ਦਾਨ ਕਰਨ ਵਾਲੇ ਨੂੰ ਉੱਚ ਦਰਜਾ ਮਿਲਦਾ ਹੈ

7/24/2016 9:20:32 AM

ਪਰਉਪਕਾਰ ਨੂੰ, ਦਾਨ ਨੂੰ ਭਾਰਤੀ ਸੱਭਿਅਤਾ ਨੇ ਅਹਿਮ ਕੀਮਤ ਮੰਨਿਆ ਹੈ। ਸਿਰਫ ਜਾਇਦਾਦ ਇਕੱਠੀ ਕਰਨ ਵਾਲੇ ਵਿਅਕਤੀ ਨੂੰ ਸਮਾਜ ਵਿਚ ਮਾਣ-ਸਨਮਾਨ ਨਹੀਂ ਮਿਲਦਾ। ਦਾਨੀ ਵਿਅਕਤੀ ਨੂੰ ਇਹ ਸਨਮਾਨ ਸਹਿਜਤਾ ਨਾਲ ਮਿਲਦਾ ਹੈ।
ਦਾਨ ਕਰਨ ਵਾਲੇ ਨੂੰ ਉੱਚ ਦਰਜਾ ਮਿਲਦਾ ਹੈ, ਪੈਸੇ ਇਕੱਠੇ ਕਰਨ ਵਾਲੇ ਨੂੰ ਨਹੀਂ। ਪਾਣੀ ਦੇਣ ਵਾਲੇ ਬੱਦਲ ਹਮੇਸ਼ਾ ਉੱਚ ਸਥਾਨ ''ਤੇ ਹੁੰਦੇ ਹਨ ਅਤੇ ਤਲਾਬ ਤੇ ਸਮੁੰਦਰ ਨੂੰ ਹੇਠਲੇ ਪੱਧਰ ਦਾ ਸਥਾਨ ਮਿਲਦਾ ਹੈ। ਦਾਨ ਚੰਗੀ ਕੀਮਤ ਹੈ, ਇਸ ਲਈ ਕੋਈ ਦਾਨ ਕਰੇਗਾ, ਇਸ ਦਾ ਕੋਈ ਭਰੋਸਾ ਨਹੀਂ ਕਿਉਂਕਿ ਇਨਸਾਨ ਦਾ ਮਤਲਬ ਹਮੇਸ਼ਾ ਉਸ ਦੇ ਰਸਤੇ ਵਿਚ ਆਉਂਦਾ ਹੈ। ਪੁਰਾਣਾਂ ਨੇ ਦਾਨ ਨੂੰ ਪੁੰਨ ਨਾਲ ਜੋੜਿਆ ਹੈ। ਪੁੰਨ ਲਈ ਹੀ ਸਹੀ ਪਰ ਲੋਕ ਦਾਨ ਕਰਨ ਲੱਗੇ। ਤੀਰਥ ਸਥਾਨਾਂ ''ਤੇ ਪਿਆਊ ਆਦਿ ਵਰਗੀਆਂ ਸਹੂਲਤਾਂ ਦੇਣ ਲੱਗੇ। ਰਾਜੇ-ਰਜਵਾੜਿਆਂ, ਸੇਠ-ਸ਼ਾਹੂਕਾਰਾਂ ਨੇ ਦੇਸ਼ ਭਰ ਦੀਆਂ ਨਦੀਆਂ ''ਤੇ ਘਾਟ ਬਣਵਾਏ। ਉੱਚੇ ਪਹਾੜਾਂ ''ਤੇ
ਸਥਿਤ ਮੰਦਿਰਾਂ ਤਕ ਜਾਣ ''ਚ ਭਗਤਾਂ ਨੂੰ ਸਹੂਲਤ ਹੋਵੇ, ਇਸ ਲਈ ਪੌੜੀਆਂ ਬਣੀਆਂ, ਪੱਕਾ ਫਰਸ਼ ਬਣਿਆ, ਤਲਾਬ ਪੁੱਟੇ ਗਏ। ਪੁੰਨ ਦਾ ਕੰਮ ਹੋਣਾ ਚਾਹੀਦਾ ਹੈ, ਇਹ ਸੋਚ ਕੇ ਕਈ ਸਮਾਜਿਕ ਕੰਮ ਕੀਤੇ ਗਏ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਸਾਡੇ ਰਿਸ਼ੀਆਂ-ਮੁਨੀਆਂ ਨੂੰ ਇਸ ਸੱਚਾਈ ਦਾ ਪਤਾ ਬਹੁਤ ਪਹਿਲਾਂ ਲੱਗ ਗਿਆ ਸੀ ਕਿ ਕੁਦਰਤ ਹਮੇਸ਼ਾ ਦੇਣ ਲਈ ਹੈ, ਪਰਉਪਕਾਰ ਲਈ ਹੀ ਹੈ।
ਦਰੱਖਤ ਪਰਉਪਕਾਰ ਲਈ ਹੀ ਫਲ ਦਿੰਦੇ ਹਨ। ਨਦੀਆਂ ਪਰਉਪਕਾਰ ਲਈ ਹੀ ਵਗਦੀਆਂ ਹਨ। ਗਊਆਂ ਪਰਉਪਕਾਰ ਲਈ ਹੀ ਦੁੱਧ ਦਿੰਦੀਆਂ ਹਨ। ਸਾਡੇ ਰਿਸ਼ੀਆਂ-ਮੁਨੀਆਂ ਨੇ ਇਹੀ ਕਹਿ ਕੇ ਜਾਗਰਣ ਕੀਤਾ ਕਿ ਈਸ਼ਵਰ ਦਾ ਦਿੱਤਾ ਹੋਇਆ ਸਰੀਰ ਪਰਉਪਕਾਰ ਲਈ ਹੈ, ਆਪਣੇ ਮਤਲਬ ਲਈ ਨਹੀਂ। ਮਨੁੱਖ ਨੇ ਆਪਣਾ ਜੀਵਨ ਖੁਸ਼ਹਾਲ ਬਣਾਉਣ ਲਈ ਕੁਦਰਤ ਵੱਲੋਂ ਦਿੱਤੀ ਗਈ ਹਰ ਚੀਜ਼ ਦੀ ਵਰਤੋਂ ਕੀਤੀ। ਹੁਣ ਦਾਨ ਦੀ ਵਰਤੋਂ ਸਮਾਜ ਲਈ ਵੀ ਹੋਣੀ ਚਾਹੀਦੀ ਹੈ।