ਲਗਾਓ।