ਅੱਧੀ ਰੋਟੀ ਦਾ ਕਰਜ਼

2/15/2017 1:01:36 PM

ਪਤਨੀ ਵਾਰ-ਵਾਰ ਮਾਂ ''ਤੇ ਇਲਜ਼ਾਮ ਲਾਈ ਜਾ ਰਹੀ ਸੀ ਅਤੇ ਪਤੀ ਵਾਰ-ਵਾਰ ਉਸ ਨੂੰ ਆਪਣੀ ਹੱਦ ''ਚ ਰਹਿਣ ਨੂੰ ਕਹਿ ਰਿਹਾ ਸੀ ਪਰ ਪਤਨੀ ਚੁੱਪ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਤੇ ਚੀਕ-ਚੀਕ ਕੇ ਕਹਿ ਰਹੀ ਸੀ ਕਿ ਉਸ ਨੇ ਅੰਗੂਠੀ ਟੇਬਲ ''ਤੇ ਹੀ ਰੱਖੀ ਸੀ ਅਤੇ ਤੁਹਾਡੇ ਤੇ ਮੇਰੇ ਤੋਂ ਇਲਾਵਾ ਇਸ ਕਮਰੇ ਵਿਚ ਕੋਈ ਨਹੀਂ ਆਇਆ। ਹੋਵੇ ਨਾ ਹੋਵੇ ਅੰਗੂਠੀ ਮਾਂ ਜੀ ਨੇ ਹੀ ਚੁੱਕੀ ਹੈ।
ਗੱਲ ਜਦੋਂ ਪਤੀ ਦੀ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਉਸ ਨੇ ਪਤਨੀ ਦੀ ਗੱਲ੍ਹ ''ਤੇ ਇਕ ਜ਼ੋਰਦਾਰ ਚਪੇੜ ਮਾਰ ਦਿੱਤੀ। ਅਜੇ 3 ਮਹੀਨੇ ਹੀ ਤਾਂ ਵਿਆਹ ਨੂੰ ਹੋਏ ਸਨ। ਪਤਨੀ ਤੋਂ ਚਪੇੜ ਸਹਿਣ ਨਹੀਂ ਹੋਈ। ਉਹ ਘਰ ਛੱਡ ਕੇ ਜਾਣ ਲੱਗੀ ਅਤੇ ਜਾਂਦੇ-ਜਾਂਦੇ ਪਤੀ ਨੂੰ ਇਕ ਸਵਾਲ ਪੁੱਛਿਆ ਕਿ ਤੁਹਾਨੂੰ ਆਪਣੀ ਮਾਂ ''ਤੇ ਇੰਨਾ ਵਿਸ਼ਵਾਸ ਕਿਉਂ ਹੈ? ਤਾਂ ਪਤੀ ਨੇ ਜੋ ਜਵਾਬ ਦਿੱਤਾ, ਉਸ ਨੂੰ ਸੁਣ ਕੇ ਦਰਵਾਜ਼ੇ ਦੇ ਪਿੱਛੇ ਖੜ੍ਹੀ ਮਾਂ ਦਾ ਮਨ ਭਰ ਆਇਆ। ਪਤੀ ਨੇ ਪਤਨੀ ਨੂੰ ਦੱਸਿਆ ਕਿ ਜਦੋਂ ਉਹ ਛੋਟਾ ਸੀ ਤਾਂ ਉਸ ਦੇ ਪਿਤਾ ਜੀ ਸਵਰਗਵਾਸ ਹੋ ਗਏ। ਮਾਂ ਮੁਹੱਲੇ ਦੇ ਘਰਾਂ ਵਿਚ ਕੰਮ ਕਰ ਕੇ ਜੋ ਕਮਾਉੁਂਦੀ ਸੀ, ਉਸ ਨਾਲ ਇਕ ਟਾਈਮ ਦਾ ਖਾਣਾ ਆਉਂਦਾ ਸੀ।
ਮਾਂ ਇਕ ਥਾਲੀ ਵਿਚ ਮੈਨੂੰ ਖਾਣਾ ਪਰੋਸ ਦਿੱਤੀ ਸੀ ਅਤੇ ਖਾਲੀ ਡੱਬੇ ਨੂੰ ਢਕ ਕੇ ਰੱਖ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਮੇਰੀ ਰੋਟੀ ਇਸ ਡੱਬੇ ਵਿਚ ਹੈ, ਬੇਟਾ ਤੂੰ ਖਾ ਲੈ।
ਮੈਂ ਵੀ ਹਮੇਸ਼ਾ ਅੱਧੀ ਰੋਟੀ ਖਾ ਕੇ ਕਹਿ ਦਿੰਦਾ ਸੀ ਕਿ ਮਾਂ ਮੇਰਾ ਪੇਟ ਭਰ ਗਿਆ ਹੈ। ਮੈਂ ਹੋਰ ਰੋਟੀ ਨਹੀਂ ਖਾਣੀ ਹੈ। ਮਾਂ ਨੇ ਮੇਰੀ ਜੂਠੀ ਅੱਧੀ ਰੋਟੀ ਖਾ ਕੇ ਮੈਨੂੰ ਪਾਲਿਆ-ਪੋਸਿਆ ਅਤੇ ਵੱਡਾ ਕੀਤਾ ਹੈ। ਅੱਜ ਮੈਂ ਦੋ ਰੋਟੀਆਂ ਕਮਾਉਣ ਲਾਇਕ ਹੋ ਗਿਆ ਹਾਂ ਪਰ ਇਹ ਕਿਵੇਂ ਭੁੱਲ ਸਕਦਾ ਹਾਂ ਕਿ ਮਾਂ ਨੇ ਉਮਰ ਦੇ ਉਸ ਪੜਾਅ ''ਤੇ ਆਪਣੀਆਂ ਇੱਛਾਵਾਂ ਨੂੰ ਮਾਰਿਆ ਹੈ, ਕੀ ਉਹ ਮਾਂ ਅੱਜ ਉਮਰ ਦੇ ਉਸ ਪੜਾਅ ''ਤੇ ਕਿਸੇ ਅੰਗੂਠੀ ਦੀ ਭੁੱਖੀ ਹੋਵੇਗੀ। ਇਹ ਮੈਂ ਸੋਚ ਵੀ ਨਹੀਂ ਸਕਦਾ। ਤੂੰ ਤਾਂ ਤਿੰਨ ਮਹੀਨਿਆਂ ਤੋਂ ਮੇਰੇ ਨਾਲ ਹੈਂ, ਮੈਂ ਤਾਂ ਮਾਂ ਦੀ ਤਪੱਸਿਆ ਨੂੰ ਪਿਛਲੇ 25 ਸਾਲਾਂ ਤੋਂ ਦੇਖਿਆ ਹੈ। ਇਹ ਸੁਣ ਕੇ ਮਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਸਮਝ ਨਹੀਂ ਪਾ ਰਹੀ ਸੀ ਕਿ ਬੇਟਾ ਉਸ ਦੀ ਅੱਧੀ ਰੋਟੀ ਦਾ ਕਰਜ਼ ਚੁਕਾ ਰਿਹਾ ਹੈ ਜਾਂ ਉਹ ਬੇਟੇ ਦੀ ਅੱਧੀ ਰੋਟੀ ਦਾ ਕਰਜ਼।