ਗਣਪਤੀ ਬੱਪਾ ਦੀ ਮੂਰਤੀ ਸਥਾਪਤ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ

10/11/2017 3:38:31 PM

ਨਵੀਂ ਦਿੱਲੀ— ਕੋਈ ਵੀ ਧਾਰਮਿਕ ਜਾਂ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਗਣੇਸ਼ ਦਾ ਪੂਜਨ ਕੀਤਾ ਜਾਂਦਾ ਹੈ ਜਿਸ ਨੂੰ ਗਣਪਤੀ ਬੱਪਾ ਵੀ ਕਿਹਾ ਜਾਂਦਾ ਹੈ। ਗਣਪਤੀ ਬੱਪਾ ਨੂੰ ਸ਼ੁੱਭ ਅਤੇ ਮੰਗਲਕਾਲੀ ਮੰਨਿਆ ਜਾਂਦਾ ਹੈ। ਸ਼੍ਰੀ ਗਣੇਸ਼ ਦੇ ਪੂਜਨ ਨਾਲ ਸੁੱਖ ਅਤੇ ਖੁਸ਼ਹਾਲੀ ਦੀ ਪ੍ਰਾਪਤੀ ਹੀ ਨਹੀਂ ਹੁੰਦੀ ਸਗੋਂ ਵਾਸਤੂ ਸ਼ਾਸਤਰ ਵਿਚ ਵੀ ਉਨ੍ਹਾਂ ਦੀ ਮਹਿਮਾ ਦਾ ਬੜਾ ਮਹਤਵ ਹੈ। ਵਾਸਤੂ ਮੁਤਾਬਕ ਘਰ ਵਿਚ ਸ਼੍ਰੀ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕਰਨ ਨਾਲ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ ਅਤੇ ਸ਼ੁੱਭਤਾ ਦਾ ਆਗਮਨ ਹੁੰਦਾ ਹੈ। ਜੇ ਘਰ ਵਿਚ ਬੱਪਾ ਦੀ ਮੂਰਤੀ ਸਥਾਪਤ ਕਰਦੇ ਸਮੇਂ ਥੋੜ੍ਹੀ ਜਿਹੀ ਵੀ ਭੁੱਲ ਹੋ ਜਾਵੇ ਤਾਂ ਸ਼ੁੱਭਤਾ ਅਸ਼ੁੱਭਤਾ ਵਿਚ ਬਦਲ ਜਾਂਦੀ ਹੈ। ਭਗਵਾਨ ਗਣੇਸ਼ ਦੀ ਮੂਰਤੀ ਨੂੰ ਸਥਾਪਿਤ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ:
ਭਗਵਾਨ ਗਣੇਸ਼ ਦੀ ਮੂਰਤੀ ਦਾ ਮੂੰਹ ਦੱਖਣ ਦਿਸ਼ਾ ਵੱਲ ਨਾ ਹੋਵੇ ਅਜਿਹਾ ਹੋਣ 'ਤੇ ਘਰ ਜਾਂ ਦੁਕਾਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਘਰ ਵਿਚ ਭਗਵਾਨ ਗਣੇਸ਼ ਦੀ ਬੈਠੀ ਮੁਦਰਾ ਵਾਲੀ ਮੂਰਤੀ ਅਤੇ ਦੁਕਾਨ ਜਾਂ ਦਫਤਰ ਵਿਚ ਖੜ੍ਹੇ ਗਣਪਤੀ ਦੀ ਮੂਰਤੀ ਦੀ ਸਥਾਪਨਾ ਕਰਨੀ ਚਾਹੀਦੀ ਹੈ।
ਵਾਸਤੂ ਮੁਤਾਬਕ ਘਰ ਵਿਚ ਗਣੇਸ਼ ਜੀ ਦੀਆਂ ਜ਼ਿਆਦਾ ਮੂਰਤੀਆਂ ਨੂੰ ਨਾ ਰੱਖੋ। ਇਸ ਨਾਲ ਘਰ ਵਿਚ ਅਸ਼ੁੱਭਤਾ ਦਾ ਆਗਮਨ ਹੁੰਦਾ ਹੈ।
ਸ਼੍ਰੀ ਗਣੇਸ਼ ਦੀ ਮੂਰਤੀ ਨੂੰ ਘਰ ਵਿਚ ਸਥਾਪਤ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਉਨ੍ਹਾਂ ਦੀ ਸੂੰਡ ਖੱਬੇ ਪਾਸੇ ਘੁੰਮੀ ਹੋਵੇ। ਸੱਜੇ ਪਾਸੇ ਤੋਂ ਘੁੰਮੀ ਹੋਈ ਸੁੰਡ ਵਾਲੀ ਗਣੇਸ਼ ਦੀ ਮੂਰਤੀ ਦੀ ਪੂਜਾ ਕਰਨ ਨਾਲ ਮਨੋਕਾਮਨਾ ਦੇਰ ਨਾਲ ਪੂਰੀ ਹੁੰਦੀ ਹੈ।
ਗਣਪਤੀ ਨੂੰ ਕਦੇ ਵੀ ਤੁਲਸੀ ਜਲ ਨਹੀਂ ਚੜਾਉਣਾ ਚਾਹੀਦਾ। ਭਗਵਾਨ ਗਣੇਸ਼ ਨੇ ਤੁਲਸੀ ਮਾਤਾ ਨਾਲ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀ ਗਣੇਸ਼ ਨੂੰ ਦੋ ਵਿਆਹ ਦਾ ਸਰਾਪ ਦਿੱਤਾ ਸੀ। ਜਿਸ ਤੋਂ ਬਾਅਦ ਗਣੇਸ਼ ਦੀ ਮੂਰਤੀ ਅੱਗੇ ਤੁਲਸੀ ਅਰਪਿਤ ਕਰਨ ਦੀ ਮਨਾਹੀ ਹੋ ਗਈ ਸੀ।
ਬੱਪਾ ਦੀ ਮੂਰਤੀ ਨੂੰ ਘਰ ਵਿਚ ਇਸ ਤਰ੍ਹਾਂ ਸਥਾਪਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਿੱਠ ਘਰ ਦੇ ਕਿਸੇ ਵੀ ਕਮਰੇ ਦੇ ਵੱਲ ਨਾ ਹੋਵੇ। ਇਸ ਨਾਲ ਘਰ ਵਿਚ ਹਮੇਸ਼ਾ ਅਸ਼ਾਂਤੀ ਬਣੀ ਰਹਿੰਦੀ ਹੈ ਅਤੇ ਘਰ ਵਿਚ ਸੁੱਖ ਅਤੇ ਖੁਸ਼ਹਾਲੀ ਦੀ ਕਮੀ ਰਹਿੰਦੀ ਹੈ।
ਇਸ ਤਰ੍ਹਾਂ ਘਰ ਵਿਚ ਉੱਤਮ ਨਿਯਮ ਨਾਲ ਮੂਰਤੀ ਦੀ ਸਥਾਪਨਾ ਕਰਨ ਨਾਲ ਗਣਪਤੀ ਖੁਸ਼ ਹੁੰਦੇ ਹਨ ਅਤੇ ਘਰ ਵਿਚ ਸ਼ੁੱਭਤਾ ਦਾ ਆਗਮਨ ਹੁੰਦਾ ਹੈ।