ਗੁਰੂ ਬਦਲ ਦਿੰਦੇ ਹਨ ਸਾਡੇ ਜੀਵਨ ਦੀ ਦਿਸ਼ਾ

7/26/2016 10:25:28 AM

ਜਨਮ-ਜਨਮਾਂਤਰਾਂ ਤੋਂ ਸਾਡੇ ਮਨ ''ਤੇ ਸੰਸਕਾਰਾਂ ਦੀ ਪਰਤ ਜੰਮਦੀ ਰਹਿੰਦੀ ਹੈ। ਉਸ ਤੋਂ ਬੇਖਬਰ ਅਸੀਂ ਜੀਵਨ ਦੇ ਮਸਲਿਆਂ ''ਚ ਫਸੇ ਰਹਿੰਦੇ ਹਾਂ। ਅਚਾਨਕ ਕਿਤਿਓਂ ਉੱਡਦਾ ਹੋਇਆ ਕੋਈ ਬੀਜ ਆ ਕੇ ਡਿਗਦਾ ਹੈ ਅਤੇ ਗਿਆਨ ਦੇ ਬੂਟੇ ਦਾ ਜਨਮ ਹੁੰਦਾ ਹੈ। ਤੁਲਸੀਦਾਸ ਨੂੰ ਪਤਨੀ ਰਤਨਾਵਲੀ ਦੀ ਫਿਟਕਾਰ ਨੇ ਹੀ ਚੰਗਿਆੜੀ ਦਿਖਾਈ।
ਪੰਜਾਬ ਦੇ ਮਹਾਨ ਸੂਫੀ ਸੰਤ ਹਨ ਬੁੱਲ੍ਹੇ ਸ਼ਾਹ। ਉਨ੍ਹਾਂ ਦੇ ਪਿਤਾ ਮਸਜਿਦ ਵਿਚ ਮੌਲਵੀ ਸਨ। ਸੈਯਦ ਵੰਸ਼ ਦੇ ਹੋਣ ਕਾਰਨ ਉਨ੍ਹਾਂ ਦਾ ਸੰਬੰਧ ਹਜ਼ਰਤ ਮੁਹੰਮਦ ਨਾਲ ਸੀ। ਅਰਬੀ, ਫਾਰਸੀ ਦੇ ਵਿਦਵਾਨ ਸਨ। ਸ਼ਾਸਤਰ ਅਧਿਐਨ ਤਾਂ ਡੂੰਘਾ ਸੀ ਪਰ ਪ੍ਰਮਾਤਮਾ ਦੇ ਦਰਸ਼ਨ ਕਰਨ ਦਾ ਰਸਤਾ ਨਹੀਂ ਮਿਲ ਰਿਹਾ ਸੀ। ਇਸੇ ਭਾਲ ਵਿਚ ਉਹ ਸੂਫੀ ਫਕੀਰ ਹਜ਼ਰਤ ਇਨਾਇਤ ਸ਼ਾਹ ਕਾਦਰੀ ਤਕ ਪਹੁੰਚ ਗਏ।
ਉਹ ਉਥੇ ਪਹੁੰਚੇ ਤਾਂ ਇਨਾਇਤ ਸ਼ਾਹ ਪਿਆਜ਼ ਦੇ ਬੂਟੇ ਲਾਉਣ ''ਚ ਮਗਨ ਸਨ। ਉਨ੍ਹਾਂ ਨੂੰ ਖੜਾਕ ਸੁਣਾਈ ਨਹੀਂ ਦਿੱਤਾ। ਬੁੱਲ੍ਹੇ ਸ਼ਾਹ ਉਨ੍ਹਾਂ ਨੂੰ ਆਪਣੇ ਅਧਿਆਤਮਿਕ ਅਭਿਆਸ ਨਾਲ ਪ੍ਰਭਾਵਿਤ ਕਰਨਾ ਚਾਹੁੰਦੇ ਸਨ, ਇਸ ਲਈ ਆਸ-ਪਾਸ ਲੱਗੇ ਅੰਬਾਂ ਨਾਲ ਲੱਦੇ ਦਰੱਖਤਾਂ ਵੱਲ ਧਿਆਨ ਲਾ ਕੇ ਦੇਖਿਆ। ਅੰਬ ਹੇਠਾਂ ਡਿਗਣ ਲੱਗੇ। ਸ਼ਾਹ ਨੇ ਪੁੱਛਿਆ, ''''ਅੰਬ ਕਿਉਂ ਡੇਗੇ?''''
ਬੁੱਲ੍ਹੇ ਸ਼ਾਹ ਬੋਲੇ, ''''ਸਾਈਂ, ਨਾ ਤਾਂ ਮੈਂ ਦਰੱਖਤਾਂ ''ਤੇ ਚੜ੍ਹਿਆ, ਨਾ ਰੋੜਾ ਮਾਰਿਆ, ਭਲਾ ਮੈਂ ਅੰਬ ਕਿਵੇਂ ਤੋੜ ਸਕਦਾ ਹਾਂ?''''
ਸਾਈਂ ਨੇ ਕਿਹਾ, ''''ਤੂੰ ਤਾਂ ਚੋਰ ਵੀ ਏਂ ਤੇ ਚਲਾਕ ਵੀ।'''' ਬਸ ਚੇਲਾ ਉਨ੍ਹਾਂ ਦੇ ਚਰਨਾਂ ''ਤੇ ਲੇਟ ਗਿਆ। ਸਾਈਂ ਨੇ ਆਉਣ ਦਾ ਉਦੇਸ਼ ਪੁੱਛਿਆ। ਉਨ੍ਹਾਂ ਦੇ ਇਹ ਕਹਿਣ ''ਤੇ ਕਿ ਰੱਬ ਨੂੰ ਪਾਉਣਾ ਚਾਹੁੰਦਾ ਹਾਂ ਤਾਂ ਸਾਈਂ ਬੋਲੇ, ''''ਉੱਠ ਮੇਰੇ ਵੱਲ ਦੇਖ।''''
ਉਹ ਬੋਲੇ, ''''ਬੁੱਲ੍ਹਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਉਧਰ ਲਾਉਣਾ (ਰੱਬ ਦੀ ਪ੍ਰਾਪਤੀ ਉਸੇ ਤਰ੍ਹਾਂ ਜਿਵੇਂ ਇਕ ਬੂਟਾ ਇਧਰੋਂ ਪੁੱਟ ਕੇ ਉਧਰ ਲਾ ਦੇਣਾ)।''''
ਫਿਰ ਕੀ ਸੀ, ਬੁੱਲ੍ਹੇ ਸ਼ਾਹ ਨੇ ਮਨ ਨੂੰ ਸੰਸਾਰ ਤੋਂ ਹਟਾ ਕੇ ਰੱਬ ਵੱਲ ਮੋੜ ਲਿਆ। ਰੱਬ ਨੂੰ ਗੁਰੂ ਵਿਚ ਹੀ ਦੇਖਣ ਲੱਗੇ।