ਇੰਝ ਮਿਲੇਗੀ ਮਾਨਸਿਕ ਸ਼ਾਂਤੀ

12/3/2016 1:11:44 PM

ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਧਾਰਮਿਕ ਵਿਚਾਰਾਂ ਵਾਲੇ ਇਕ ਰਾਜੇ ਨੂੰ ਕੋਈ ਸੰਤ ਮਿਲਣ ਆਏ। ਰਾਜਾ ਪ੍ਰਸੰਨ ਹੋ ਗਿਆ। ਉਹ ਅੱਖਾਂ ਵਿਚ ਖੁਸ਼ੀ ਦੇ ਹੰਝੂ ਲਿਆ ਕੇ ਬੋਲਿਆ,''''ਮੇਰੀ ਇੱਛਾ ਹੈ ਕਿ ਅੱਜ ਤੁਹਾਡੇ ਮਨ ਦੀ ਕੋਈ ਵੀ ਮੁਰਾਦ ਮੈਂ ਪੂਰੀ ਕਰਾਂ। ਦੱਸੋ, ਤੁਹਾਨੂੰ ਕੀ ਸੌਗਾਤ ਚਾਹੀਦੀ ਹੈ?''''
ਸੰਤ ਸ਼ਸ਼ੋਪੰਜ ਵਿਚ ਪੈ ਗਏ। ਉਹ ਬੋਲੇ,''''ਤੂੰ ਖੁਦ ਆਪਣੇ ਮਨ ਨਾਲ ਜੋ ਵੀ ਸੌਗਾਤ ਦੇਵੇਂਗਾ, ਮੈਂ ਸਵੀਕਾਰ ਕਰ ਲਵਾਂਗਾ।''''
ਪਰ ਰਾਜੇ ਨੇ ਤਪੱਸਵੀ ਸਾਹਮਣੇ ਆਪਣੇ ਰਾਜ ਦੇ ਸਮਰਪਣ ਦੀ ਇੱਛਾ ਜ਼ਾਹਿਰ ਕੀਤੀ।
ਸੰਤ ਬੋਲੇ,''''ਰਾਜ ਤਾਂ ਜਨਤਾ ਦਾ ਹੈ। ਰਾਜਾ ਸਿਰਫ ਉਸ ਦਾ ਰਖਵਾਲਾ ਹੁੰਦਾ ਹੈ।''''
ਫਿਰ ਰਾਜੇ ਨੇ ਦੂਜੇ ਬਦਲ ਦੇ ਰੂਪ ''ਚ ਮਹੱਲ, ਸਵਾਰੀ ਆਦਿ ਦੀ ਗੱਲ ਕੀਤੀ।
ਤਪੱਸਵੀ ਬੋਲੇ,''''ਰਾਜਨ, ਇਹ ਵੀ ਜਨਤਾ ਦੇ ਹਨ। ਇਹ ਤਾਂ ਤੇਰੇ ਰਾਜ-ਕਾਜ ਨੂੰ ਚਲਾਉਣ ਦੀ ਸਹੂਲਤ ਲਈ ਹਨ।''''
ਇਸ ਤੋਂ ਬਾਅਦ ਰਾਜੇ ਨੇ ਤੀਜੇ ਬਦਲ ਦੇ ਤੌਰ ''ਤੇ ਆਪਣਾ ਸਰੀਰ ਦਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ। ਸੰਤ ਬੋਲੇ,''''ਨਹੀਂ ਰਾਜਨ, ਇਹ ਸਰੀਰ ਤਾਂ ਤੇਰੇ ਬੱਚਿਆਂ ਤੇ ਪਤਨੀ ਦਾ ਹੈ। ਤੂੰ ਇਸ ਨੂੰ ਕਿਵੇਂ ਦਾਨ ਕਰ ਸਕਦੇ ਏਂ?''''
ਇਹ ਸੁਣ ਕੇ ਰਾਜਾ ਪ੍ਰੇਸ਼ਾਨ ਹੋ ਗਿਆ।
ਫਿਰ ਸੰਤ ਨੇ ਕਿਹਾ,''''ਰਾਜਨ, ਤੂੰ ਆਪਣੇ ਮਨ ਦੇ ਹੰਕਾਰ ਦਾ ਤਿਆਗ ਕਰ। ਹੰਕਾਰ ਹੀ ਸਭ ਤੋਂ ਸਖਤ ਬੰਧਨ ਹੁੰਦਾ ਹੈ।''''
ਅਗਲੇ ਦਿਨ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਰਾਜੇ ਨੇ ਹੰਕਾਰ ਦਾ ਤਿਆਗ ਕਰ ਦਿੱਤਾ।
ਸੰਖੇਪ ''ਚ ਹੰਕਾਰ ਇਕ ਅਜਿਹੀ ਭਾਵਨਾ ਹੈ ਜੋ ਜਦੋਂ ਤਕ ਰਹਿੰਦੀ ਹੈ, ਵਿਅਕਤੀ ਤਰੱਕੀ ਨਹੀਂ ਕਰ ਸਕਦਾ। ਇਸੇ ਲਈ ਹੰਕਾਰ ਦਾ ਤਿਆਗ ਕਰਨਾ ਚਾਹੀਦਾ ਹੈ।