ਮਰਨ ਤੋਂ ਬਾਅਦ ਧਨ ਨਹੀਂ, ਪਰਉਪਕਾਰ ਕੀਤਾ ਜਾਂਦਾ ਹੈ ਯਾਦ

2/22/2017 1:19:05 PM

ਸੰਤ ਇਬਰਾਹਿਮ ਦੀ ਈਮਾਨਦਾਰੀ ਦੇ ਚਰਚੇ ਉਨ੍ਹੀਂ ਦਿਨੀਂ ਹਰ ਕਿਸੇ ਦੀ ਜ਼ੁਬਾਨ ''ਤੇ ਸਨ। ਲੋਕ ਇਬਰਾਹਿਮ ਕੋਲ ਆਪਣੀਆਂ ਸਾਰੀਆਂ ਸਮੱਸਿਆਵਾਂ ਲੈ ਕੇ ਆਉਂਦੇ ਅਤੇ ਉਨ੍ਹਾਂ ਦਾ ਹੱਲ ਕਰਵਾ ਕੇ ਵਾਪਸ ਘਰ ਪਰਤ ਜਾਂਦੇ ਸਨ।
ਇਕ ਦਿਨ ਇਕ ਵਿਅਕਤੀ ਸੰਤ ਕੋਲ ਆਇਆ ਅਤੇ ਉਸ ਨੇ ਬਹੁਤ ਸਾਰਾ ਧਨ ਦੇਣ ਦੀ ਇੱਛਾ ਪ੍ਰਗਟ ਕੀਤੀ ਪਰ ਸੰਤ ਨੂੰ ਉਸ ਵਿਅਕਤੀ ਦੇ ਵਿਵਹਾਰ ''ਚ ਹੰਕਾਰ ਨਜ਼ਰ ਆਇਆ।
ਸੰਤ ਉਸ ਵਿਅਕਤੀ ਨੂੰ ਬੋਲੇ, ''''ਮੇਰੇ ਕੋਲ ਧਨ ਦੀ ਕਮੀ ਨਹੀਂ।'''' ਸੰਤ ਨੇ ਅੱਗੇ ਕਿਹਾ, ''''ਮੰਨ ਲੈਂਦੇ ਹਾਂ ਕਿ ਧਨਾਢਾ ਤੇਰੇ ਕੋਲ ਧਨ ਦੇ ਕਈ ਭੰਡਾਰ ਭਰੇ ਹੋਏ ਹਨ ਪਰ ਤੇਰੀ ਦੌਲਤ ਪ੍ਰਾਪਤ ਕਰਨ ਦੀ ਇੱਛਾ ਕਦੇ ਖਤਮ ਨਹੀਂ ਹੋਵੇਗੀ।''''
ਅਜਿਹੇ ''ਚ ਤੇਰੇ ਤੋਂ ਗਰੀਬ ਇਸ ਸਮੇਂ ਕੌਣ ਹੈ, ਇਸ ਲਈ ਇਹ ਧਨ ਆਪਣੇ ਕੋਲ ਹੀ ਰੱਖ। ਇਹ ਸੁਣ ਕੇ ਉਹ ਧਨਾਢ ਸ਼ਰਮਿੰਦਾ ਹੋ ਗਿਆ। ਉਸ ਨੇ ਆਪਣੇ ਵਤੀਰੇ ਲਈ ਮੁਆਫੀ ਮੰਗੀ।
ਉਦੋਂ ਸੰਤ ਇਬਰਾਹਿਮ ਨੇ ਉਸ ਧਨਾਢ ਨੂੰ ਕਿਹਾ, ''''ਸੱਚੇ ਮਨ ਨਾਲ ਮਨੁੱਖ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਨ ਹੈ ਅਤੇ ਉਸ ਨੂੰ ਹੀ ਅਸੀਂ ਪਰਉਪਕਾਰ ਕਹਿੰਦੇ ਹਾਂ। ਪਰਉਪਕਾਰ ਲਈ ਦਰੱਖਤ ਫਲ ਦਿੰਦੇ ਹਨ। ਪਰਉਪਕਾਰ ਲਈ ਹੀ ਨਦੀਆਂ ਵਗਦੀਆਂ ਹਨ।
ਪਰਉਪਕਾਰ ਇਕ ਅਜਿਹਾ ਗੁਣ ਹੈ, ਜੋ ਧਨ ਤੋਂ ਵੀ ਵੱਡਾ ਮੰਨਿਆ ਜਾਂਦਾ ਹੈ। ਧਨ ਤਾਂ ਤੁਹਾਡੇ ਮਰਨ ਤੋਂ ਬਾਅਦ ਚਲਾ ਜਾਵੇਗਾ ਪਰ ਸਾਡੇ ਵਲੋਂ ਕੀਤੇ ਗਏ ਪਰਉਪਕਾਰੀ ਕੰਮ ਮਰਨ ਤੋਂ ਬਾਅਦ ਵੀ ਯਾਦ ਕੀਤੇ ਜਾਂਦੇ ਰਹਿਣਗੇ।