ਘਰ 'ਚ ਲਗਾਓ ਇਨ੍ਹਾਂ ਜਾਨਵਰਾਂ ਦੀਆਂ ਤਸਵੀਰਾਂ, ਖੁੱਲ੍ਹੇਗੀ ਕਿਸਮਤ

1/17/2018 12:29:53 PM

ਜਲੰਧਰ— ਘਰ ਨੂੰ ਸਜਾਉਣ ਲਈ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਅਤੇ ਡੈਕੋਰੇਟਿਵ ਸਾਮਾਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸ਼ੋਅ ਪੀਸ ਹੋਵੇ ਜਾਂ ਫਿਰ ਕੋਈ ਤਸਵੀਰ ਵਾਸਤੂ ਦੇ ਹਿਸਾਬ ਨਾਲ ਹਰ ਚੀਜ਼ ਦਾ ਖਾਸ ਮਤਲਬ ਹੁੰਦਾ ਹੈ। ਕੁਝ ਤਸਵੀਰਾਂ ਘਰ 'ਚ ਲਗਾਉਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਕੁਝ ਜਾਨਵਰਾਂ ਦੀਆਂ ਤਸਵੀਰਾਂ ਅਜਿਹੀਆਂ ਹੁੰਦੀਆਂ ਹਨ ਜੋ ਘਰ 'ਚ ਸਕਾਰਾਤਮਕ ਊਰਜਾ ਦਿੰਦੀਆਂ ਹਨ। ਵਾਸਤੂ ਦੇ ਹਿਸਾਬ ਨਾਲ ਹਰ ਕਮਰੇ ਲਈ ਹਰ ਜਾਨਵਰ ਦਾ ਵੱਖਰਾ ਹੀ ਮਤਲਬ ਹੁੰਦਾ ਹੈ। ਆਓ ਜਾਣਦੇ ਹਾਂ ਕਿਹੜੀਆਂ ਤਸਵੀਰਾਂ ਤੁਹਾਡੇ ਲਈ ਸ਼ੁੱਭ ਹੈ।
1. ਸ਼ੇਰ

PunjabKesari
ਸ਼ੇਰ ਨੂੰ ਸ਼ੁੱਭ ਅਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੀ ਤਸਵੀਰ ਆਪਣੇ ਘਰ 'ਚ ਰੱਖਣ ਨਾਲ ਤੁਹਾਡੀ ਸੋਚ ਵੀ ਪੋਜੀਟਿਵ ਹੋਵੇਗੀ ਅਤੇ ਤੁਸੀਂ ਖੁਦ ਵੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਮਹਿਸੂਸ ਕਰੇਂਗੇ। ਇਸ ਤੋਂ ਇਲਾਵਾ ਸ਼ੇਰ ਨੂੰ ਧਨ ਲਈ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਆਰਥਿਕ ਰੂਪ ਤੋਂ ਮਜ਼ਬੂਤੀ ਵੀ ਮਿਲੇਗੀ।
2. ਹਾਥੀ
ਵਿਸ਼ਾਲ ਕੱਦ ਅਤੇ ਬੁੱਧੀ ਦਾ ਪ੍ਰਤੀਕ ਮੰਨੇ ਜਾਣ ਵਾਲਾ ਹਾਥੀ ਹੌਂਸਲੇ ਦਾ ਪ੍ਰਤੀਕ ਹੈ।
3. ਦੌੜਦੇ ਘੋੜੇ

PunjabKesari
ਦੌੜਦੇ ਘੋੜੇ ਸਫਲਤਾ ਦਾ ਪ੍ਰਤੀਕ ਹੈ। ਇਹ ਆਰਥਿਕ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਅਤੇ ਕਾਮਯਾਬੀ ਵੱਲ ਵਧਣ ਲਈ ਠੀਕ ਹੈ।
4. ਡੋਲੀਫਨ

PunjabKesari
ਘਰ ਦੇ ਬੈੱਡਰੂਮ 'ਚ ਡੋਲੀਫਨ ਦੀ ਜੋੜੀ ਵਾਲੀ ਤਸਵੀਰ ਲਗਾਓ। ਇਸ ਨੂੰ ਦੱਖਣ ਦਿਸ਼ਾ 'ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨੂੰ ਬੱਚਿਆਂ, ਸਿਹਤ, ਸਿੱਖਿਆ, ਲੰਬੀ ਉਮਰ ਅਤੇ ਖੁਸ਼ਹਾਲੀ ਲਈ ਚੰਗਾ ਮੰਨਿਆ ਜਾਂਦਾ ਹੈ।