ਹੰਕਾਰ ਖਤਮ ਹੋਣ ''ਤੇ ਹੀ ਸੱਚ ਦਾ ਆਗਮਨ ਹੋਵੇਗਾ

4/22/2017 2:50:34 PM

ਸਮਰਾਟ ਬਿੰਬੀਸਾਰ ਨੂੰ ਸੱਚਾਈ ਦਾ ਸਰੂਪ ਜਾਣਨ ਦੀ ਇੱਛਾ ਪੈਦਾ ਹੋਈ। ਉਨ੍ਹਾਂ ਭਗਵਾਨ ਮਹਾਵੀਰ ਨੂੰ ਕਿਹਾ,''''ਮਨੁੱਖ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲੇ ਸੱਚ ਨੂੰ ਮੈਂ ਜਾਣਦਾ ਹਾਂ। ਉਸ ਨੂੰ ਹਾਸਿਲ ਕਰਨ ਲਈ ਮੇਰੇ ਕੋਲ ਜੋ ਕੁਝ ਵੀ ਹੈ, ਉਹ ਸਭ ਦੇਣ ਲਈ ਮੈਂ ਤੱਤਪਰ ਹਾਂ। ਕਿਰਪਾ ਕਰ ਕੇ ਤੁਸੀਂ ਮੈਨੂੰ ਸਹੀ ਰਸਤਾ ਦਿਖਾਓ।''''
ਸਮਰਾਟ ਦੀ ਗੱਲ ਸੁਣ ਕੇ ਭਗਵਾਨ ਮਹਾਵੀਰ ਨੂੰ ਲੱਗਾ ਕਿ ਦੁਨੀਆ ਨੂੰ ਜਿੱਤਣ ਵਾਲਾ ਸਮਰਾਟ ਸੱਚ ਨੂੰ ਵੀ ਉਸੇ ਤਰ੍ਹਾਂ ਜਿੱਤਣਾ ਚਾਹੁੰਦਾ ਹੈ। ਹੰਕਾਰ ਵਿਚ ਆ ਕੇ ਉਹ ਸੱਚ ਨੂੰ ਵੀ ਖਰੀਦਣ ਵਾਲੀ ਚੀਜ਼ ਮੰਨ ਰਿਹਾ ਹੈ। ਉਨ੍ਹਾਂ ਬਿੰਬੀਸਾਰ ਨੂੰ ਕਿਹਾ,''''ਸਮਰਾਟ, ਸੱਚ ਨੂੰ ਹਾਸਿਲ ਕਰਨ ਲਈ ਪਹਿਲਾਂ ਤੁਹਾਨੂੰ ਸਮੇਂ ਦਾ ਫਲ ਹਾਸਿਲ ਕਰਨਾ ਪਵੇਗਾ। ਆਪਣੇ ਰਾਜ ਦੇ ਪੁੰਨ ਸ਼੍ਰਾਵਕ ਤੋਂ ਤੁਸੀਂ ਇਹ ਫਲ ਹਾਸਿਲ ਕਰੋ। ਉਸ ਦੇ ਸਹਾਰੇ ਸੱਚ ਤੇ ਮੋਕਸ਼ ਪ੍ਰਾਪਤੀ ਦੇ ਰਸਤੇ ''ਤੇ ਤੁਸੀਂ ਅੱਗੇ ਵਧ ਸਕਦੇ ਹੋ।''''
ਬਿੰਬੀਸਾਰ ਸਮੇਂ ਦੇ ਫਲ ਦਾ ਅਰਥ ਨਹੀਂ ਜਾਣਦੇ ਸਨ। ਉਹ ਪੁੰਨ ਸ਼੍ਰਾਵਕ ਕੋਲ ਗਏ ਅਤੇ ਉਸ ਨੂੰ ਕਿਹਾ,''''ਸ਼੍ਰਾਵਕ, ਮੈਂ ਤੁਹਾਡੇ ਕੋਲ ਬੜੀ ਆਸ ਨਾਲ ਆਇਆ ਹਾਂ। ਮੈਂ ਸੱਚ ਨੂੰ ਜਾਣਦਾ ਹਾਂ। ਤੁਸੀਂ ਮੈਨੂੰ ਸਮੇਂ ਦਾ ਫਲ ਦਿਓ। ਇਸ ਦੇ ਲਈ ਤੁਸੀਂ ਜੋ ਵੀ ਕੀਮਤ ਮੰਗੋਗੇ, ਮੈਂ ਤੁਹਾਨੂੰ ਦੇਵਾਂਗਾ।''''
ਸ਼੍ਰਾਵਕ ਬੋਲੇ,''''ਮਹਾਰਾਜ, ਸਮੇਂ ਦਾ ਫਲ ਕੋਈ ਕਿਸੇ ਨੂੰ ਨਹੀਂ ਦੇ ਸਕਦਾ। ਉਸ ਨੂੰ ਤਾਂ ਖੁਦ ਹੀ ਹਾਸਿਲ ਕਰਨਾ ਪੈਂਦਾ ਹੈ। ਆਪਣੇ ਮਨ ਵਿਚੋਂ ਹੰਕਾਰ ਹਟਾਉਣ ਦਾ ਹੀ ਦੂਜਾ ਨਾਂ ਹੈ ਸਮੇਂ ਦਾ ਫਲ। ਉਸ ਨੂੰ ਮੈਂ ਦਾਨ ਵੀ ਨਹੀਂ ਕਰ ਸਕਦਾ। ਸੱਚ ਨੂੰ ਨਾ ਖਰੀਦਿਆ ਜਾ ਸਕਦਾ ਹੈ, ਨਾ ਉਸ ਨੂੰ ਦਾਨ ਜਾਂ ਭਿੱਖਿਆ ਰਾਹੀਂ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ''ਤੇ ਹਮਲਾ ਕਰ ਕੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ।''''
ਸ਼੍ਰਾਵਕ ਨੇ ਦੱਸਿਆ,''''ਰਾਜਨ, ਸਿਫਰ ਦੇ ਦਰਵਾਜ਼ੇ ਤੋਂ ਹੀ ਸੱਚ ਦਾ ਆਗਮਨ ਹੁੰਦਾ ਹੈ ਅਤੇ ਜਦੋਂ ਹੰਕਾਰ ਖਤਮ ਹੁੰਦਾ ਹੈ ਤਾਂ ਸੱਚ ਦਾ ਆਗਮਨ ਹੁੰਦਾ ਹੈ।''''
ਸਮਰਾਟ ਬਿੰਬੀਸਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ।