ਪੂਰਾ ਨਾ ਹੋ ਸਕਣ ਵਾਲਾ ਵਾਅਦਾ ਨਾ ਕਰੋ

5/2/2016 12:22:10 PM

ਇਕ ਰਾਜਾ ਆਪਣੇ ਨਗਰ ਦੀ ਸੈਰ ''ਤੇ ਨਿਕਲਿਆ। ਉਹ ਕੁਝ ਦੂਰ ਹੀ ਪਹੁੰਚਿਆ ਸੀ ਕਿ ਇਕ ਮੰਗਤਾ ਉਸ ਕੋਲੋਂ ਭੀਖ ਮੰਗਣ ਲੱਗਾ। ਰਾਜੇ ਨੇ ਉਸ ਨੂੰ ਪ੍ਰੇਸ਼ਾਨ ਨਾ ਕਰਨ ਅਤੇ ਅੱਗੇ ਜਾਣ ਲਈ ਕਿਹਾ।
ਮੰਗਤਾ ਉਲ੍ਹਾਂਭੇ ਵਾਲਾ ਹਾਸਾ ਹੱਸਿਆ ਅਤੇ ਬੋਲਿਆ,''''ਜੇ ਮੇਰੇ ਬੋਲਣ ਨਾਲ ਤੁਹਾਡੇ ਮਨ ਦੀ ਸ਼ਾਂਤੀ ਭੰਗ ਹੋ ਰਹੀ ਹੈ ਤਾਂ ਫਿਰ ਉਹ ਪੂਰਨ ਸ਼ਾਂਤੀ ਹੈ ਹੀ ਨਹੀਂ।''''
ਰਾਜੇ ਨੂੰ ਲੱਗਾ ਕਿ ਉਹ ਕੋਈ ਮੰਗਤਾ ਨਹੀਂ, ਸਗੋਂ ਇਕ ਸਾਧੂ ਹੈ। ਉਸ ਨੇ ਆਪਣਾ ਸਿਰ ਉਸ ਦੇ ਚਰਨਾਂ ਵਿਚ ਝੁਕਾਇਆ ਅਤੇ ਬੋਲਿਆ,''''ਹੇ ਮਹਾਤਮਾ, ਮੈਨੂੰ ਆਪਣੀ ਕੋਈ ਇੱਛਾ ਤਾਂ ਦੱਸੋ। ਸਾਰਾ ਧਨ-ਦੌਲਤ ਤੁਹਾਡੇ ਚਰਨਾਂ ਵਿਚ ਪਾ ਦੇਵਾਂਗਾ।''''
ਰਾਜੇ ਦੀ ਇਹ ਗੱਲ ਸੁਣ ਕੇ ਸਾਧੂ ਜ਼ੋਰ ਨਾਲ ਹੱਸਿਆ ਅਤੇ ਬੋਲਿਆ,''''ਉਸ ਗੱਲ ਦਾ ਵਾਅਦਾ ਨਾ ਕਰ ਜੋ ਤੂੰ ਕਰ ਨਹੀਂ ਸਕਦਾ।''''
ਇਸ ''ਤੇ ਰਾਜੇ ਨੂੰ ਗੁੱਸਾ ਆ ਗਿਆ। ਉਸ ਨੇ ਨਗਰ ਦੀ ਸੈਰ ਦਾ ਖਿਆਲ ਛੱਡ ਦਿੱਤਾ ਅਤੇ ਸਾਧੂ ਨੂੰ ਆਪਣੇ ਮਹੱਲ ਵਿਚ ਲੈ ਗਿਆ। ਮਹੱਲ ਪਹੁੰਚ ਕੇ ਸਾਧੂ ਨੇ ਰਾਜੇ ਦੇ ਸਾਹਮਣੇ ਆਪਣਾ ਕਮੰਡਲ ਕਰ ਦਿੱਤਾ ਅਤੇ ਬੋਲਿਆ,''''ਬਸ ਇਸ ਕਮੰਡਲ ਨੂੰ ਸੋਨੇ ਦੇ ਸਿੱਕਿਆਂ ਨਾਲ ਭਰ ਦੇ।''''
ਰਾਜਾ ਮੁਸਕਰਾਇਆ ਅਤੇ ਉਸ ਨੇ ਸੋਨੇ ਦੇ ਸਿੱਕੇ ਲਿਆਉਣ ਦਾ ਹੁਕਮ ਦਿੱਤਾ। ਸਹਾਇਕ ਇਕ ਥਾਲੀ ਭਰ ਕੇ ਸੋਨੇ ਦੇ ਸਿੱਕੇ ਲੈ ਆਇਆ। ਜਿਉਂ ਹੀ ਰਾਜੇ ਨੇ ਸਿੱਕੇ ਸਾਧੂ ਦੇ ਕਮੰਡਲ ਵਿਚ ਪਾਏ, ਉਹ ਛੋਟੇ ਜਿਹੇ ਕਮੰਡਲ ਵਿਚ ਸਮਾ ਗਏ।
ਇਸ ਤੋਂ ਬਾਅਦ ਹੋਰ ਸਿੱਕੇ ਮੰਗਵਾਏ ਗਏ ਪਰ ਉਹ ਵੀ ਕਮੰਡਲ ਵਿਚ ਸਮਾ ਗਏ। ਲਗਾਤਾਰ ਬਹੁਤ ਸਾਰੇ ਸਿੱਕੇ ਪਾਉਣ ''ਤੇ ਵੀ ਕਮੰਡਲ ਖਾਲੀ ਹੀ ਰਿਹਾ। ਰਾਜੇ ਦਾ ਪੂਰਾ ਖਜ਼ਾਨਾ ਖਾਲੀ ਹੋ ਗਿਆ। ਇਹ ਦੇਖ ਕੇ ਰਾਜੇ ਨੇ ਹਾਰ ਮੰਨ ਲਈ ਅਤੇ ਸਾਧੂ ਦੇ ਚਰਨਾਂ ਵਿਚ ਡਿੱਗ ਪਿਆ।
ਸਾਧੂ ਬੋਲਿਆ,''''ਰਾਜਨ, ਇਹ ਕਮੰਡਲ ਹਰ ਕਿਸੇ ਵਲੋਂ ਨਹੀਂ ਭਰਿਆ ਜਾ ਸਕਦਾ। ਸਿਰਫ ਤੂੰ ਹੀ ਨਹੀਂ, ਸਗੋਂ ਦੁਨੀਆ ਦਾ ਅਮੀਰ ਤੋਂ ਅਮੀਰ ਵਿਅਕਤੀ ਵੀ ਇਸ ਨੂੰ ਨਹੀਂ ਭਰ ਸਕਦਾ, ਜੇ ਉਸ ਦਾ ਮਨ ਪੂਰੀ ਤਰ੍ਹਾਂ ਸ਼ਾਂਤ ਨਹੀਂ।''''