ਧਨ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

2/9/2016 1:25:08 PM

ਜੇਕਰ ਤੁਸੀਂ ਵੀ ਧਨ ਸੰਬੰਧੀ ਪਰੇਸ਼ਾਨੀਆਂ ਨਾਲ ਜੂਝ ਰਹੇ ਹੋ ਜਾਂ ਤੁਹਾਡੇ ਘਰ ਦੇ ਮੈਂਬਰ ਬੀਮਾਰ ਰਹਿੰਦੇ ਹਨ ਤਾਂ ਇਸ ਦਾ ਕਾਰਨ ਘਰ ''ਚ ਹੋਣ ਵਾਲੀਆਂ ਇਹ 5 ਗੱਲਾਂ ਵੀ ਹੋ ਸਕਦੀਆਂ ਹਨ। ਧਨ ਤੋਂ ਲੈ ਕੇ ਸਿਹਤ ਸੰਬੰਧੀ ਕਈ ਨੁਕਸਾਨਾਂ ਤੋਂ ਬਚਣ ਲਈ ਇਨ੍ਹਾਂ 5 ਗੱਲਾਂ ਦਾ ਖ਼ਾਸ ਤੌਰ ''ਤੇ ਧਿਆਨ ਰੱਖਣਾ ਚਾਹੀਦਾ ਹੈ:
* ਦੁੱਧ ਹਮੇਸ਼ਾ ਢੱਕ ਕੇ ਰੱਖੋ— ਘਰ ''ਚ ਦੁੱਧ ਕਦੇ ਵੀ ਖੁੱਲ੍ਹਾ ਨਾ ਰੱਖੋ। ਜੇਕਰ ਦੁੱਧ ਗਰਮ ਹੈ ਅਤੇ ਉਸ ਨੂੰ ਢਕਿਆ ਨਹੀਂ ਜਾ ਸਕਦਾ ਤਾਂ ਉਸ ਨੂੰ ਜਾਲੀ ਨਾਲ ਢੱਕ ਦਿਓ। ਪਰ ਦੁੱਧ ਨੂੰ ਪੂਰੀ ਤਰ੍ਹਾਂ ਖੁੱਲ੍ਹਾ ਨਾ ਰੱਖੋ।
* ਮੰਦਰ ''ਚ ਰਾਤ ਭਰ ਨਾ ਰੱਖੋ ਫੁੱਲ— ਕਈ ਲੋਕ ਸਵੇਰੇ ਮੰਗਰ ''ਚ ਪੂਜਾ ਕਰਦੇ ਵੇਲੇ ਫੁੱਲ ਚੜਾਉਂਦੇ ਹਨ ਅਤੇ ਉਨ੍ਹਾਂ ਫੁੱਲਾਂ ਨੂੰ ਪੂਰਾ ਦਿਨ ਉੱਥੇ ਹੀ ਪਿਆ ਰਹਿਣ ਦਿੰਦੇ ਹਨ। ਅਹਾ ਕਰਨ ਨਾਲ ਘਰ ''ਚ ਨਕਰਾਤਮਕ ਊਰਜਾ ਫੈਲਦੀ ਹੈ। ਇਸ ਕਰਕੇ ਸਵੇਰੇ ਚੜਾਏ ਹੋਏ ਫੁੱਲ ਸ਼ਾਮ ਨੂੰ ਹਟਾ ਦੇਣੇ ਚਾਹੀਦੇ ਹਨ।
* ਗਾਂ ਨੂੰ ਖੁਆਓ ਭੋਜਨ— ਰੋਜ਼ਾਨਾ ਭੋਜਨ ਖਾਣ ਤੋਂ ਪਹਿਲਾਂ ਗਾਂ ਨੂੰ ਭੋਜਨ ਖੁਆਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ''ਚ ਕਦੇ ਵੀ ਧਨ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਆਉਂਦੀ। ਨਾ ਹੀ ਘਰ ਦੇ ਮੈਂਬਰ ਬੀਮਾਰੀਆਂ ਨਾਲ ਗ੍ਰਸਤ ਰਹਿੰਦੇ ਹਨ।
* ਇਨ੍ਹਾਂ ਥਾਵਾਂ ''ਤੇ ਨਾ ਰੱਖੋ ਜੁੱਤੀਆਂ— ਘਰ ''ਚ ਤਿਜੌਰੀ ਅਤੇ ਰਸੋਈ ਦੇ ਕੋਲ ਕਦੇ ਵੀ ਜੁੱਤੀਆਂ ਅਤੇ ਚੱਪਲਾਂ ਨਹੀਂ ਰੱਖਣੀਆਂ ਚਾਹੀਦੀਆਂ। ਇਹ ਆਦਤ ਤੁਹਾਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
* ਘਰ ''ਚ ਨਾ ਲਗਾਓ ਕੰਡੇਦਾਰ ਪੌਦੇ— ਕਿਸੇ ਵੀ ਤਰ੍ਹਾਂ ਦੇ ਕੰਡੇਦਾਰ ਪੌਦੇ ਘਰ ''ਚ ਨਹੀਂ ਲਗਾਉਣੇ ਚਾਹੀਦੇ। ਅਜਿਹੇ ਪੌਦਿਆਂ ਨੂੰ ਘਰ ਦੇ ਬਾਹਰ ਹੀ ਰੱਖਣਾ ਚਾਹੀਦਾ ਹੈ। ਇਹ ਘਰ ''ਚ ਸਭ ਤੋਂ ਜ਼ਿਆਦਾ ਨਕਾਰਾਤਮਕ ਊਰਜਾ ਪੈਦਾ ਕਰਦੇ ਹਨ।