ਧਰਮ ਸਾਡੇ ਅੰਦਰ ਹੀ ਲੁਕਿਆ ਹੋਇਆ ਹੈ

Sunday, April 16, 2017 2:29 PM
ਧਰਮ ਸਾਡੇ ਅੰਦਰ ਹੀ ਲੁਕਿਆ ਹੋਇਆ ਹੈ
ਯੂਨਾਨੀ ਦਾਰਸ਼ਨਿਕ ਡਾਯੋਜਨੀਜ਼ ਨੂੰ ਕਿਸੇ ਅਜਨਬੀ ਵਿਅਕਤੀ ਨੇ ਪੁੱਛਿਆ,''''ਧਰਮ ਕੀ ਹੈ?''
ਡਾਯੋਜਨੀਜ਼ ਬੋਲੇ,''''ਇੰਝ ਧਰਮ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ?''''
ਅਜਨਬੀ ਬੋਲਿਆ,''''ਮੈਂ ਬਹੁਤ ਕਾਹਲੀ ਵਿਚ ਹਾਂ। ਇਸ ਲਈ ਤੁਸੀਂ 5 ਮਿੰਟ ਵਿਚ ਧਰਮ ਦੀ ਵਿਆਖਿਆ ਕਰ ਦਿਓ।''''
ਡਾਯੋਜਨੀਜ਼ ਬੋਲੇ,''''ਤੂੰ ਕਾਹਲੀ ਵਿਚ ਏਂ, ਉਂਝ ਮੈਂ ਵੀ ਕਾਹਲੀ ਵਿਚ ਹਾਂ। ਇੰਨੇ ਘੱਟ ਸਮੇਂ ਵਿਚ ਧਰਮ ਨੂੰ ਸਮਝਣਾ ਮੁਸ਼ਕਿਲ ਹੈ। ਤੂੰ ਇੰਝ ਕਰ ਕਿ ਆਪਣਾ ਸਿਰਨਾਵਾਂ ਲਿਖ ਕੇ ਮੈਨੂੰ ਦੇ ਦੇ ਤਾਂ ਜੋ ਮੈਂ ਧਰਮ ਦੀ ਲਿਖਤੀ ਵਿਆਖਿਆ ਤੇਰੇ ਤੱਕ ਪਹੁੰਚਾ ਸਕਾਂ।''''
ਅਜਨਬੀ ਵਿਅਕਤੀ ਨੇ ਕਾਗਜ਼-ਪੈੱਨ ਕੱਢਿਆ, ਆਪਣਾ ਸਿਰਨਾਵਾਂ ਲਿਖਿਆ ਅਤੇ ਡਾਯੋਜਨੀਜ਼ ਨੂੰ ਦੇ ਦਿੱਤਾ। ਡਾਯੋਜਨੀਜ਼ ਨੇ ਪੁੱਛਿਆ,''''ਇਹ ਤੇਰਾ ਪੱਕਾ ਸਿਰਨਾਵਾਂ ਹੈ? ਇਸ ਜਗ੍ਹਾ ਨੂੰ ਛੱਡ ਕੇ ਤੂੰ ਕਿਤੇ ਜਾਂਦਾ ਤਾਂ ਨਹੀਂ?''''
ਅਜਨਬੀ ਬੋਲਿਆ,''''ਕਦੇ-ਕਦੇ ਬਾਹਰ ਚਲਾ ਜਾਂਦਾ ਹਾਂ। ਅਜਿਹਾ ਕਰਦਾ ਹਾਂ ਕਿ ਮੈਂ ਉਥੋਂ ਦਾ ਸਿਰਨਾਵਾਂ ਵੀ ਤੁਹਾਨੂੰ ਦੇ ਦਿੰਦਾ ਹਾਂ।''''
ਡਾਯੋਜਨੀਜ਼ ਬੋਲੇ,''''ਇਹ ਮਾਮਲਾ ਅਸਥਿਰਤਾ ਦਾ ਨਹੀਂ, ਸਥਿਰਤਾ ਦਾ ਹੈ। ਤੂੰ ਮੈਨੂੰ ਉਸ ਜਗ੍ਹਾ ਦਾ ਸਿਰਨਾਵਾਂ ਦੇ ਜਿੱਥੇ ਤੂੰ ਹਮੇਸ਼ਾ ਰਹਿੰਦਾ ਏਂ। ਉਥੋਂ ਦਾ ਸਿਰਨਾਵਾਂ ਮਿਲੇ ਬਿਨਾਂ ਮੈਂ ਤੈਨੂੰ ਚਿੱਠੀ ਨਹੀਂ ਪਾ ਸਕਦਾ। ਤੂੰ ਮੈਨੂੰ ਉਸ ਜਗ੍ਹਾ ਦਾ ਸਿਰਨਾਵਾਂ ਦੇ ਜਿੱਥੇ ਤੂੰ ਹਮੇਸ਼ਾ ਰਹਿੰਦਾ ਏਂ।''''
ਡਾਯੋਜਨੀਜ਼ ਵੱਲੋਂ ਵਾਰ-ਵਾਰ ਇਕੋ ਗੱਲ ਕਹਿਣ ''ਤੇ ਅਜਨਬੀ ਖਿੱਝ ਗਿਆ। ਉਹ ਬੋਲਿਆ,''''ਮੈਂ ਇੱਥੇ ਰਹਿੰਦਾ ਹਾਂ। ਕੁਝ ਦੱਸਣਾ ਹੋਵੇ ਤਾਂ ਦੱਸ ਦਿਓ, ਨਹੀਂ ਤਾਂ ਚਲੇ ਜਾਓ।''''
ਡਾਯੋਜਨੀਜ਼ ਮੁਸਕਰਾ ਕੇ ਬੋਲੇ,''''ਬਸ ਇਹੋ ਤਾਂ ਧਰਮ ਹੈ। ਧਰਮ ਤੋਂ ਭਾਵ ਹੈ ਆਪਣੇ-ਆਪ ਵਿਚ ਰਹਿਣਾ। ਆਤਮ ਚਿੰਤਨ ਕਰਨਾ, ਖੁਦ ਨੂੰ ਪਛਾਣਨਾ। ਬਸ ਇਹੋ ਧਰਮ ਦੀ ਵਿਆਖਿਆ ਹੈ। ਅੱਜ ਹਰ ਕੋਈ ਧਰਮ ਦੀ ਗੱਲ ਕਰ ਰਿਹਾ ਹੈ। ਧਰਮ ਦੇ ਨਾਂ ''ਤੇ ਲੜਾਈ-ਝਗੜੇ ਹੋ ਰਹੇ ਹਨ। ਅਸਹਿਣਸ਼ੀਲਤਾ ਦਾ ਮਾਹੌਲ ਬਣਿਆ ਹੋਇਆ ਹੈ। ਕਰਮਕਾਂਡ ਨੂੰ ਧਰਮ ਦਾ ਦਰਜਾ ਦੇ ਦਿੱਤਾ ਗਿਆ ਹੈ ਪਰ ਅਸਲ ਧਰਮ ਸਾਡੇ ਅੰਦਰ ਹੀ ਲੁਕਿਆ ਹੋਇਆ ਹੈ। ਜਿਸ ਦਿਨ ਅਸੀਂ ਇਹ ਗੱਲ ਸਮਝ ਲਈ, ਧਰਮ ਦਾ ਅਸਲ ਰੂਪ ਸਾਡੇ ਸਾਹਮਣੇ ਪ੍ਰਗਟ ਹੋ ਜਾਵੇਗਾ।''''