ਚੰਗੇ ਕਰਮਾਂ ਨਾਲ ਹੀ ਮਿਲਦੀ ਹੈ ਸ਼ਾਂਤੀ

5/29/2017 7:55:39 AM

ਮਸ਼ਹੂਰ ਦਾਰਸ਼ਨਿਕ ਕਨਫਿਊਸ਼ੀਅਸ ਉਪਦੇਸ਼ ਦਿੰਦੇ ਸਨ ਕਿ ਮਨੁੱਖ ਨੂੰ ਜ਼ਿੰਦਗੀ ਦੇ ਹਰ ਵਿਸ਼ੇ ਦਾ ਤਜਰਬਾ ਲੈਣਾ ਚਾਹੀਦਾ ਹੈ। ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਨਿਰਾਸ਼ਾ ਨੂੰ ਕਦੇ ਕੋਲ ਨਹੀਂ ਫਟਕਣ ਦੇਣਾ ਚਾਹੀਦਾ। ਆਪਣਾ ਕੁਝ ਸਮਾਂ ਅਤੇ ਪੈਸਾ ਦੀਨ-ਦੁਖੀਆਂ ਦੀ ਮਦਦ ''ਚ ਜ਼ਰੂਰ ਲਾਉਣਾ ਚਾਹੀਦਾ ਹੈ। ਇਕ ਦਿਨ ਉਨ੍ਹਾਂ ਦਾ ਇਕ ਸ਼ਿਸ਼ ਉਨ੍ਹਾਂ ਕੋਲ ਪਹੁੰਚਿਆ। ਉਸ ਨੇ ਕਿਹਾ, ''''ਮਹਾਤਮਾ ਮੈਂ ਸਾਲਾਂ ਤੋਂ ਤੁਹਾਡਾ ਸਤਿਸੰਗ ਕਰ ਰਿਹਾ ਹਾਂ। ਤੁਹਾਡੇ ਅਣਗਿਣਤ ਉਪਦੇਸ਼ ਮੈਂ ਸੁਣੇ ਹਨ। ਫਿਰ ਵੀ ਮੇਰਾ ਮਨ ਅਸ਼ਾਂਤ ਰਹਿੰਦਾ ਹੈ। ਮੈਂ ਸ਼ਾਂਤੀ ਕਿਵੇਂ ਹਾਸਲ ਕਰਾਂ? ਕੋਈ ਅਜ਼ਮਾਇਆ ਹੋਇਆ ਤਰੀਕਾ ਦੱਸੋ?'''' ਸੰਤ ਨੇ ਪੁੱਛਿਆ, ''''ਕੀ ਤੁਸੀਂ ਜ਼ਿੰਦਗੀ ''ਚ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਦਾ ਤਰੀਕਾ ਜਾਣ ਚੁੱਕੇ ਹੋ? ਕੀ ਮੇਰੇ ਉਪਦੇਸ਼ਾਂ ''ਤੇ ਅਮਲ ਕਰ ਚੁੱਕੇ ਹੋ?''''
ਉਸ ਨੇ ਜਵਾਬ ਦਿੱਤਾ, ''''ਅਜਿਹਾ ਨਹੀਂ ਹੋ ਸਕਿਆ ਹੈ। ਮੈਂ ਆਨੰਦ ਦੀ ਜ਼ਿੰਦਗੀ ਨਹੀਂ ਬਿਤਾਈ ਹੈ। ਮੈਂ ਤਾਂ ਸੰਸਾਰਕ ਸਾਧਨਾਂ ਨੂੰ ਆਪਣੇ ਤੋਂ ਦੂਰ ਰੱਖਦਾ ਆਇਆ ਹਾਂ।'''' ਸੰਤ ਕਨਫਿਊਸ਼ੀਅਸ ਨੇ ਕਿਹਾ, ''''ਜਿਸ ਨੇ ਮਨੁੱਖੀ ਜੀਵਨ ਹਾਸਲ ਕਰਕੇ ਵੀ ਕਰਮ ਨਹੀਂ ਕੀਤਾ, ਪਰਿਵਾਰ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਦੀ ਪਾਲਣਾ ਨਹੀਂ ਕੀਤੀ, ਉਸ ਨੂੰ ਇਸ ਜ਼ਿੰਦਗੀ ''ਚ ਤਾਂ ਕੀ, ਮੌਤ ਤੋਂ ਬਾਅਦ ਵੀ ਸ਼ਾਂਤੀ ਨਹੀਂ ਮਿਲ ਸਕਦੀ। ਮਨੁੱਖ ਦੇ ਚੰਗੇ ਕਰਮ ਅਤੇ ਉਸ ਦੇ ਫਰਜ਼ ਦੀ ਪਾਲਣਾ ਹੀ ਉਸ ਦੇ ਮਨ ਨੂੰ ਸੰਤੁਸ਼ਟੀ ਦਿੰਦੇ ਹਨ, ਇਸ ਲਈ ਸ਼ਾਂਤੀ-ਸ਼ਾਂਤੀ ਦੀ ਰਟ ਤੋਂ ਦੂਰ ਰਹਿ ਕੇ ਕਰਮ ਕਰਦੇ ਰਹੋ, ਆਪਣੇ ਆਪ ਸ਼ਾਂਤੀ ਮਿਲ ਜਾਏਗੀ।