ਬਿਨਾਂ ਸ਼ੱਕ ਅੱਲ੍ਹਾ ਨੇ ਉਸ ਨੂੰ ਦੇ ਦਿੱਤਾ

2/16/2017 1:55:19 PM

ਇਕ ਬਾਦਸ਼ਾਹ ਸੀ। ਉਹ ਜਦੋਂ ਨਮਾਜ਼ ਲਈ ਮਸਜਿਦ ਵਿਚ ਜਾਂਦਾ ਤਾਂ 2 ਫਕੀਰ ਉਸ ਦੇ ਸੱਜੇ ਤੇ ਖੱਬੇ ਪਾਸੇ ਬੈਠਿਆ ਕਰਦੇ। ਸੱਜੇ ਪਾਸੇ ਵਾਲਾ ਕਹਿੰਦਾ,''''ਯਾ ਅੱਲ੍ਹਾ। ਤੂੰ ਬਾਦਸ਼ਾਹ ਨੂੰ ਬਹੁਤ ਕੁਝ ਦਿੱਤਾ। ਮੈਨੂੰ ਵੀ ਦੇ।''''
ਖੱਬੇ ਪਾਸੇ ਵਾਲਾ ਕਹਿੰਦਾ, ''''ਐ ਬਾਦਸ਼ਾਹ! ਅੱਲ੍ਹਾ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ, ਮੈਨੂੰ ਵੀ ਕੁਝ ਦੇ।''''
ਸੱਜੇ ਪਾਸੇ ਵਾਲਾ ਫਕੀਰ ਖੱਬੇ ਪਾਸੇ ਵਾਲੇ ਨੂੰ ਕਹਿੰਦਾ, ''''ਅੱਲ੍ਹਾ ਤੋਂ ਮੰਗ, ਬਿਨਾਂ ਕਿਸੇ ਸ਼ੱਕ ਉਹ ਸਭ ਤੋਂ ਬਿਹਤਰ ਸੁਣਨ ਵਾਲਾ ਹੈ।''''
ਖੱਬੇ ਪਾਸੇ ਵਾਲਾ ਜਵਾਬ ਦਿੰਦਾ, ''''ਚੁੱਪ ਕਰ ਬੇਵਕੂਫ।''''
ਇਕ ਵਾਰ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਸੱਦਿਆ ਅਤੇ ਕਿਹਾ, ''''ਮਸਜਿਦ ਵਿਚ ਸੱਜੇ ਪਾਸੇ ਜਿਹੜਾ ਫਕੀਰ ਬੈਠਦਾ ਹੈ, ਉਹ ਹਮੇਸ਼ਾ ਅੱਲ੍ਹਾ ਤੋਂ ਮੰਗਦਾ ਹੈ, ਅੱਲ੍ਹਾ ਉਸ ਦੀ ਜ਼ਰੂਰ ਸੁਣੇਗਾ ਪਰ ਜਿਹੜਾ ਖੱਬੇ ਪਾਸੇ ਬੈਠਦਾ ਹੈ, ਉਹ ਹਮੇਸ਼ਾ ਮੈਨੂੰ ਫਰਿਆਦ ਕਰਦਾ ਰਹਿੰਦਾ ਹੈ। ਤਾਂ ਤੂੰ ਅਜਿਹਾ ਕਰ ਕਿ ਇਕ ਵੱਡੇ ਭਾਂਡੇ ਵਿਚ ਖੀਰ ਭਰ ਕੇ ਉਸ ਵਿਚ ਅਸ਼ਰਫੀਆਂ ਪਾ ਦੇ ਅਤੇ ਉਸ ਨੂੰ ਦੇ ਆ।''''
ਵਜ਼ੀਰ ਨੇ ਅਜਿਹਾ ਹੀ ਕੀਤਾ। ਹੁਣ ਉਹ ਫਕੀਰ ਮਜ਼ੇ ਨਾਲ ਖੀਰ ਖਾਂਦਾ-ਖਾਂਦਾ ਦੂਜੇ ਫਕੀਰ ਨੂੰ ਖਿਝਾਉਂਦਾ ਹੋਇਆ ਬੋਲਿਆ, ''''ਹੂੰ! ਵੱਡਾ ਆਇਆ ਅੱਲ੍ਹਾ ਦੇਵੇਗਾ ਵਾਲਾ। ਇਹ ਦੇਖ ਬਾਦਸ਼ਾਹ ਤੋਂ ਮੰਗਿਆ, ਮਿਲ ਗਿਆ ਨਾ।''''
ਭੋਜਨ ਕਰਨ ਤੋਂ ਬਾਅਦ ਜਦੋਂ ਉਸ ਦਾ ਪੇਟ ਭਰ ਗਿਆ ਤਾਂ ਉਸ ਨੇ ਖੀਰ ਨਾਲ ਭਰਿਆ ਭਾਂਡਾ ਦੂਜੇ ਫਕੀਰ ਨੂੰ ਦੇ ਦਿੱਤਾ ਅਤੇ ਬੋਲਿਆ, ''''ਲੈ ਫੜ, ਤੂੰ ਵੀ ਖਾ ਲੈ ਬੇਵਕੂਫ।''''
ਅਗਲੇ ਦਿਨ ਜਦੋਂ ਬਾਦਸ਼ਾਹ ਨਮਾਜ਼ ਲਈ ਮਸਜਿਦ ਵਿਚ ਆਇਆ ਤਾਂ ਦੇਖਿਆ ਕਿ ਖੱਬੇ ਪਾਸੇ ਵਾਲਾ ਫਕੀਰ ਤਾਂ ਅੱਜ ਵੀ ਉਸੇ ਤਰ੍ਹਾਂ ਬੈਠਾ ਹੈ ਪਰ ਸੱਜੇ ਪਾਸੇ ਵਾਲਾ ਗਾਇਬ ਹੈ।
ਬਾਦਸ਼ਾਹ ਨੇ ਉਸ ਨੂੰ ਪੁੱਛਿਆ, ''''ਕੀ ਤੈਨੂੰ ਖੀਰ ਨਾਲ ਭਰਿਆ ਭਾਂਡਾ ਨਹੀਂ ਮਿਲਿਆ?''''
ਫਕੀਰ ਬੋਲਿਆ, ''''ਜੀ ਮਿਲਿਆ ਬਾਦਸ਼ਾਹ ਸਲਾਮਤ, ਕੀ ਲਜ਼ੀਜ਼ ਖੀਰ ਸੀ। ਮੈਂ ਖੂਬ ਪੇਟ ਭਰ ਕੇ ਖਾਧੀ।''''
ਬਾਦਸ਼ਾਹ, ''''ਫਿਰ?''''
ਫਕੀਰ, ''''ਫਿਰ ਉਹ ਜਿਹੜਾ ਦੂਜਾ ਫਕੀਰ ਇਥੇ ਬੈਠਦਾ ਹੈ, ਮੈਂ ਉਸ ਨੂੰ ਦੇ ਦਿੱਤੀ। ਬੇਵਕੂਫ ਹਮੇਸ਼ਾ ਕਹਿੰਦਾ ਰਹਿੰਦਾ ਹੈ ਕਿ ਅੱਲ੍ਹਾ ਦੇਵੇਗਾ, ਅੱਲ੍ਹਾ ਦੇਵੇਗਾ।''''
ਬਾਦਸ਼ਾਹ ਮੁਸਕਰਾ ਕੇ ਬੋਲੇ, ''''ਬਿਨਾਂ ਸ਼ੱਕ ਅੱਲ੍ਹਾ ਨੇ ਉਸ ਨੂੰ ਦੇ ਦਿੱਤਾ।''''