ਦੀਵਾਲੀ ਤੋਂ ਪਹਿਲਾਂ ਇਨ੍ਹਾਂ ਸੰਕੇਤਾਂ ਨਾਲ ਜਾਣੋ ਤੁਹਾਡੀ ਜੇਬ ਵਿਚ ਆਉਣ ਵਾਲੇ ਹਨ ਨੋਟ

10/10/2017 3:35:08 PM

ਨਵੀਂ ਦਿੱਲੀ— ਹਿੰਦੂ ਧਰਮ ਸ਼ਾਸਤਰਾਂ ਵਿਚ ਕਈ ਅਜਿਹੇ ਸੰਕੇਤ ਦੱਸੇ ਗਏ ਹਨ ਜਿਨ੍ਹਾਂ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਨੂੰ ਤੁਹਾਡੇ ਕੰਮ ਵਿਚ ਸਫਲਤਾ ਮਿਲੇਗੀ ਜਾਂ ਨਹੀਂ। ਧਨ ਲਾਭ ਹੋਵੇਗਾ ਜਾਂ ਨਹੀਂ ਆਦਿ। ਇਨ੍ਹਾਂ ਸੰਕੇਤਾਂ ਨੂੰ ਸ਼ਗਨ ਅਤੇ ਅਪਸ਼ਗਨ ਕਿਹਾ ਜਾਂਦਾ ਹੈ। ਸ਼ਾਸਤਰਾਂ ਮੁਤਾਬਕ ਜਦੋਂ ਵੀ ਤੁਸੀਂ ਕਿਸੇ ਖਾਸ ਕੰਮ ਲਈ ਜਾ ਰਹੇ ਹੁੰਦੇ ਹੋ ਤਾਂ ਠੀਕ ਉਸੇ ਸਮੇਂ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਸ਼ੁੱਭ-ਅਸ਼ੁੱਭ ਘਟਨਾਵਾਂ ਹੀ ਸ਼ਗਨ ਜਾਂ ਅਪਸ਼ਗਨ ਹੁੰਦੀਆਂ ਹਨ। ਹਾਲਾਂਕਿ ਕਾਫੀ ਲੋਕ ਇਨ੍ਹਾਂ ਗੱਲਾਂ ਨੂੰ ਸਿਰਫ ਅੰਧਵਿਸ਼ਵਾਸ ਹੀ ਮੰਨਦੇ ਹਨ। 
ਸ਼ਗਣ ਦਾ ਮਤਲਬ ਹੁੰਦਾ ਹੈ ਸ਼ੁੱਭ। ਜਦਕਿ ਅਪਸ਼ਗਣ ਦਾ ਮਤਲੱਬ ਹੁੰਦਾ ਹੈ ਮਾੜਾ ਜਾਂ ਅਸ਼ੁੱਭ। 
ਦੀਵਾਲੀ ਆਉਣ ਵਿਚ ਕੁਝ ਹੀ ਦਿਨ ਬਚੇ ਹਨ। ਕਹਿੰਦੇ ਹਨ ਕਿ ਧਨ ਦੀ ਦੇਵੀ ਲਕਸ਼ਮੀ ਆਪਣੇ ਪਸੰਦ ਦੇ ਘਰ ਆਉਂਦੀ ਹੈ ਤਾਂ ਆਓ ਜਾਣਦੇ ਹਾਂ ਇਨ੍ਹਾਂ ਸੰਕੇਤਾਂ ਨਾਲ ਕੀ ਤੁਹਾਡੀ ਜੇਬ ਵਿਚ ਆਉਣ ਵਾਲੇ ਹਨ ਨੋਟ...
ਲੈਣ-ਦੇਣ ਦੇ ਸਮੇਂ ਹੱਥ ਵਿਚੋਂ ਪੈਸਾ ਛੁੱਟ ਜਾਵੇ ਤਾਂ ਤੁਹਾਡੀ ਆਰਥਿਕ ਸਥਿਤੀ 'ਤੇ ਚੰਗਾ ਪ੍ਰਭਾਵ ਪੈਂਦਾ ਹੈ। 
ਹਥੇਲੀਆਂ 'ਤੇ ਵਾਰ-ਵਾਰ ਖਾਰਸ਼ ਹੋਣ ਦਾ ਅਰਥ ਹੁੰਦਾ ਹੈ ਤੁਹਾਨੂੰ ਬਹੁਤ ਸਾਰਾ ਧਨ ਮਿਲਣ ਵਾਲਾ ਹੈ।
ਸਰੀਰ ਦੇ ਸੱਜੇ ਅੰਗਾਂ 'ਤੇ ਅਤੇ ਸਿੱਧੇ ਹੱਥ 'ਤੇ ਵਾਰ-ਵਾਰ ਖਾਰਿਸ਼ ਹੋਵੇ ਤਾਂ ਕਿਤਿਓ ਅਚਾਨਕ ਨਾਲ ਪੈਸਾ ਮਿਲਦਾ ਹੈ।
ਖੱਬੇ ਹੱਥ 'ਤੇ ਖਾਰਿਸ਼ ਹੋਣ ਨਾਲ ਪੈਸੇ ਖਰਚ ਹੁੰਦੇ ਹਨ। 
ਅੱਖ 'ਤੇ ਖਾਰਸ਼ ਹੋਣ ਨਾਲ ਪੈਸਾ ਮਿਲਦਾ ਹੈ।
ਸੁਪਨੇ ਵਿਚ ਛਾਤੀ 'ਤੇ ਖਾਰਸ਼ ਹੋਵੇ ਤਾਂ ਧਨ ਦੀ ਪ੍ਰਾਪਤੀ ਹੁੰਦੀ ਹੈ। 
ਪੈਰ 'ਤੇ ਖਾਰਸ਼ ਹੋਵੇ ਤਾਂ ਯਾਤਰਾ 'ਤੇ ਜਾਣ ਦਾ ਸਬੱਬ ਬਣਦਾ ਹੈ।