ਨਰਾਤਿਆਂ ਵਿਚ ਕਿਸੇ ਵੀ ਦਿਨ ਕਰੋ ਇਹ ਉਪਾਅ, ਘਰ-ਪਰਿਵਾਰ 'ਤੇ ਬਰਸੇਗੀ ਮਹਾਲਕਸ਼ਮੀ ਦੀ ਰਹਿਮਤ

9/21/2017 3:18:07 PM

ਨਵੀਂ ਦਿੱਲੀ— ਜੋ ਦੇਵੀ ਸਾਰਿਆਂ ਜੀਵਾਂ ਵਿਚ ਸਮਰੱਥ ਰੂਪ ਵਿਚ ਰਹਿੰਦੀ ਹੈ ਉਸ ਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਰਾਖਸ਼ਸਾਂ ਦੇ ਸੰਹਾਰ ਲਈ ਦੇਵਤਿਆਂ ਨੇ ਇਸ ਦੇਵੀ ਦਾ ਆਹਵਾਨ ਕੀਤਾ। ਉਸ ਜਗਤ ਜਨਨੀ ਸ਼ਕਤੀ ਦੀ ਅਰਾਧਨਾ ਅਸੀਂ ਅੱਜ ਵੀ ਨਰਾਤਿਆਂ ਦੌਰਾਨ ਕਰਦੇ ਹਾਂ। ਉਹ ਸ਼ਕਤੀ ਜਿਸ ਦੇ ਬਿਨਾਂ ਤ੍ਰਿਦੇਵ ਮਤਲਬ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਵੀ ਅਪੂਰਣ ਹਨ। ਉਸ ਸੰਪੂਰਨ ਸ਼ਕਤੀ ਦਾ ਨਾਂ ਹੈ ਦੇਵੀ ਭਗਵਤੀ ਦੁਰਗਾ। ਮਾਂ ਦਾ ਮਤਲਬ ਸਿਰਫ ਮਾਂ ਹੀ ਹੁੰਦਾ ਹੈ ਨਾ ਉਸ ਦਾ ਕੋਈ ਬਦਲਵਾਂ ਸ਼ਬਦ ਹੋ ਸਕਦਾ ਹੈ ਅਤੇ ਨਾ ਹੀ ਬਹੁਵਚਨ। ਇਕ ਮਾਂ ਦੇ ਦਰਦ ਨੂੰ ਮਾਂ ਹੀ ਸਮਝ ਸਕਦੀ ਹੈ ਫਿਰ ਚਾਹੇ ਉਹ ਜਗਤ ਜਨਨੀ ਮਾਤਾ ਹੀ ਕਿਉਂ ਨਾ ਹੋਵੇ। ਜਗਤ ਜਨਨੀ ਮਾਤਾ ਜਗਦੰਬਾ ਦੁਰਗਾ ਦਾ ਆਗਮਨ ਹੀ ਭਗਤਾਂ ਦੇ ਕਲਿਆਣ ਅਤੇ ਰਾਖਸ਼ਸਾਂ ਦਾ ਨਾਸ਼ ਕਰਨ ਲਈ ਹੋਇਆ ਹੈ। ਉਨ੍ਹਾਂ ਦਾ ਉਦੇਸ਼ ਸਿਰਫ ਇਕ ਹੀ ਹੈ ਆਪਣੇ ਬੱਚਿਆਂ ਦਾ ਭਲਾ ਕਰਨਾ,ਉਨ੍ਹਾਂ ਦੇ ਦੁੱਖਾਂ ਦਾ ਨਾਸ਼ ਕਰਨਾ ਅਤੇ ਉਨ੍ਹਾਂ ਦਾ ਜੀਵਨ ਖੁਸ਼ਹਾਲ ਬਣਾਉਣਾ। ਨਰਾਤਿਆਂ ਦੇ 9 ਦਿਨਾਂ ਵਿਚ ਕਿਸੇ ਵੀ ਦਿਨ ਆਪਣੇ ਘਰ ਵਿਚ ਇਹ ਉਪਾਅ ਕਰੋਗੇ ਤਾਂ ਮਾਤਾ ਮਹਾਲਕਸ਼ਮੀ ਦੀ ਰਹਿਮਤ ਤੁਹਾਡੇ ਘਰ-ਪਰਿਵਾਰ 'ਤੇ ਬਰਸਦੀ ਰਹੇਗੀ।
ਜੋਤਸ਼ੀ ਵਿਦਵਾਨ ਮੰਨਦੇ ਹਨ ਕਿ ਦੇਵੀ ਲਕਸ਼ਮੀ ਨੂੰ ਗੋਮਤੀ ਚੱਕਰ ਬਹੁਤ ਭਾਉਂਦੇ ਹਨ। ਜਦੋਂ ਵੀ ਤੁਸੀਂ ਘਰ ਵਿਚ ਲਕਛਮੀ ਦੀ ਪੂਜਾ ਕਰੋ ਤਾਂ ਇਸ ਨੂੰ ਨਾਲ ਜ਼ਰੂਰ ਰੱਖੋ। ਮਨਚਾਹੇ ਧਨ ਦੀ ਇੱਛਾ ਪੂਰੀ ਨਾ ਹੋ ਰਹੀ ਹੋਵੇ ਤਾਂ 2 ਗੋਮਤੀ ਚੱਕਰ ਲਾਲ ਕੱਪੜੇ ਵਿਚ ਬੰਨ ਕੇ ਘਰ ਦੀ ਚੌਖਟ 'ਤੇ ਲਟਕਾ ਦਿਓ। ਧਨ ਆਉਣ ਦੇ ਸਰੋਤ ਬਣਨ ਲੱਗਣਗੇ।
ਕੁਸ਼ਲ ਵਿਦਵਾਨ ਨੇ ਸ਼ੁੱਭ ਮਹੂਰਤ ਵਿਚ ਮਾਂ ਲਕਸ਼ਮੀ ਦਾ ਪੂਜਨ ਕਰਵਾਇਆ। ਪੂਜਾ ਵਿਚ 11 ਗੋਮਤੀ ਚੱਕਰ ਰੱਖੇ। ਉਸ ਤੋਂ ਬਾਅਦ ਇਸਨੂੰ ਲਾਲ ਕੱਪੜੇ ਵਿਚ ਬੰਨ੍ਹ ਕੇ ਆਪਣੀ ਤਿਜੌਰੀ ਵਿਚ ਰੱਖ ਦਿੱਤਾ। 
ਗੋਮਤੀ ਚੱਕਰ ਦਾ ਵਿਧੀ ਵਿਧਾਨ ਨਾਲ ਪੂਜਨ ਕਰਕੇ ਉਸ ਨੂੰ ਆਪਣੇ ਪਰਸ ਵਿਚ ਰੱਖ ਲਓ। ਕਦੀਂ ਵੀ ਆਰਥਿਕ ਕਮੀ ਨਾਲ ਪ੍ਰੇਸ਼ਾਨ ਨਹੀਂ ਹੋਵੋਗੇ।
ਗੰਭੀਰ ਤੋਂ ਗੰਭੀਰ ਬੀਮਾਰੀ ਨੂੰ ਦੂਰ ਕਰਨ ਲਈ 7 ਗੋਮਤੀ ਚੱਕਰ ਰੋਗੀ 'ਤੋਂ ਵਾਰ ਕੇ ਵਹਿੰਦੇ ਪਾਣੀ ਵਿਚ ਵਹਾ ਦਿਓ। ਸੰਜੀਵਨੀ ਬੂਟੀ ਨਾਲ ਇਹ ਪ੍ਰਭਾਵ ਜਲਦੀ ਹੀ ਦੇਖਣ ਨੂੰ ਮਿਲਦਾ ਹੈ।