ਜੇਬ ਵਿਚ ਰੱਖਿਆ ਰੁਮਾਲ ਕਰ ਸਕਦਾ ਹੈ ਤੁਹਾਨੂੰ ਆਬਾਦ ਜਾਂ ਬਰਬਾਦ

11/14/2017 4:12:29 PM

ਨਵੀਂ ਦਿੱਲੀ— ਆਪਣੇ ਕੋਲ ਰੁਮਾਲ ਰੱਖਣਾ ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੁਮਾਲ ਦੇ ਰੂਪ ਵਿਚ ਆਪਣੇ ਕੋਲ ਰੱਖਿਆ ਜਾਣ ਵਾਲਾ ਇਹ ਛੋਟਾ ਜਿਹਾ ਕੱਪੜਾ ਤੁਹਾਡੇ ਜੀਵਨ 'ਤੇ ਚੰਗੇ ਅਤੇ ਮਾੜੇ ਪ੍ਰਭਾਵ ਪਾਉਂਦਾ ਹੈ। ਆਓ ਜਾਣਦੇ ਹਾਂ ਕਿਵੇਂ ਜੇਬ ਵਿਚ ਰੱਖਿਆ ਰੁਮਾਲ ਕਰ ਸਕਦਾ ਹੈ ਤੁਹਾਨੂੰ ਆਬਾਦ ਜਾਂ ਫਿਰ ਬਰਬਾਦ:
- ਰੋਜ਼ਾਨਾ ਧੋਤੇ ਹੋਏ ਰੁਮਾਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਗੰਦੇ ਰੁਮਾਲ ਕਾਰਨ ਨਕਾਰਾਤਮਿਕਤਾ ਹਾਵੀ ਹੁੰਦੀ ਹੈ। 
- ਆਪਣਾ ਰੁਮਾਲ ਕਿਸੇ ਨੂੰ ਵਰਤਣ ਲਈ ਨਾ ਦਿਓ, ਨਾ ਹੀ ਕਿਸੇ ਦੇ ਰੁਮਾਲ ਦੀ ਵਰਤੋਂ ਖੁਦ ਕਰੋ।
- ਸ਼ੁੱਭ ਲਾਭ ਦੀ ਕਾਮਨਾ ਕਰਨ ਵਾਲੇ ਰੁਮਾਲ ਨੂੰ 4 ਜਾਂ 6 ਵਾਰ ਫੋਲਡ ਕਰਕੇ ਆਪਣੇ ਕੋਲ ਰੱਖੋ।
- ਰੁਮਾਲ 'ਤੇ ਪੈੱਨ ਅਤੇ ਪੈਨਸਿਲ ਨਾਲ ਕੁਝ ਲਿਖਣਾ ਨਹੀਂ ਚਾਹੀਦਾ ਧਨ ਵਿਚ ਕਮੀ ਆਉਂਦੀ ਹੈ। 
- ਹਮੇਸ਼ਾ ਫਿੱਕੇ ਰੰਗ ਦੇ ਰੁਮਾਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। 
- ਕਾਰੋਬਾਰ 'ਚ ਲਗਾਤਾਰ ਹਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਸੰਤਾਨ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਤਾਂ ਪੀਲਾ ਰੁਮਾਲ ਹਮੇਸ਼ਾ ਆਪਣੇ ਕੋਲ ਰੱਖੋ। 
- ਪੈਸੇ ਜ਼ਿਆਦਾ ਖਰਚ ਹੋ ਰਹੇ ਹਨ ਜਾਂ ਪਿਤਾ ਦਾ ਧਨ ਖਤਮ ਹੋ ਰਿਹਾ ਹੈ ਅਤੇ ਮਾਂ ਵੀ ਹਰ ਸਮੇਂ ਕਸ਼ਟ ਵਿਚ ਰਹਿੰਦੀ ਹੈ ਤਾਂ ਬਾਰਾਂ ਬਾਦਾਮ ਕਾਲੇ ਰੁਮਾਲ ਵਿਚ ਬੰਨ੍ਹ ਕੇ ਲੋਹੇ ਦੇ ਪਾਤਰ ਵਿਚ ਹਨੇਰੇ ਵਾਲੀ ਕੋਠੀ ਵਿਚ ਰੱਖੋ ਅਤੇ ਚਾਰ ਨਾਰੀਅਲ ਨਦੀ ਵਿਚ ਵਹਾਓ। 
- ਨੌਕਰੀ ਅਤੇ ਪ੍ਰਮੋਸ਼ਨ ਪਾਉਣ ਲਈ ਘਰ ਆਏ ਮਹਿਮਾਨਾਂ ਨੂੰ ਭੋਜਨ ਪਰੋਸਣ ਤੋਂ ਪਹਿਲਾਂ ਉਨ੍ਹਾਂ ਦੇ ਹੱਥ-ਪੈਰ ਧੁਆ ਕੇ ਉਨ੍ਹਾਂ ਨੂੰ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਕੰਬਲ ਦੇ ਆਸਨ 'ਤੇ ਬਿਠਾਓ ਅਤੇ ਤਾਂਬੇ ਦੀ ਥਾਲੀ ਵਿਚ ਭੋਜਨ ਪਰੋਸੋ। ਖਾਣੇ ਵਿਚ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਦਹੀਂ ਹੋਣਾ ਚਾਹੀਦਾ ਹੈ। ਜਦੋਂ ਉਹ ਆਪਣੇ ਘਰ ਨੂੰ ਜਾਣ ਲੱਗਣ ਤਾਂ ਉਨ੍ਹਾਂ ਨੂੰ ਕੱਪੜੇ ਤੋਹਫੇ ਦੇ ਰੂਪ ਵਿਚ ਦਿਓ।