ਪਰਮਾਰਥ ਦਾ ਧਨ

12/4/2016 1:44:37 PM

ਇਕ ਵਾਰ ਹਕੀਮ ਲੁਕਮਾਨ ਨੂੰ ਉਨ੍ਹਾਂ ਦੇ ਬੇਟੇ ਨੇ ਪੁੱਛਿਆ, '''' ਪਿਤਾ ਜੀ ਜੇਕਰ ਮਾਲਕ ਨੇ ਫਰਮਾਇਆ ਕਿ ਕੋਈ ਚੀਜ਼ ਮੰਗ ਤਾਂ ਕੀ ਮੰਗਾਂ?''''
ਲੁਕਮਾਨ ਨੇ ਜਵਾਬ ਦਿੱਤਾ, ''''ਪਰਮਾਰਥ ਦਾ ਧਨ।''''
ਬੇਟੇ ਨੇ ਫਿਰ ਕਿਹਾ, ''''ਦੂਜੀ ਮੰਗਣੀ ਹੋਵੇ ਤਾਂ?''''
ਲੁਕਮਾਨ ਬੋਲੇ, ''''ਪਸੀਨੇ ਦੀ ਕਮਾਈ ਮੰਗੀਂ।''''
ਬੇਟੇ ਨੇ ਫਿਰ ਪੁੱਛਿਆ, ''''ਤੀਜੀ ਚੀਜ਼?''''
ਜਵਾਬ ਮਿਲਿਆ, ''''ਉਦਾਰਤਾ।''''
ਬੇਟਾ, ''''ਚੌਥੀ ਚੀਜ਼?''''
ਲੁਕਮਾਨ, ''''ਸ਼ਰਮ।''''
ਬੇਟਾ, ''''ਪੰਜਵੀਂ ਚੀਜ਼?''''
ਲੁਕਮਾਨ, ''''ਚੰਗਾ ਸੁਭਾਅ।''''
ਬੇਟੇ ਨੇ ਫਿਰ ਪੁੱਛਿਆ, ''''ਹੋਰ ਕੁਝ ਮੰਗਣ ਲਈ ਕਿਹਾ ਤਾਂ?''''
ਲੁਕਮਾਨ ਨੇ ਜਵਾਬ ਦਿੱਤਾ, ''''ਬੇਟਾ, ਜਿਸ ਨੂੰ ਇਹ 5 ਚੀਜ਼ਾਂ ਭਾਵ ਪਰਮਾਰਥ ਦਾ ਧਨ, ਕਮਾਈ, ਉਦਾਰਤਾ, ਸ਼ਰਮ ਤੇ ਚੰਗਾ ਸੁਭਾਅ ਮਿਲ ਗਿਆ ਹੋਵੇ, ਉਸ ਨੂੰ ਹੋਰ ਕੁਝ ਮੰਗਣ ਦੀ ਕੀ ਲੋੜ ਹੈ? ਇਹੋ ਖੁਸ਼ਹਾਲੀ ਦਾ ਰਸਤਾ ਹੈ ਅਤੇ ਇਸ ਰਸਤੇ ''ਤੇ ਚੱਲ ਕੇ ਦੁਨੀਆ ਦਾ ਹਰ ਵਿਅਕਤੀ ਖੁਸ਼ੀ ਨਾਲ ਜ਼ਿੰਦਗੀ ਬਿਤਾ ਸਕਦਾ ਹੈ।''''