ਖੁਸ਼ਹਾਲ ਜ਼ਿੰਦਗੀ ਲਈ ਵਾਸਤੂ ਦੀਆਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

12/11/2017 12:08:56 PM

ਜਲੰਧਰ— ਵਾਸਤੂ ਸ਼ਾਸਤਰ ਦੀ ਦ੍ਰਿਸ਼ਟੀ ਨਾਲ ਮਕਾਨ ਦਾ ਠੀਕ ਢੰਗ ਨਾਲ ਨਿਰਮਾਣ ਨਾ ਹੋਣ 'ਤੇ ਵਿਕਅਤੀ ਦੇ ਜੀਵਨ 'ਤੇ ਕਈ ਪ੍ਰਕਾਰ ਦੀਆਂ ਮਸੱਸਿਆਵਾਂ ਬਣੀਆਂ ਰਹਿੰਦੀਆਂ ਹਨ। ਵਾਸਤੂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਘਰ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਭੂਮੀ ਦੀ ਪੂਜਾ ਕਰਨੀ ਚਾਹੀਦੀ ਹੈ। ਇਹ ਇਕ ਸ਼ੁੱਭ ਸ਼ੁਰੂਆਤ ਮੰਨੀ ਜਾਂਦੀ ਹੈ ਅਤੇ ਅੱਗੇ ਦੀ ਕਾਰਵਾਈ ਕਰਨ ਲਈ ਇਕ ਚੰਗੀ ਸ਼ੁਰੂਆਤ ਹੈ, ਅਜਿਹੀ ਹੀ ਕਈ ਉਪਾਅ ਹਨ ਜਿਨ੍ਹਾਂ ਦੇ ਬਾਰੇ ਵਾਸਤੂ 'ਚ ਬਹੁਤ ਚੰਗੀ ਤਰ੍ਹਾਂ ਦੱਸਿਆ ਗਿਆ ਹੈ। ਜਦੋਂ ਤੁਸੀਂ ਘਰ ਦਾ ਨਿਰਮਾਣ ਸ਼ੁਰੂ ਕਰਦੇ ਹੋ ਤਾਂ ਇਹ ਸਭ ਤੋਂ ਚੰਗਾ ਸਮਾਂ ਹੈ ਜਦੋਂ ਤੁਹਾਨੂੰ ਵਾਸਤੂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਵਾਸਤੂ ਇਕ ਵਿਸ਼ਾਲ ਇਮਾਰਤ ਦੇ ਅੰਦਰ ਅਤੇ ਸਾਡੀ ਜੀਵਨ 'ਚ ਸਕਾਰਾਤਮਕ ਊਰਜਾ ਦੇਣ ਲਈ ਪ੍ਰਯੋਗ 'ਚ ਲਿਆਇਆ ਜਾਂਦਾ ਹੈ ਪਰ ਜੇਕਰ ਘਰ 'ਚ ਵਾਸਤੂ ਦੋਸ਼ ਪੈਦਾ ਹੋ ਜਾਵੇ ਤਾਂ ਘਰ ਦੇ ਮੈਂਬਰਾ ਨੂੰ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਵਾਸਤੂ ਦੋਸ਼ ਦੇ ਨਿਵਾਰਣ ਲਈ ਕੁਝ ਅਜਿਹੇ ਹੀ ਉਪਾਅ ਜੋ ਫਾਇਦੇਮੰਦ ਹੋ ਸਕਦੇ ਹਨ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਸੁਖੀ ਜੀਵਨ ਲਈ ਘਰ ਦੇ ਨਿਰਮਾਣ ਕਰਦੇ ਸਮੇਂ ਵਾਸਤੂ-ਦੋਸ਼ ਦੇ ਪ੍ਰਮੁੱਖ ਨਿਯਮਾਂ ਨੂੰ ਜ਼ਰੂਰ ਧਿਆਨ 'ਚ ਰੱਖੋ। ਕਿਉਂਕਿ ਨਕਸ਼ਾ ਬਣਾਉਣ ਵਾਲੇ ਆਰਕੀਟੈਕਟ ਇਕ ਉੱਤਮ ਡਿਜ਼ਾਇਨ ਵਾਲਾ ਘਰ ਤਾਂ ਬਣਾ ਸਕਦਾ ਹੈ ਪਰ ਉਸ 'ਚ ਰਹਿਣ ਵਾਲੇ ਮੈਂਬਰਾਂ ਦੇ ਸੁੱਖੀ ਜੀਵਨ ਦੀ ਗਰੰਟੀ ਨਹੀਂ ਦੇ ਸਕਦਾ। ਜਦੋਂ ਕਿ ਵਾਸਤੂ ਸ਼ਾਸਤਰ ਇਨ੍ਹਾਂ ਦੀ ਗਰੰਟੀ ਵੀ ਦਿੰਦਾ ਹੈ, ਇਸ ਲਈ ਵਾਸਤੂ ਸ਼ਾਸਤਰ ਦੇ ਆਧਾਰ 'ਤੇ ਹੀ ਮਕਾਨ ਕਿਸ ਤਰ੍ਹਾਂ ਦਾ ਹੋਵੇ, ਇਸ ਦੀ ਵਿਆਖਿਆ ਇਸ ਪ੍ਰਕਾਰ ਹੈ।
ਘਰ, ਮਕਾਨ ਅਤੇ ਦਫਤਰ ਦਾ ਮੁੱਖ ਦਰਵਾਜ਼ਾ, ਉੱਤਰ, ਪੂਰਵ, ਪੱਛਮ 'ਚ ਵਧੀਆ ਹੁੰਦਾ ਹੈ ਅਤੇ ਇਹ ਘਰ ਦੇ ਮਾਲਕ ਲਈ ਸੁੱਖ ਅਤੇ ਖੁਸ਼ਹਾਲੀ ਦਾ ਸਾਧਨ ਬਣਦਾ ਹੈ, ਪਰ ਦੱਖਣਮੁੱਖੀ ਦਰਵਾਜ਼ੇ ਤੋਂ ਆਉਣ ਵਾਲੀ ਹਵਾ ਅਤੇ ਰੌਸ਼ਨੀ, ਸੂਰਜ ਦੀਆਂ ਕਿਰਨਾਂ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਘੇਰਣ ਲੱਗਦੀਆਂ ਹਨ। ਧਨ ਲਕਸ਼ਮੀ ਖਤਮ ਹੋਣ ਲੱਗਦੀ ਹੈ ਅਤੇ ਪਤੀ-ਪਤਨੀ ਵਿਚਕਾਰ ਦੂਰੀ ਵਧਣ ਲੱਗਦੀ ਹੈ। ਇਸ ਦੇ ਨਾਲ ਹੀ ਕਈ ਹੋਰ ਪ੍ਰੇਸ਼ਾਨੀਆਂ ਵੀ ਪੈਦਾ ਹੁੰਦੀਆਂ ਹਨ।
ਇਸ ਦੇ ਹੱਲ ਲਈ ਸਮੇਂ-ਸਮੇਂ 'ਤੇ ਸਾਬੂਤ ਉਰਦ ਨੂੰ ਪਾਣੀ 'ਚ ਪ੍ਰਵਾਹਿਤ ਕਰੋ ਅਤੇ ਮਾਰਬਲ ਜਾਂ ਮਿੱਟੀ ਦੇ ਬੰਦਰ ਮੁੱਖ ਸਥਾਨ 'ਚ ਰੱਖੋ। ਇਸ ਨਾਲ ਸੂਰਜ ਦੀ ਅਸ਼ੁੱਧਤਾ ਦੂਰ ਹੋ ਜਾਂਦੀ ਹੈ।
ਗੈਸ ਅਤੇ ਬਿਜਲੀ ਦੇ ਉਪਕਰਨ ਦੱਖਣੀ ਪੂਰਵੀ ਕੋਣ 'ਚ ਰੱਖੋ ਅਤੇ ਮੰਦਰ 'ਚ ਵੀ ਧੂਫ-ਅਗਰਬੱਤੀ ਦੱਖਣੀ ਪੂਰਵੀ ਕੋਣ 'ਚ ਰੱਖੋ। ਕਦੀ ਵੀ ਉੱਤਰ-ਪੂਰਵ ਕੋਣ ਦਿਸ਼ਾ 'ਚ ਨਾ ਰੱਖੋ। ਇਸ ਨਾਲ ਮਾਨਸਿਕ ਕਲੇਸ਼ ਹੋਵੇਗਾ।
ਪੌੜੀਆਂ ਦੇ ਹੇਠਾਂ ਕਦੀ ਵੀ ਰਸੋਈ, ਟਾਇਲੇਟ ਨਾ ਬਣਾਓ। ਇਸ ਨਾਲ ਕਾਰੋਬਾਰ 'ਚ ਹਾਨੀ ਹੋਣ ਲੱਗੇਗੀ ਅਤੇ ਉੱਪਰੀ ਹਵਾ ਆਦਿ ਦਾ ਪ੍ਰਭਾਵ ਪੈਣ ਲੱਗੇਗਾ।