ਦੂਜਿਆਂ ਵਿਚ ਚੰਗਿਆਈਆਂ ਲੱਭੋ

2/18/2017 1:03:54 PM

ਇਕ ਦਿਨ ਸ਼੍ਰੀ ਚੇਤੰਨਿਆ ਮਹਾਪ੍ਰਭੂ ਓਡਿਸ਼ਾ ਦੇ ਜਗਨਨਾਥ ਮੰਦਰ ਵਿਚ ਗਰੁੜ ਸਤੰਭ ਦੇ ਸਹਾਰੇ ਖੜ੍ਹੇ ਹੋ ਕੇ ਦਰਸ਼ਨ ਕਰ ਰਹੇ ਸਨ। ਇਕ ਔਰਤ ਉਥੇ ਸ਼ਰਧਾਲੂਆਂ ਦੀ ਭੀੜ ਨੂੰ ਚੀਰਦੀ ਹੋਈ ਦੇਵ ਦਰਸ਼ਨ ਲਈ ਉਸੇ ਸਤੰਭ ''ਤੇ ਚੜ੍ਹ ਗਈ ਅਤੇ ਆਪਣਾ ਇਕ ਪੈਰ ਮਹਾਪ੍ਰਭੂ ਦੇ ਸੱਜੇ ਮੋਢੇ ''ਤੇ ਰੱਖ ਕੇ ਦਰਸ਼ਨ ਕਰਨ ਵਿਚ ਮਗਨ ਹੋ ਗਈ।
ਇਹ ਦ੍ਰਿਸ਼ ਦੇਖ ਕੇ ਮਹਾਪ੍ਰਭੂ ਦਾ ਇਕ ਭਗਤ ਘਬਰਾ ਕੇ ਹੌਲੀ ਜਿਹੇ ਬੋਲਿਆ,''''ਹਾਏ, ਸਰਵਨਾਸ਼ ਹੋ ਗਿਆ। ਜੋ ਪ੍ਰਭੂ ਔਰਤ ਦੇ ਨਾਂ ਤੋਂ ਹੀ ਦੂਰ ਭੱਜਦੇ ਹਨ, ਉਨ੍ਹਾਂ ਨੂੰ ਅੱਜ ਇਕ ਔਰਤ ਦਾ ਪੈਰ ਸਪਰਸ਼ ਹੋ ਗਿਆ। ਪਤਾ ਨਹੀਂ ਅੱਜ ਇਹ ਕੀ ਕਰ ਦੇਣਗੇ।''''
ਉਹ ਔਰਤ ਨੂੰ ਹੇਠਾਂ ਉਤਾਰਨ ਲਈ ਅੱਗੇ ਵਧਿਆ ਹੀ ਸੀ ਕਿ ਮਹਾਪ੍ਰਭੂ ਨੇ ਸਹਿਜ ਭਰੇ ਸ਼ਬਦਾਂ ਵਿਚ ਉਸ ਨੂੰ ਕਿਹਾ,''''ਓ ਨਹੀਂ, ਇਸ ਨੂੰ ਵੀ ਜੀਅ ਭਰ ਕੇ ਜਗਨਨਾਥ ਜੀ ਦੇ ਦਰਸ਼ਨ ਕਰਨ ਦੇ, ਇਸ ਦੇਵੀ ਦੇ ਤਨ-ਮਨ ਵਿਚ ਵਿਚ ਕ੍ਰਿਸ਼ਨ ਸਮਾ ਗਏ ਹਨ, ਤਾਂ ਹੀ ਇਹ ਇੰਨੀ ਮਗਨ ਹੋ ਗਈ ਕਿ ਇਸ ਨੂੰ ਨਾ ਤਾਂ ਆਪਣੀ ਦੇਹ ਤੇ ਨਾ ਹੀ ਸਾਡੀ ਦੇਹ ਦਾ ਧਿਆਨ ਰਿਹਾ।''''
ਕੰਮ ਕਰਨ ਵੇਲੇ ਦੂਜਿਆਂ ਦੀਆਂ ਗਲਤੀਆਂ ਲੱਭਣ ਦੀ ਬਜਾਏ ਚੰਗਿਆਈਆਂ ਲੱਭਣਾ ਆਪਣੀਆਂ ਆਦਤਾਂ ਵਿਚ ਸ਼ਾਮਿਲ ਕਰੋ। ਇਸ ਨਾਲ ਸਾਡੇ ਕੰਮ ਦੀ ਕੁਆਲਿਟੀ ਵਧੇਗੀ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਨਾਲ ਹੀ ਇਹ ਆਦਤ ਸਾਡੇ ਸਲੀਕੇ ਭਰੇ ਵਤੀਰੇ ਨੂੰ ਵੀ ਦਰਸਾਏਗੀ।