ਨੌਰਾਤਿਆਂ ਦੇ ਦੂਜੇ ਦਿਨ ਹੋਵੇਗੀ ਬ੍ਰਹਮਚਾਰਿਣੀ ਦੇਵੀ ਦੀ ਪੂਜਾ,ਇਨ੍ਹਾਂ ਪੇਸ਼ੇ ਵਾਲਿਆਂ ਦੀ ਬਦਲੇਗੀ ਕਿਸਮਤ

9/22/2017 10:11:51 AM

ਨੌਰਾਤਿਆਂ ਦੇ ਦੂਸਰੇ ਦਿਨ ਦੁਰਗਾ ਬ੍ਰਹਮਚਾਰਿਣੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਬ੍ਰਹਮਚਾਰਿਣੀ ਦਾ ਅਰਥ ਹੈ ਬ੍ਰਹਮਾ ਦਾ ਆਚਰਣ ਕਰਨ ਵਾਲੀ। ਦੁਰਗਾ ਦੇ ਦੂਸਰੇ ਰੂਪ ਵਿਚ ਬ੍ਰਹਮਚਾਰਿਣੀ ਦੇਵੀ ਦਾ ਮੰਗਲ ਗ੍ਰਹਿ 'ਤੇ ਅਧਿਕਾਰ ਹੁੰਦਾ ਹੈ। ਬ੍ਰਹਮਚਾਰਿਣੀ ਦੇਵੀ ਉਸ ਬੱਚੇ ਦੀ ਅਵਸਥਾ ਨੂੰ ਸੰਬੋਧਿਤ ਕਰਦੀ ਹੈ, ਜੋ ਹੁਣ ਵੱਡਾ ਹੋ ਰਿਹਾ ਹੈ, ਵਿਦਿਆਰਥੀ ਹੈ ਅਤੇ ਉਸ ਦਾ ਉਦੇਸ਼ ਸ਼ਕਤੀ ਪ੍ਰਾਪਤ ਕਰਨਾ ਹੈ। 


ਦੇਵੀ ਬ੍ਰਹਮਚਾਰਿਣੀ ਦਾ ਸਵਰੂਪ ਖਿੜ੍ਹਦੇ ਹੋਏ ਕਮਲ ਦੇ ਫੁੱਲ ਵਰਗਾ ਹੈ, ਜਿਸ 'ਚੋਂ ਪ੍ਰਕਾਸ਼ ਨਿਕਲ ਰਿਹਾ ਹੈ। ਉਨ੍ਹਾਂ ਦਾ ਰੂਪ ਜੋਤਮਈ, ਸ਼ਾਂਤ ਅਤੇ ਮਗਨ ਹੋ ਕੇ ਤਪ ਕਰਨ ਵਾਲਾ ਹੈ। ਉਨ੍ਹਾਂ ਦੇ ਚਿਹਰੇ 'ਤੇ ਕਠੋਰ ਤਪ ਦੇ ਕਾਰਨ ਅਦਭੁੱਤ ਤੇਜ ਦਿਖਾਈ ਦਿੰਦਾ ਹੈ। ਉਨ੍ਹਾਂ ਦੇ ਸੱਜੇ ਹੱਥ ਵਿਚ ਅਕਸ਼ਮਾਲਾ ਅਤੇ ਖੱਬੇ ਹੱਥ 'ਚ ਕਮੰਡਲ ਹੈ। ਇਹ ਸਾਕਸ਼ਾਤ (ਸਪੱਸ਼ਟ ਰੂਪ 'ਚ) ਬ੍ਰਹਮਤਵ ਦਾ ਹੀ ਸਵਰੂਪ ਹੈ। ਗੌਰਵਰਣਾ ਦੇਵੀ ਨੇ ਸਫੈਦ ਰੰਗ ਦੇ ਕੱਪੜੇ ਧਾਰਨ ਕੀਤੇ ਹੋਏ ਹਨ। ਦੇਵੀ ਦੇ ਕੰਗਣ, ਕੜੇ, ਹਾਰ, ਕੁੰਡਲ ਅਤੇ ਬਾਲੀ ਆਦਿ 'ਤੇ ਕਮਲ ਜੜ੍ਹੇ ਹੋਏ ਹਨ।
ਬ੍ਰਹਮਚਾਰਿਣੀ ਦੇਵੀ ਦਾ ਇਹ ਰੂਪ ਮਾਂ ਪਾਰਬਤੀ ਜੀ ਦਾ ਉਹ ਚਰਿੱਤਰ ਹੈ ਜਦ ਉਨ੍ਹਾਂ ਨੇ ਸ਼ਿਵ ਭਗਵਾਨ ਭਾਵ ਬ੍ਰਹਮ ਨੂੰ ਪਾਉਣ ਲਈ ਤਪੱਸਿਆ ਕੀਤੀ ਸੀ। ਦੇਵੀ ਬ੍ਰਹਮਚਾਰਿਣੀ ਦੀ ਸਾਧਨਾ ਦਾ ਸੰਬੰਧ ਮੰਗਲ ਗ੍ਰਹਿ ਨਾਲ ਹੈ। ਕਾਲਪੁਰਸ਼ ਸਿਧਾਂਤ ਮੁਤਾਬਕ ਕੁੰਡਲੀ 'ਚ ਮੰਗਲ ਦਾ ਸੰਬੰਧ ਪਹਿਲਾਂ ਅਤੇ ਅੱਠਵੇਂ ਭਾਵ ਨਾਲ ਹੁੰਦਾ ਹੈ। ਇਸ ਲਈ ਉਨ੍ਹਾਂ ਦੀ ਸਾਧਨਾ ਦਾ ਸੰਬੰਧ ਵਿਅਕਤੀ ਦੀ ਬੁੱਧੀ, ਮਾਨਸਿਕਤਾ,ਵਿਵਹਾਰ, ਦੇਹਿਕ ਸੁੱਖ, ਨਿਸ਼ਠਾ, ਸਿਹਤ, ਉਮਰ ਅਤੇ ਸਮਝਦਾਰੀ ਨਾਲ ਹੁੰਦਾ ਹੈ। 
ਵਾਸਤੂਪੁਰਸ਼ ਸਿਧਾਂਤ ਮੁਤਾਬਕ ਇਨ੍ਹਾਂ ਦੀ ਸਾਧਨਾ ਦਾ ਸੰਬੰਧ ਅੰਗਾਰਕਾਇ ਨਾਲ ਹੈ। ਇਨ੍ਹਾਂ ਦੀ ਦਿਸ਼ਾ ਦੱਖਣ ਹੈ। ਇਨ੍ਹਾਂ ਦੀ ਪੂਜਾ ਦਾ ਸਭ ਤੋਂ ਵਧੀਆ ਸਮਾਂ —ਬ੍ਰਹਮ ਮਹੂਰਤ (ਤੜਕਸਾਰ) ਹੈ। ਇਨ੍ਹਾਂ ਦੀ ਪੂਜਾ ਲਾਲ-ਸਫੈਦ ਮਿਲੇ-ਜੁਲੇ ਫੁੱਲਾਂ ਨਾਲ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਅਨਾਜ ਦੀ ਬਣੀ ਮਠਿਆਈ ਦਾ ਭੋਗ ਲਗਾਉਣਾ ਚਾਹੀਦਾ ਹੈ। ਇਨ੍ਹਾਂ ਦੀ ਪੂਜਾ ਮੰਦਬੁੱਧੀਆਂ ਨੂੰ ਠੀਕ ਕਰਨ ਲਈ ਵੀ ਕੀਤੀ ਜਾਂਦੀ ਹੈ। ਕਿਸੇ ਮੁਕਾਬਲੇ ਜਾਂ ਇਮਤਿਹਾਨ 'ਚ ਸਫਲਤਾ ਦੇ ਨਾਲ-ਨਾਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਵੀ ਕੀਤੀ ਜਾਂਦੀ ਹੈ। ਦੇਵੀ ਬ੍ਰਹਮਚਾਰਿਣੀ ਦੀ ਪੂਜਾ ਵਧੇਰੇ ਉਨ੍ਹਾਂ ਲੋਕਾਂ ਲਈ ਫਲਦਾਇਕ ਹੈ ਜਿਨ੍ਹਾਂ ਦੇ ਕਾਰੋਬਾਰ ਦਾ ਸੰਬੰਧ ਚਿਕਿਤਸਾ, ਇੰਜੀਨੀਅਰਿੰਗ, ਮੈਕੇਨੀਕਲ, ਸੁਰੱਖਿਆ ਸੇਵਾ ਨਾਲ ਹੈ। 
ਇਸ ਮੰਤਰ ਨਾਲ ਕਰੋ ਮਾਂ ਬ੍ਰਹਮਚਾਰਿਣੀ ਦੀ ਪੂਜਾ
ਯਾ ਦੇਵੀ ਸਰਵਭੂਤੇਸ਼ੂ ਬ੍ਰਹਮਚਾਰਿਣੀ ਰੂਪੇਣ ਸੰਸਥਿਤਾ।
ਨਸਮਤਸਯੈ ਨਸਮਤਸਯੈ ਨਸਮਤਸਯੈ ਨਮੋ ਨਮ।।
ਆਚਾਰਯ ਕਮਲ ਨੰਦਲਾਲ
ਈਮੇਲ-kamal.nandlal0gmail.com