ਗੁੱਸੇ ''ਤੇ ਕਾਬੂ ਪਾਉਣਾ ਸਿੱਖੋ

8/15/2016 3:07:25 PM

ਜ਼ਿੰਦਗੀ ਵਿਚ ਮਾਂ, ਮਹਾਤਮਾ ਤੇ ਪ੍ਰਮਾਤਮਾ ਤੋਂ ਵਧ ਕੇ ਕੁਝ ਵੀ ਨਹੀਂ। ਜ਼ਿੰਦਗੀ ਵਿਚ 3 ਆਸ਼ੀਰਵਾਦ ਜ਼ਰੂਰੀ ਹਨ। ਬਚਪਨ ਵਿਚ ਮਾਂ ਦਾ, ਜਵਾਨੀ ਵਿਚ ਮਹਾਤਮਾ ਦਾ ਅਤੇ ਬੁਢਾਪੇ ਵਿਚ ਪ੍ਰਮਾਤਮਾ ਦਾ। ਮਾਂ ਬਚਪਨ ਵਿਚ ਸੰਭਾਲ ਲੈਂਦੀ ਹੈ, ਮਹਾਤਮਾ ਜਵਾਨੀ ਸੁਧਾਰ ਦਿੰਦਾ ਹੈ ਅਤੇ ਬੁਢਾਪੇ ਨੂੰ ਪ੍ਰਮਾਤਮਾ ਸੰਭਾਲ ਲੈਂਦਾ ਹੈ।
ਰੇਸ ਵਿਚ ਜਿੱਤਣ ਵਾਲੇ ਘੋੜੇ ਨੂੰ ਪਤਾ ਨਹੀਂ ਹੁੰਦਾ ਕਿ ਜਿੱਤ ਅਸਲ ਵਿਚ ਕੀ ਹੈ। ਉਹ ਤਾਂ ਆਪਣੇ ਮਾਲਕ ਵਲੋਂ ਦਿੱਤੀ ਗਈ ਤਕਲੀਫ ਕਾਰਨ ਦੌੜਦਾ ਹੈ। ਜ਼ਿੰਦਗੀ ਵਿਚ ਤੁਹਾਨੂੰ ਤਕਲੀਫ ਹੋਵੇ ਅਤੇ ਕੋਈ ਰਸਤਾ ਨਜ਼ਰ ਨਾ ਆਵੇ ਤਾਂ ਸਮਝ ਜਾਓ ਕਿ ਮਾਲਕ ਤੁਹਾਨੂੰ ਜਿਤਾਉਣਾ ਚਾਹੁੰਦਾ ਹੈ।
ਸੁੰਦਰ ਰੂਪ ਵਾਲਾ, ਜਵਾਨ ਅਤੇ ਉੱਚੇ ਖਾਨਦਾਨ ਵਿਚ ਪੈਦਾ ਹੋਣ ਵਾਲਾ ਜੇ ਵਿੱਦਿਆ ਤੋਂ ਰਹਿਤ ਹੈ ਤਾਂ ਉਹ ਇਕ ਖੁਸ਼ਬੂ-ਰਹਿਤ ਫੁੱਲ ਸਮਾਨ ਰਹਿੰਦਾ ਹੈ।
ਖਿੜ ਸਕੋ ਤਾਂ ਫੁੱਲ ਵਾਂਗ ਖਿੜੋ, ਜਗ ਸਕੋ ਤਾਂ ਦੀਵੇ ਵਾਂਗ ਜਗੋ, ਮਿਲ ਸਕੋ ਤਾਂ ਦੁੱਧ ਵਿਚ ਪਾਣੀ ਵਾਂਗ ਮਿਲੋ। ਅਜਿਹੀ ਹੀ ਜ਼ਿੰਦਗੀ ਵਿਚ ਨੀਤੀ ਹੋਵੇ, ਰੀਤੀ ਹੋਵੇ ਤੇ ਪ੍ਰੀਤੀ ਹੋਵੇ।
ਜ਼ਿੰਦਗੀ ਵਿਚ ਸ਼ਾਂਤੀ ਹਾਸਿਲ ਕਰਨ ਲਈ ਗੁੱਸੇ ''ਤੇ ਕਾਬੂ ਪਾਉਣਾ ਸਿੱਖ ਲਵੋ। ਜਿਸ ਨੇ ਜ਼ਿੰਦਗੀ ਨਾਲ ਸਮਝੌਤਾ ਕਰਨਾ ਸਿੱਖ ਲਿਆ, ਉਹ ਸੰਤ ਬਣ ਗਿਆ। ਆਪਣੇ ਅੱਜ ਵਿਚ ਜਿਊਣ ਲਈ ਜਾਗਰੂਕ ਤੇ ਸਾਵਧਾਨ ਰਹਿਣ ਦੀ ਲੋੜ ਹੈ।
ਗੁਲਾਬ ਕੰਡਿਆਂ ਵਿਚ ਹੋਣ ਦੇ ਬਾਵਜੂਦ ਮੁਸਕਰਾਉਂਦਾ ਹੈ। ਤੁਸੀਂ ਵੀ ਉਲਟ ਹਾਲਾਤ ਵਿਚ ਮੁਸਕਰਾਉਂਦੇ ਹੋ ਤਾਂ ਲੋਕ ਤੁਹਾਡੇ ਨਾਲ ਗੁਲਾਬ ਵਾਂਗ ਪਿਆਰ ਕਰਨਗੇ। ਯਾਦ ਰੱਖੋ ਕਿ ਜ਼ਿੰਦਾ ਆਦਮੀ ਹੀ ਮੁਸਕਰਾਉਂਦਾ ਹੈ, ਮੁਰਦਾ ਕਦੇ ਨਹੀਂ ਮੁਸਕਰਾਉਂਦਾ। ਇਸੇ ਤਰ੍ਹਾਂ ਜਾਨਵਰ ਵੀ ਨਹੀਂ ਮੁਸਕਰਾ ਸਕਦਾ। ਹੱਸਣਾ ਤਾਂ ਸਿਰਫ ਮਨੁੱਖ ਦੀ ਕਿਸਮਤ ਵਿਚ ਹੀ ਹੈ।
ਅਮੀਰ ਹੋਣ ਤੋਂ ਬਾਅਦ ਜੇ ਲਾਲਚ ਅਤੇ ਪੈਸਿਆਂ ਦਾ ਮੋਹ ਹੈ ਤਾਂ ਉਸ ਨਾਲੋਂ ਵੱਡਾ ਗਰੀਬ ਕੋਈ ਨਹੀਂ ਹੋ ਸਕਦਾ।
ਹਰੇਕ ਵਿਅਕਤੀ ਲਾਭ ਦੀ ਇੱਛਾ ਰੱਖਦਾ ਹੈ ਪਰ ਉਸ ਦੇ ਉਲਟ ਸ਼ਬਦ ਭਾਵ ਭਲਾ ਕਰਨ ਤੋਂ ਦੂਰ ਭੱਜਦਾ ਹੈ।