ਵਿਚਾਰਾਂ ਅਨੁਸਾਰ ਹੀ ਬਣਦੀ ਹੈ ਸਾਡੀ ਸ਼ਖਸੀਅਤ

4/19/2017 1:03:25 PM

ਸਾਨੂੰ ਸਾਰਿਆਂ ਨੂੰ ਬਚਪਨ ਤੋਂ ਹੀ ਆਪਣੇ ਅੰਦਰ ਚੰਗੇ ਸੰਸਕਾਰਾਂ, ਵਿਚਾਰਾਂ ਤੇ ਚੰਗੇ ਕੰਮਾ ਦੇ ਬੀਜ ਉਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਕੰਮ ਲਈ ਸਵੇਰ ਦਾ ਸਮਾਂ ਬਹੁਤ ਅਹਿਮ ਹੁੰਦਾ ਹੈ। ਰੋਜ਼ ਸਵੇਰੇ ਆਪਣੀਆਂ ਅੱਖਾਂ ਬੰਦ ਕਰ ਕੇ ਰੱਬ ਅੱਗੇ ਪ੍ਰਾਰਥਨਾ ਕਰੋ ਕਿ ਰੱਬਾ, ਤੂੰ ਮੈਨੂੰ ਸ਼ਕਤੀ ਦੇ। ਮੇਰੇ ਰੋਮ-ਰੋਮ ਨੂੰ ਸਿਹਤਮੰਦ ਬਣਾ। ਇਹ ਯਕੀਨੀ ਬਣਾ ਕਿ ਧਰਤੀ, ਜਲ, ਅੱਗ, ਹਵਾ ਤੇ ਆਕਾਸ਼ ਮੇਰੇ ਸਰੀਰ ਨੂੰ ਸਿਹਤਮੰਦ ਰੱਖਣ ਤਾਂ ਜੋ ਮੈਂ ਆਪਣੇ ਜੀਵਨ ਨੂੰ ਸ਼ਕਤੀਸ਼ਾਲੀ ਬਣਾ ਕੇ ਰੱਖ ਸਕਾਂ।
ਜੇ ਤੁਸੀਂ ਆਪਣੇ ਜੀਵਨ ਬਾਰੇ ਉੱਤਮ ਵਿਚਾਰ ਰੱਖਦੇ ਹੋ ਤਾਂ ਤੁਹਾਡਾ ਜੀਵਨ ਉੱਤਮ ਬਣੇਗਾ ਅਤੇ ਜੇ ਤੁਸੀਂ ਨਾਂਹ-ਪੱਖੀ ਭਾਵਨਾ ਰੱਖਦੇ ਹੋ ਤਾਂ ਤੁਹਾਡਾ ਸਾਰਾ ਜੀਵਨ ਨਾਂਹ-ਪੱਖੀ ਬਣ ਜਾਵੇਗਾ। ਤੁਹਾਡੇ ਸਰੀਰ ਵਿਚ ਜੋ ਜੀਵਨ-ਸ਼ਕਤੀ ਹੈ, ਉਹ ਨਾਂਹ-ਪੱਖੀ ਬਣ ਜਾਵੇਗੀ। ਅਜਿਹਾ ਇਸ ਲਈ ਹੈ ਕਿਉਂਕਿ ਤੁਹਾਡਾ ਸਰੀਰ ਤੁਹਾਡੇ ਹੀ ਵਿਚਾਰਾਂ ਨਾਲ ਪ੍ਰਭਾਵਿਤ ਹੁੰਦਾ ਹੈ। ਜਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਹੋਣਗੇ, ਉਸੇ ਤਰ੍ਹਾਂ ਦਾ ਤੁਹਾਡਾ ਜੀਵਨ ਵੀ ਹੋਵੇਗਾ। ਤੁਹਾਡੀ ਸ਼ਖਸੀਅਤ ਉਸੇ ਤਰ੍ਹਾਂ ਦੀ ਬਣ ਜਾਵੇਗੀ।
ਜਿਹੜੇ ਲੋਕ ਜੀਵਨ ਨੂੰ ਆਨੰਦ, ਐਸ਼ੋ-ਆਰਾਮ, ਸਫਲਤਾ ਤੇ ਸੰਗੀਤ ਦੇ ਰੂਪ ਵਿਚ ਸਵੀਕਾਰ ਕਰਦੇ ਹਨ, ਉਨ੍ਹਾਂ ਦਾ ਜੀਵਨ ਆਨੰਦਮਈ, ਐਸ਼ੋ-ਆਰਾਮ ਭਰਿਆ ਅਤੇ ਸੰਗੀਤਮਈ ਬਣ ਜਾਂਦਾ ਹੈ।
ਦੂਜੇ ਪਾਸੇ ਕਈ ਅਜਿਹੇ ਵੀ ਲੋਕ ਹਨ, ਜੋ ਜੀਵਨ ਨੂੰ ਨਿਰਾਸ਼ਾ, ਅਸਫਲਤਾ ਤੇ ਮੁਸੀਬਤ ਦੇ ਰੂਪ ''ਚ ਸਵੀਕਾਰ ਕਰਦੇ ਹਨ, ਉਨ੍ਹਾਂ ਦਾ ਜੀਵਨ ਅੱਥਰੂ ਬਣ ਕੇ ਵਹਿ ਜਾਂਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਆਨੰਦ ਦੇ ਰੂਪ ''ਚ ਸਵੀਕਾਰ ਕਰਦੇ ਹਾਂ ਜਾਂ ਦੁੱਖ ਦੇ ਸਮੁੰਦਰ ਦੇ ਰੂਪ ''ਚ। ਜੀਵਨ ਨੇ ਇਸ ਤੋਂ ਕੁਝ ਲੈਣਾ-ਦੇਣਾ ਨਹੀਂ ਕਿ ਉਹ ਦੁੱਖ ਲੈ ਕੇ ਆਏ ਜਾਂ ਸੁੱਖ ਲੈ ਕੇ। ਤੁਸੀਂ ਸਾਰੇ ਲੋਕ ਆਪਣੇ ਸੰਪੂਰਨ ਜੀਵਨ ਦੇ ਸਵਾਮੀ ਹੋ ਅਤੇ ਤੁਸੀਂ ਹੀ ਆਪਣੇ ਮਨ ''ਚ ਭਰੇ ਜਾਣ ਵਾਲੇ ਸੰਸਕਾਰਾਂ ਤੇ ਵਿਚਾਰਾਂ ਲਈ ਜ਼ਿੰਮੇਵਾਰ ਹੋ।
ਜੇ ਤੁਹਾਡੇ ਜੀਵਨ ''ਚ ਕੋਈ ਔਗੁਣ ਹੈ ਤਾਂ ਰੋਜ਼ ਸਵੇਰੇ ਇਹ ਸੰਕਲਪ ਲਵੋ ਕਿ ਹੁਣ ਮੇਰਾ ਔਗੁਣ ਦੂਰ ਹੋ ਰਿਹਾ ਹੈ। ਮੇਰੇ ਜੀਵਨ ''ਚ ਹੁਣ ਗੁਣ ਉਦੈ ਹੋ ਰਹੇ ਹਨ। ਅਜਿਹੇ ਵਿਚਾਰਾਂ ਨੂੰ ਰੋਜ਼ ਪ੍ਰਸੰਨਤਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਤੇ ਮਨ ''ਚ ਸੰਕਲਪ ਲੈਣਾ ਚਾਹੀਦਾ ਹੈ ਕਿ ਮੈਂ ਹਰ ਪਲ ਸਰਗਰਮ ਰਹਾਂਗਾ, ਆਲਸ ਛੱਡ ਦੇਵਾਂਗਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਾਂਗਾ, ਲੋਕਾਂ ਨਾਲ ਹਮੇਸ਼ਾ ਮੁਸਕਰਾ ਕੇ ਗੱਲ ਕਰਾਂਗਾ, ਗੁੱਸੇ ''ਤੇ ਜਿੱਤ ਹਾਸਿਲ ਕਰਾਂਗਾ ਤੇ ਮਨ ਦੀਆਂ ਸਾਰੀਆਂ ਮਾੜੀਆਂ ਭਾਵਨਾਵਾਂ ਛੱਡ ਦੇਵਾਂਗਾ। ਇੰਝ ਕਰਨ ਨਾਲ ਹੌਲੀ-ਹੌਲੀ ਤੁਹਾਡੀ ਨਾਂਹ-ਪੱਖੀ ਸੋਚ ਹਾਂ-ਪੱਖੀ ''ਚ ਬਦਲਣ ਲੱਗੇਗੀ।