ਗਿਆਨ ਅਤੇ ਪੇਟ ਪੂਜਾ

8/26/2016 2:59:46 PM

ਸ਼ੰਕਰਪੁਰ ''ਚ ਇਕ ਵਾਰ ਮਹਾਤਮਾ ਹੰਸਾਨੰਦ ਦਾ ਆਉਣਾ ਹੋਇਆ। ਉਹ ਇਕ ਧਰਮਸ਼ਾਲਾ ਦੇ ਚਬੂਤਰੇ ''ਤੇ ਬੈਠ ਗਏ ਅਤੇ ਲੋਕਾਂ ਨੂੰ ਨਿਆਂ, ਧਰਮ, ਕਰਤੱਵ ਅਤੇ ਸਦਾਚਾਰ ਬਾਰੇ ਉਪਦੇਸ਼ ਦੇਣ ਲੱਗੇ। ਹੌਲੀ-ਹੌਲੀ ਵੱਡੀ ਗਿਣਤੀ ''ਚ ਲੋਕ ਉਨ੍ਹਾਂ ਕੋਲ ਆਉਣ ਲੱਗੇ। ਆਪਣੇ ਉਪਦੇਸ਼ ਦੇ ਅੰਤ ''ਚ ਮਹਾਤਮਾ ਉਨ੍ਹਾਂ ਨੂੰ ਕਹਿੰਦੇ, ''''ਤੁਸੀਂ ਆਪਣੇ ਨਾਲ ਇਕ ਮੁੱਠੀ ਚੌਲ ਅਤੇ ਪੈਸੇ ਵੀ ਲਿਆਇਆ ਕਰੋ।''''
ਸ਼ੰਕਰਪੁਰ ''ਚ ਸ਼ਰਭ ਨਾਮੀ ਇੱਕ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਸੀ। ਇੱਕ ਦਿਨ ਉਸ ਨੇ ਮਹਾਤਮਾ ਹੰਸਾਨੰਦ ਨੂੰ ਪ੍ਰਣਾਮ ਕੀਤਾ ਅਤੇ ਪੁੱਛਿਆ, ''''ਸਵਾਮੀ ਜੀ, ਤੁਹਾਡੇ ਉਪਦੇਸ਼ ਸੁਣਨ ਤੋਂ ਬਾਅਦ ਗਲਤ ਰਸਤੇ ''ਤੇ ਚੱਲ ਰਹੇ ਕਈ ਲੋਕ ਸਦਾਚਾਰੀ ਬਣ ਗਏ ਹਨ। ਤੁਸੀਂ ਜਦੋਂ ਤੋਂ ਆਏ ਹੋ, ਪਿੰਡ ''ਚ ਝਗੜੇ-ਫਸਾਦ ਅਤੇ ਮਾਰ-ਕੁੱਟ ਦੀਆਂ ਘਟਨਾਵਾਂ ਬਹੁਤ ਘਟ ਗਈਆਂ ਹਨ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ।''''
ਮਹਾਤਮਾ ਬੋਲੇ, ''''ਜੋ ਪੁੱਛਣਾ ਚਾਹੁੰਦਾ ਏਂ ਬਿਨਾਂ ਡਰ ਦੇ ਪੁੱਛ ਬੇਟਾ।''''
ਸ਼ਰਭ ਬੋਲਿਆ, ''''ਤੁਸੀਂ ਆਪਣੇ ਉਪਦੇਸ਼ਾਂ ''ਚ ਲਾਲਚ ਅਤੇ ਧਨ ਦੀ ਇੱਛਾ ਨੂੰ ਗਲਤ ਦੱਸਦੇ ਹੋ, ਫਿਰ ਤੁਸੀਂ ਪਿੰਡ ਵਾਲਿਆਂ ਤੋਂ ਚੌਲਾਂ ਅਤੇ ਪੈਸਿਆਂ ਦੀ ਇੱਛਾ ਕਿਉਂ ਰੱਖਦੇ ਹੋ? ਮੈਂ ਬਸ ਇੰਨਾ ਜਾਣਨਾ ਚਾਹੁੰਦਾ ਹਾਂ।''''
ਸ਼ਰਭ ਦਾ ਸਵਾਲ ਸੁਣ ਕੇ ਮਹਾਤਮਾ ਹੱਸ ਪਏ ਅਤੇ ਬੋਲੇ, ''''ਬੇਟਾ, ਤੇਰੀਆਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਮੇਰੇ ਉਪਦੇਸ਼ਾਂ ਨਾਲ ਪਿੰਡ ਵਾਲਿਆਂ ਦਾ ਭਲਾ ਹੋ ਰਿਹਾ ਹੈ। ਮੈਂ ਇਹੀ ਭਲਾ ਕੁਝ ਦਿਨਾਂ ਬਾਅਦ ਗੁਆਂਢ ਦੇ ਲੋਕਾਂ ਦਾ ਵੀ ਕਰਨਾ ਚਾਹੁੰਦਾ ਹਾਂ। ਇਸ ਲਈ ਮੇਰਾ ਸਰੀਰ ਕੰਮ ਕਰਦਾ ਰਹੇ, ਸਿਹਤਮੰਦ ਰਹੇ। ਇਸ ਦੇ ਲਈ ਭੋਜਨ ਅਤੇ ਪੈਸੇ ਦੀ ਲੋੜ ਪੈਂਦੀ ਹੈ।''''
ਇਹ ਸੁਣ ਕੇ ਸ਼ਰਭ ਨਤਮਸਤਕ ਹੋ ਗਿਆ। ਦੂਜੇ ਦਿਨ ਤੋਂ ਪਿੰਡ ਵਾਲੇ ਮਹਾਤਮਾ ਹੰਸਾਨੰਦ ਲਈ ਆਪਣੀ ਭੇਟ ਵਿਚ ਚੌਲਾਂ ਦੇ ਨਾਲ ਲੂਣ, ਦਾਲ, ਸਬਜ਼ੀ, ਫਲ ਆਦਿ ਵੀ ਲਿਆਉਣ ਲੱਗੇ।