ਮਾਤਾ ਲਕਸ਼ਮੀ ਦੀ ਕਿਰਪਾ ਪਾਉਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

1/11/2018 11:08:23 AM

ਜਲੰਧਰ— ਹਰ ਇਕ ਵਿਅਕਤੀ ਇਹੀ ਚਾਹੁੰਦਾ ਹੈ ਕਿ ਧਨ ਦੀ ਦੇਵੀ ਲਕਸ਼ਮੀ ਦਾ ਅਸ਼ੀਰਵਾਦ ਉਸ 'ਤੇ ਬਣਿਆ ਰਹੇ। ਇਸ ਲਈ ਵਿਅਕਤੀ ਪੂਰੇ ਢੰਗ- ਵਿਧਾਨ ਨਾਲ ਲਕਸ਼ਮੀ ਨੂੰ ਖੁਸ਼ ਕਰਨ 'ਚ ਲੱਗਿਆ ਰਹਿੰਦਾ ਹੈ ਤਾਂ ਕਦੇ ਦਾਨ-ਧਰਮ ਆਦਿ ਕਰਕੇ ਪੁੰਨ ਕਮਾਉਂਦਾ ਹੈ। ਮਗਰ ਲੋਕ ਸ਼ਾਇਦ ਇਹ ਨਹੀਂ ਜਾਣਦੇ ਕਿ ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਪੂਜਾ ਵਾਲੀ ਥਾਂ 'ਤੇ ਠੀਕ ਰੋਸ਼ਨੀ ਦਾ ਹੋਣਾ ਵੀ ਬਹੁਤ ਲਾਜ਼ਮੀ ਹੁੰਦਾ ਹੈ। ਵਾਸਤੂ ਅਨੁਸਾਰ ਇਹ ਨਿਯਮ ਬਹੁਤ ਹੀ ਮੁੱਖ ਮੰਨਿਆ ਜਾਂਦਾ ਹੈ, ਜਿਸ ਦੇ ਨਾਲ ਮਾਤਾ ਲਕਸ਼ਮੀ ਜਲਦੀ ਹੀ ਆਪਣੇ ਭਗਤਾ 'ਤੇ ਖੁਸ਼ ਹੋ ਜਾਂਦੀ ਹੈ।

ਸਨਾਤਨ ਧਰਮ 'ਚ ਕਿਹਾ ਗਿਆ ਹੈ ਕਿ ਘਰ 'ਚ ਮੰਦਰ ਦੇ ਹੋਣ ਨਾਲ ਘਰ ਦੇ ਮੈਬਰਾਂ 'ਤੇ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ। ਘਰ ਚਾਹੇ ਛੋਟਾ ਹੋਵੇ, ਜਾਂ ਵੱਡਾ, ਆਪਣਾ ਹੋਵੇ ਜਾਂ ਕਿਰਾਏ ਦਾ ਪਰ ਹਰ ਘਰ ਵਿਚ ਮੰਦਰ ਜਰੂਰ ਹੁੰਦਾ ਹੈ। ਵਾਸਤੂ ਅਨੁਸਾਰ ਵੀ ਘਰ 'ਚ ਪੂਜਾ ਵਾਲੀ ਜਗ੍ਹਾ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ ਕਿਉਂਕਿ ਘਰ ਦੀ ਖੁਸ਼ਹਾਲੀ ਅਤੇ ਪੈਸੇ 'ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ। ਇਸ ਲਈ ਪੂਜਾ ਘਰ ਈਸ਼ਾਨ ਕੋਣ ਵਿਚ ਹੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹੀ ਸਥਾਨ ਦੇਵਤਾਵਾਂ ਲਈ ਨਿਸ਼ਚਿਤ ਕੀਤਾ ਗਿਆ ਹੈ। ਪੂਜਾ ਘਰ 'ਚ ਪੀਲੇ ਰੰਗ ਦੇ ਬਲਬ ਦੀ ਵਰਤੋਂ ਕਰਨਾ ਜ਼ਿਆਦਾ ਸ਼ੁੱਭ ਹੁੰਦਾ ਹੈ ਅਤੇ ਬਾਕੀ ਕਮਰਿਆ 'ਚ ਦੂਧਿਆ ਬਲਬ ਦਾ ਇਸਤੇਮਾਲ ਕਰਨ ਨਾਲ ਵੀ ਘਰ ਵਿਚ ਬਰਕਤ ਬਣੀ ਰਹਿੰਦੀ ਹੈ ਅਤੇ ਵਪਾਰ-ਪੇਸ਼ੇ ਵਿਚ ਤਰੱਕੀ ਹੁੰਦੀ ਹੈ।

ਵਾਸਤਬ ਮੁਤਾਬਕ, ਸ਼ਾਮ ਸਮੇਂ ਪੂਜਾ ਵਾਲੀ ਜਗ੍ਹਾ 'ਤੇ ਇਸ਼ਟ ਦੇਵ ਦੇ ਸਾਹਮਣੇ ਪ੍ਰਕਾਸ਼ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ। ਇਸ ਲਈ ਘਿਓ ਦਾ ਦੀਵਾ ਜਗਾਉਣਾ ਬਹੁਤ ਉੱਤਮ ਹੈ। ਸ਼ਾਸਤਰਾਂ 'ਚ ਵੀ ਇਸ ਗੱਲ ਦਾ ਵਰਣਨ ਮਿਲਦਾ ਹੈ ਕਿ ਸ਼ਾਮ ਸਮੇਂ ਘਰ ਵਿਚ ਧਨ ਦੀ ਦੇਵੀ ਲਕਸ਼ਮੀ ਦਾ ਪਰਵੇਸ਼ ਹੁੰਦਾ ਹੈ। ਜੇਕਰ ਇਸ ਸਮੇਂ ਘਰ 'ਚ ਹਨ੍ਹੇਰਾ ਹੁੰਦਾ ਹੈ ਤਾਂ ਮਾਂ ਲਕਸ਼ਮੀ ਆਪਣਾ ਰਸਤਾ ਬਦਲ ਲੈਂਦੀ ਹੈ ਅਤੇ ਬਾਹਰ ਦੀ ਨਕਾਰਾਤਮਕ ਊਰਜਾ ਘਰ 'ਚ ਆ ਜਾਂਦੀ ਹੈ। ਅਜਿਹੀ ਬੁਰੀ ਊਰਜਾ ਨੂੰ ਰੋਕਣ ਅਤੇ ਘਰ ਵਿਚ ਲਕਸ਼ਮੀ ਦੀ ਰਿਹਾਇਸ਼ ਲਈ ਗੋਧੂਲਿ ਬੇਲੇ ਦੇ ਸਮੇਂ ਘਰ 'ਚ ਅਤੇ ਪੂਜਾ ਵਾਲੀ ਥਾਂ 'ਤੇ ਉੱਤਮ ਰੋਸ਼ਨੀ ਰੱਖੋ।