ਪੰਜ ਖੰਡ

5/1/2017 7:23:41 AM

ਗੁਰੂ ਨਾਨਕ ਪਾਤਸ਼ਾਹ ਨੇ ਇਸ ਗੁਪਤ ਮਾਰਗ ਦੇ ਪੰਜ ਪੜਾਅ, ਪੰਜ ਸਟੇਸ਼ਨ ਰੇਖਾਂਕਿਤ ਕਰ ਲਏ ਅਤੇ ਸਪੱਸ਼ਟ ਨਿਰਦੇਸ਼ ਦਿੱਤਾ ਕਿ ਸਰੀਰ ਨਾਲ ਨਹੀਂ, ਸੁਰਤਿ ਨਾਲ ਇਸ ਬਿਖਮ ਮਾਰਗ ਦੀ ਯਾਤਰਾ ਸੰਭਵ ਹੈ...।
''''ਸ਼ਬਦ ਸੁਰਤਿ ਧੁਨਿ ਅੰਤਰਿ ਜਾਗੀ।'''' ਸੁਰਤਿ ਸੰਸਾਰ ਦੀਆਂ ਵਿਸ਼ੈ ਵਾਸਨਾਵਾਂ ਵੱਲ ਖਿੰਡਰੀ ਹੋਈ ਹੈ। ਜਦੋਂ ਸਤਿਗੁਰੂ ਦੀ ਕਿਰਪਾ ਨਾਲ ਸਾਧਕ ਜਾਂ ਸਿੱਖ ਸੁਰਤਿ ਨੂੰ... ਚਿਤ ਨੂੰ, ਸੰਸਾਰ ਤੋਂ ਬਾਹਰ ਦੀ ਦੌੜ ਤੋਂ ਮੋੜ ਕੇ ਅੰਤਰਮੁਖੀ ਮਾਰਗ ''ਤੇ ਆਤਮ-ਪਥ ''ਤੇ ਤੋਰ ਦਿੰਦਾ ਹੈ ਤਾਂ ਯਾਤਰਾ ਜੇ ਨਿਰਵਿਘਨ ਪੂਰੀ ਹੋ ਜਾਏ ਤਾਂ ਮਾਰਗ ਦੇ ਸਿਖਰ ''ਤੇ ਸ਼ਬਦ...ਆਤਮਾ ਨਾਲ ਮੇਲ ਹੋ ਜਾਂਦੈ ਔਰ ਦੋਹਾਂ ਦੇ ਮਿਲਦਿਆਂ.... ਰੱਬੀ ਨਾਦ..... ਅਨਹਦ ਧੁਨੀ, ਗੁੰਜਾਇਮਾਨ ਹੋਣ ਲੱਗਦੀ ਹੈ। ਇਸ ਰਾਹ ਦੇ ਪੰਜ ਪੜਾਅ ਹਨ -
ਧਰਮ ਖੰਡ
''''ਧਰਮ ਖੰਡ ਕਾ ਏਹੋ ਧਰਮੁ। ਗਿਆਨ ਖੰਡ ਕਾ ਆਖਹੁ ਕਰਮੁ।''''
ਯਾਤਰਾ ਦਾ ਆਰੰਭ ਇਸ ਸਟੇਸ਼ਨ ਤੋਂ! ਇਸ ਪਹਿਲੇ ਪੜਾਅ ''ਤੇ ਸਾਧਕ ਦੀ ਕਰਮਸ਼ੁੱਧੀ ਲਾਜ਼ਮੀ ਹੈ। ਮਨੁੱਖ ਦੇ ਕਰਮ, ਆਤਮ-ਗਿਆਨ ਨਾਲ ਪੁਣ ਛਾਣ ਕੇ ਹੋਣੇ ਚਾਹੀਦੇ ਹਨ... ਇਸ ਦੇ ਦੋ ਉਪਾਲੰਬ ਹਨ - 1. ਮੇਰੇ ਕਰਮਾਂ ਕਰਕੇ ਕਿਸੇ ਜੀਅ, ਬਨਸਪਤੀ, ਸ੍ਰਿਸ਼ਟੀ ਦੇ ਕਿਸੇ ਅਣੂ ''ਤੇ ਮਾੜਾ ਪ੍ਰਭਾਵ ਤਾਂ ਨਹੀਂ ਪੈਂਦਾ? ਕਿਸੇ ਦਾ ਮਨ ਤਾਂ ਨਹੀਂ ਦੁਖਦਾ? 2. ''''ਕਰਮ ਕਰਤ ਹੋÂੈ ਨਿਹਕਰਮ। ਤਿਸੁ ਬੈਸਨੋ ਕਾ ਨਿਰਮਲ ਧਰਮ।''''
ਇਹ ਖੰਡ ਬਹੁਤ ਵੱਡਾ ਹੈ। ਇਸੇ ਖੰਡ ਵਿਚ ਪਵਨ ਦੇਵਤਾ, ਜਲ ਦੇਵਤਾ, ਅਗਨੀਦੇਵ, ਭਗਵਾਨ ਕ੍ਰਿਸ਼ਨ ਅਤੇ ਸ਼ਿਵਜੀ ਦੇ ਲੋਕ ਹਨ। ਇਸ ਖੰਡ ''ਚੋਂ ਲੰਘਦਿਆਂ ਬ੍ਰਹਮਲੋਕ ਦੇ ਦੀਦਾਰੇ ਹੁੰਦੇ ਹਨ, ਜਿਥੇ ਬ੍ਰਹਮਾ ਜੀ ਅਨੇਕ ਰੂਪ-ਰੰਗ ਦੀਆਂ ਮੂਰਤਾਂ ਸਿਰਜ ਰਹੇ ਹਨ। ਇਥੇ ਹੀ ਚੰਦ੍ਰ ਮੰਡਲ, ਸੂਰਜ ਮੰਡਲ ਅਤੇ ਇੰਦਰ ਲੋਕ ਵੀ ਵਿਖਾਈ ਦਿੰਦੇ ਹਨ। ਅਨੇਕਾਂ ਸਿੱਧ, ਬੁੱਧ, ਨਾਥ ਅਤੇ ਦੇਵੀ-ਦੇਵਤਿਆਂ ਦੇ ਪ੍ਰਦੇਸ਼ ''ਚੋਂ ਯਾਤਰਾ ਅੱਗੇ ਵਧਦੀ ਹੈ।
ਗਿਆਨ ਖੰਡ
ਇਹ ਦੂਜਾ ਪੜਾਅ ਹੈ। ਇਹ ਆਤਮ-ਗਿਆਨ ਦਾ ਲੋਕ ਹੈ। ਇਥੇ ਪਹੁੰਚ ਕੇ ਮਨੁੱਖੀ ਸੁਰਤਿ ਕਰੋੜਾਂ ਆਨੰਦ ਮਾਣਦੀ ਹੈ। ਇਥੇ ਪੁੱਜ ਕੇ ਬ੍ਰਹਿਮੰਡੀ ਨਾਦ ਦੀ ਹਲਕੀ ਧੁਨੀ ਆਰੰਭ ਹੋ ਜਾਂਦੀ ਹੈ।
ਸਰਮ ਖੰਡ
ਇਹ ਤੀਸਰਾ ਪੜਾਅ ਪ੍ਰਮੇਸ਼ਰੀ ਕਰਮਸ਼ਾਲਾ ਦਾ ਖੰਡ ਹੈ।
ਤਿਥੈ ਘੜੀਐ ਸੁਰਤਿ ਮਤਿ ਮਨਿ ਬੁੱਧਿ। ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ। ਇਥੇ ਦੇਵਤਿਆਂ, ਸਿੱਧਾਂ, ਪ੍ਰਬੁੱਧਾਂ ਦੀ ਮਤਿ ਮੁਰੰਮਤ ਹੁੰਦੀ ਏ। ਜ਼ਰੂਰਤ ਅਨੁਸਾਰ ਨਵ-ਸਿਰਜਣ ਵੀ ਹੁੰਦੈ।
ਕਰਮ ਖੰਡ
ਸੁਰਤਿ ਪਥਿ ਦਾ ਚੌਥਾ ਪੜਾਅ। ਇਹ ਭਗਤੀ ਮਾਰਗ ਦਾ ਬਹੁਤ ਮਹੱਤਵਪੂਰਨ ਖੰਡ ਹੈ। ਇਥੇ ਪੁੱਜਿਆ ਸਾਧਕ ਪੂਰੀ ਤਰ੍ਹਾਂ ਨਿਸ਼ਕਾਮ ਹੋ ਜਾਂਦੈ। ਸਾਰੇ ਕਰਮ ਅਨਾਸਕਤ ਭਾਵ ਨਾਲ ਹੋਣ ਲੱਗਦੇ ਹਨ। ਆਪਣੇ ਨਿੱਜ-ਹਿੱਤ ਲਈ ਕੁਝ ਨਹੀਂ ਹੁੰਦਾ। ਹਰ ਕਰਮ ਪ੍ਰਭੂ ਨੂੰ ਸਮਰਪਿਤ। ਲੰਗਰ ਵੀ ਛਕਦੈ ਤਾਂ ਇਸ ਪ੍ਰੀਤ ਨਾਲ ਕਿ ਮੇਰੇ ਅੰਦਰ ਦਾ ਪ੍ਰਮਾਤਮਾ ਛਕ ਰਿਹੈ... ਮੈਂ ਬਸ ਨਿਮਿਤ ਮਾਤਰ ਰਹਿ ਗਿਆਂ। ਮੇਰਾ ਇਹ ਵਜੂਦ, ''ਹਰੀ ਨਿਵਾਸ'' ਬੰਟ ਗਿਆ...ਰੱਬ ਦੀ ਮਹਿਮਾ ''ਚ ਪਿਰੋਇਆ ਗਿਆ।
ਸਚ ਖੰਡ
ਇਹ ਯਾਤਰਾ ਦਾ ਸਿਖਰ ਹੈ...ਨਿਰੰਕਾਰ ਦਾ ਪ੍ਰਦੇਸ਼। ਇਹੀ ਥਾਂ ਹੈ, ਜਿਸ ਲਈ ਗੁਰੂ ਨਾਨਕ ਪਾਤਸ਼ਾਹ ਕਿਹਾ —
''''ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ।''''
ਇਹੀ ਥਾਂ, ਇਹੋ ਪ੍ਰਦੇਸ਼ ਜਿਸ ਦਾ ਨਾਮਕਰਨ ਗੁਰੂ ਨਾਨਕ ਪਾਤਸ਼ਾਹ ''ਸਚਖੰਡਿ'' ਕਰਦੇ ਹਨ, ਇਥੋਂ ਹੀ ਸ੍ਰਿਸ਼ਟੀ ਦੇ ਸਾਰੇ ਮੰਡਲ-ਸਾਰੇ ਲੋਕ ਸੰਚਾਲਿਤ ਤੇ ਨਿਰਦੇਸ਼ਿਤ ਹੁੰਦੇ ਹਨ। ਇਹ ਸੱਚਖੰਡ ਹੈ। ਸੱਚ ਦਾ ਅਰਥ ਹੈ, ਪ੍ਰਮਾਤਮਾ। ਸਿਰਫ ਪ੍ਰਮਾਤਮਾ ਸੱਚ ਹੈ ਹੋਰ ਸਭਿ ਝੂਠ... ਨਾਸ਼ਵਾਨ। ਇਹ ਖੰਡ ਪ੍ਰਮਾਤਮਾ ਦਾ ਲੋਕ ਹੈ। ਸ੍ਰਿਸ਼ਟੀ ਦੀ ਵਿਵਸਥਾ, ਸੰਚਾਲਨ ਵੇਖ ਕੇ ਪ੍ਰਮੇਸ਼ਰ ਪੂਰੇ ਖੇੜੇ ਵਿਚ, ਪੂਰੇ ਆਨੰਦ ਅਤੇ ਆਹਲਾਦਕਤਾ ਵਿਚ ਵਿਗਸਦੈ... ਅਤੇ ਇਹ ਸੱਚਖੰਡ ਹਰ ਪ੍ਰਾਣੀ, ਹਰ ਜੀਅ, ਹਰ ਜ਼ੱਰੇ ''ਚ ਮੌਜੂਦ ਹੈ।
—ਗੁਰੂਬਚਨ ਸਿੰਘ ਨਾਮਧਾਰੀ