ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੈ

8/14/2017 6:19:46 PM

ਗੋਇੰਦਵਾਲ ਸਾਹਿਬ— 'ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਣ ਦੁਖਿ ਜਾਏ'  ਗੁਰੂ ਘਰ ਦੇ ਦਰਸ਼ਨ ਕਰਨ ਦੇ ਨਾਲ ਹੀ ਮਨ ਨੂੰ ਅਸੀਮ ਸ਼ਾਂਤੀ ਮਿਲਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਦੋਂ ਸਤਿਕਾਰ ਨਾਲ ਸੀਸ ਝੁਕਦਾ ਹੈ ਤਾਂ ਦਿਲ 'ਚ ਖੇੜਾ ਆ ਜਾਂਦਾ ਹੈ । ਕੰਨਾ 'ਚ ਪੈ ਰਿਹਾ ਰਸ-ਭਿੰਨਾ ਕੀਰਤਨ ਸੁਰਤ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਦਿੰਦਾ ਹੈ । ਗੁਰਬਾਣੀ ਦੇ ਪਵਿੱਤਰ ਵਾਕ 'ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ' ਮੁਤਾਬਕ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਵਸਾਈ ਗਈ ਗੋਇੰਦਵਾਲ ਦੀ ਧਰਤੀ 'ਤੇ ਗੁਰੂਦੁਆਰਾ ਬਾਉਲੀ ਸਾਹਿਬ   ਸੁਭਾਇਮਾਨ ਹੈ । ਗੁਰੂ ਅਮਰਦਾਸ ਸਾਹਿਬ ਦਾ ਜਨਮ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਤੇ ਪਿਤਾ ਤੇਜ ਭਾਨ ਜੀ ਦੇ ਗ੍ਰਹਿ ਪਿੰਡ ਬਾਸਰਕੇ ਵਿਖੇ ਹੋਇਆ ।ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਨੇ ਲੰਮਾ ਸਮਾਂ ਗੁਜ਼ਾਰਿਆਂ । ਇੱਥੇ ਪ੍ਰਮੁੱਖ ਅਸਥਾਨ ਗੁ ਬਾਉਲੀ ਸਾਹਿਬ ਹੈ । ਪਰ ਇਸਦੇ ਨਾਲ ਹੀ ਇਕ  ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ , ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ । ਇਸ ਅਸਥਾਨ 'ਤੇ ਰੋਜ਼ਾਨਾ ਸਿੱਖ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰੀ ਭਰ ਕੇ ਆਪਣਾ ਜਨਮ ਸਫਲ ਬਣਾਉਂਦੀਆਂ ਨੇ।

 
ਪ੍ਰਕਾਸ਼ ਉਤਸਵ : ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ

ਪ੍ਰਕਾਸ਼ ਉਤਸਵ : ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ #GoindwalSahib #Tarantaran #GuruAmaradas #Parkashpurab #GurudwaraGoindwal #BaoliSahib

Posted by JagBani on Monday, May 8, 2017


ਇਤਿਹਾਸ  ਮੁਤਾਬਕ 84 ਲੱਖ ਜੂਨਾਂ ਤੋਂ ਛੁਟਕਾਰਾ ਦਿਵਾਉਣ ਲਈ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਰਵਾਇਆ । ਬਾਉਲੀ ਸਾਹਿਬ ਦੇ ਅੰਦਰ ਦਾਖਲ ਹੁੰਦੇ ਹੀ ਸਿੱਖ ਸੰਗਤਾਂ ਜਿਸ ਤਰਾਂ ਪੌੜੀਆਂ ਹੇਠਾਂ ਉਤਰਦੀਆਂ ਤੇ ਚੜਦੀਆਂ ਨੇ ਮੂੰਹੋਂ ਧੰਨ-ਧੰਨ ਗੁਰੂ ਅਮਰਦਾਸ ਜੀ ਅਤੇ   ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਬਾਉਲੀ ਸਾਹਿਬ 'ਚ ਇਸ਼ਨਾਨ ਕਰਦੀਆਂ ਨੇ  । ਬਾਉਲੀ ਦੇ ਰਸਤੇ ਦੀ ਚੋੜਾਈ 11 ਫੁੱਟ ਹੈ  ਅਤੇ ਮਰਦਾਂ ਤੇ ਬੀਬੀਆਂ ਦੇ ਇਸ਼ਨਾਨ ਲਈ ਵੱਖਰੇ ਰਸਤੇ ਬਣਾਏ ਗਏ 
ਗੁਰੂ ਅਮਰਦਾਸ ਜੀ ਦਾ ਜੀਵਨ ਸਿੱਧਾ ਸਾਦਾ , ਤਪ-ਤਿਆਗ, ਸਹਿਣਸ਼ੀਲਤਾ, ਦਇਆ–ਭਾਵਨਾ ਵਾਲਾ ਸੀ । ਆਪ ਜੀ ਨੇ ਲੋੜਵੰਦਾਂ .ਦੁਖੀਆਂ ਤੇ ਗਰੀਬਾਂ ਦੀ ਹਮੇਸ਼ਾਂ ਬਾਂਹ ਫੜੀ । ਲੰਗਰ ਦੀ ਪਿਰਤ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਪਾ ਦਿੱਤੀ ਪਰ ਹਰ ਗੁਰੂ ਘਰ 'ਚ ਲੰਗਰ ਦੀ ਪ੍ਰਥਾ ਤੀਸਰੇ ਪਾਤਸ਼ਾਹ ਨੇ ਚਲਾਈ । ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਲੰਗਰ ਛਕਦੇ ਨੇ ਤੇ ਕੋਈ ਵੀ ਗੁਰੂ ਘਰ ਤੋਂ ਖਾਲੀ ਨਹੀਂ ਜਾਂਦਾ । ਗੋਇੰਦਵਾਲ ਸਾਹਿਬ ਵਿਖੇ ਹਰ ਪੂਰਨਮਾਸ਼ੀ 'ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਨੇ ਅਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ।